January 6, 2012 admin

9 ਜਨਵਰੀ ਨੂੰ ਪਟਿਆਲਾ ਵਿਖੇ ਪੈਦਲ ਮਾਰਚ ਦੌਰਾਨ ਲੋਕਾਂ ਨੂੰ ਵੰਡਿਆ ਜਾਵੇਗਾ ਹੱਥ ਪਰਚਾ

ਪਟਿਆਲਾ, 6 ਜਨਵਰੀ :ਇੱਕ ਵਾਰ ਵੋਟ ਲੈ ਕੇ ਲੋਕਾਂ ਨੂੰ ਭੁਲਾ ਦੇਣ ਵਾਲੇ ਆਗੂਆਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ, ਜ਼ਰੂਰੀ ਹੈ ਕਿ ਚੁਣੇ ਪ੍ਰਤੀਨਿਧਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਸਬੰਧਤ ਹਲਕੇ ਦੇ ਵੋਟਰਾਂ ਨੂੰ ਦਿੱਤਾ ਜਾਵੇ। ਇਸ ਤਰੀਕੇ ਨਾਲ ਹੀ ਅਜਿਹੇ ਆਗੂਆਂ ਦੇ ਨਕੇਲ ਪਾਈ ਜਾ ਸਕੇਗੀ ਤੇ ਉਹ ਪਾਰਟੀ ਪ੍ਰਧਾਨਾਂ ਕੋਲ ਚੱਕਰ ਕੱਟਣ ਦੀ ਬਜਾਏ ਲੋਕਾਂ ਨਾਲ ਜੁੜੇ ਰਹਿਣਗੇ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸਨਲਿਸ਼ਟ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਦੇ ਜ਼ਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਉਨ•ਾਂ ਅੱਗੇ ਕਿਹਾ ਕਿ ਭਾਰਤ ਵਿੱਚ ਅਪਣਾਏ ਜਾ ਰਹੇ ਕਾਰਪੋਰੇਟ ਮਾਡਲ ਦੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਸਿਧਾਂਤ ਨੇ ਧਨ ਅਤੇ ਸੱਤਾ ਨੂੰ ਜੀਵਨ ਦਾ ਪ੍ਰੇਰਨਾ ਸ੍ਰੋਤ ਬਣਾ ਦਿੱਤਾ ਹੈ। ਪੈਸਾ ਪ੍ਰਧਾਨ ਸਮਾਜ ਵਿੱਚ ਕੁਰਬਾਨੀ ਤੇ ਸਮਾਜ ਸੇਵਾ ਕਰਨ ਵਾਲੇ ਨਾਇਕਾਂ ਦਾ ਸਥਾਨ ਹੁਣ ਬਹੁ ਰਾਸ਼ਟਰੀ ਕਾਰਪੋਰੇਸ਼ਨਾਂ, ਵੱਡੇ ਉਦਯੋਗਿਕ ਘਰਾਣਿਆਂ ਅਤੇ ਭ੍ਰਿਸ਼ਟਾਚਾਰ ਨਾਲ ਓਤ-ਪੋਤ ਨੇਤਾਵਾਂ ਨੇ ਲੈ ਲਈ ਹੈ। ਰਾਜਨੀਤੀ ਵਿੱਚ ਧਨ ਅਤੇ ਬਾਹੂਬਲ ਦੇ ਸਿਰ ਤੇ ਕੁਝ ਗਿਣੇ ਚੁਣੇ ਪਰਿਵਾਰਾਂ ਨੇ ਕਬਜ਼ਾ ਜਮਾ ਲਿਆ ਹੈ। ਜਿਸ ਵਿੱਚ ਆਮ ਲੋਕਾਂ ਦੀ ਸੱਦ ਪੁੱਛ ਖ਼ਤਮ ਹੋ ਚੁੱਕੀ ਹੈ। ਇਸ ਪ੍ਰਕ੍ਰਿਆ ਨੂੰ ਬਦਲਣ ਲਈ ਉਮੀਦਵਾਰ ਚੁਣਨ ਦਾ ਅਧਿਕਾਰ ਪਾਰਟੀ ਪ੍ਰਧਾਨਾਂ ਦੀ ਬਜਾਇ ਸਬੰਧਤ ਹਲਕੇ ਦੇ ਪਾਰਟੀ ਵਰਕਰਾਂ ਨੂੰ ਦੇਣ ਦਾ ਕਾਨੂੰਨੀ ਪ੍ਰਬੰਧ ਕੀਤਾ ਜਾਵੇ। ਜਿਸ ਨਾਲ ਇਮਾਨਦਾਰ ਤੇ ਵਿਸ਼ਵਾਸਯੋਗ ਸਖਸ਼ੀਅਤ ਵਾਲੇ ਤੇ ਸਮਾਜ ਸੇਵੀ ਵਿਅਕਤੀ ਲੋਕਾਂ ਦੇ ਸਾਹਮਣੇ ਆਉਣਗੇ। ਇੱਕ ਵਾਰ ਤੋਂ ਵੱਧ ਇੱਕੋ ਆਹੁਦੇ ਤੇ ਚੁਣੇ ਜਾਣ ‘ਤੇ ਰੋਕ ਲਗਾਈ ਜਾਵੇ। ਪਾਰਟੀਆਂ ਦੇ ਚੋਣ ਮੈਨੀਫੈਸਟੋ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ। ਵੋਟਿੰਗ ਮਸ਼ੀਨ ‘ਤੇ ਨਾ-ਪਸੰਦਗੀ ਦਾ ਬਟਨ ਲਗਾਇਆ ਜਾਵੇ। ਉਨ•ਾਂ ਕਿਹਾ ਕਿ ਚੋਣ ਸੁਧਾਰਾਂ ਦੇ ਮਾਮਲੇ ਨੂੰ ਉਭਾਰਨ ਲਈ ਪੰਜਾਬ ਵਿੱਚ ਜਥੇਬੰਦੀਆਂ/ਪਾਰਟੀਆਂ ਨੇ ਮਿਲ ਕੇ ਚੋਣ ਸੁਧਾਰ ਮੁਹਿੰਮ ਕਮੇਟੀ ਬਣਾਈ ਹੈ। ਜਿਸ ਨੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਚੋਣ ਸੁਧਾਰਾਂ ਨੂੰ ਲੈ ਕੇ ਪੰਜਾਬ ਵਿੱਚ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਜਿਸ ਤਹਿਤ ਚੋਣ ਸੁਧਾਰ ਮੁਹਿੰਮ ਕਮੇਟੀ ਵੱਲੋਂ 9 ਜਨਵਰੀ ਨੂੰ ਸਵੇਰੇ 11 ਵਜੇ ਪਟਿਆਲਾ ਸ਼ਹਿਰ ਵਿੱਚ ਪੈਦਲ ਮਾਰਚ ਕਰਦੇ ਹੋਏ ਲੋਕਾਂ ਨੂੰ ਹੱਥ ਪਰਚਾ ਵੰਡਿਆ ਜਾਵੇਗਾ, ਜਿਸ ਵਿੱਚ ਆਈ.ਡੀ.ਪੀ. ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ।

Translate »