January 7, 2012 admin

ਵਾਹਨਾਂ ਨੂੰ ਚੋਰੀ ਕਰਨ ਵਾਲੇ 02 ਗੈਂਗ ਅਤੇ 04 ਇਸਤਿਹਾਰੀ ਮੁਜਰਿਮ ਗ੍ਰਿਫਤਾਰ

ਅੰਮ੍ਰਿਤਸਰ 7 ਜਨਵਰੀ 2012 : 1) ਮਾਨਯੋਗ ਕਮਿਸਨਰ ਪੁਲਿਸ, ਦੀਆਂ ਹਦਾਇਤਾਂ ਮੁਤਾਬਿਕ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਮਾੜੇ ਅਨਸਰਾਂ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੁੱਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਨਾ ਸਿਵਲ ਲਾਈਨ, ਅੰਮ੍ਰਿਤਸਰ ਅਤੇ ਏ.ਐਸ.ਆਈ. ਸਤੀਸ ਕੁਮਾਰ ਇੰਚਾਰਜ ਚੌਕੀ ਸਰਕਟ ਹਾਊਸ ਵੱਲੋਂ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਇਤਲਾਹ ਪਰ ਦੋਸੀਆਨ ਜ਼ਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਦਰਸਨ ਸਿੰਘ ਮਜਬੀ ਵਾਸੀ ਪਿੰਡ ਦੀਨੇਵਾਲ ਜਿਲ੍ਹਾ ਤਰਨਤਾਰਨ ਅਤੇ ਅਜੈ ਸਿੰਘ ਉਰਫ ਸੰਨੀ ਪੁੱਤਰ ਲਖਵਿੰਦਰ ਸਿੰਘ ਮਜਬੀ ਵਾਸੀ ਸੰਤ ਬਾਬਾ ਭੂਰੀ ਵਾਲਾ ਡੇਰਾ ਸਾਹਮਣੇ ਮਾਤਾ ਕੌਲਾਂ ਹਸਪਤਾਲ ਤਰਨਤਾਰਨ ਰੋਡ ਅੰਮ੍ਰਿਤਸਰ ਨੂੰ ਦੋਆਬਾ ਆਟੋ ਮੋਬਾਇਲ ਚੌਕ ਵਿੱਚੋਂ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋ ਚੋਰੀ ਦਾ ਮੋਟਰ ਸਾਈਕਲ ਨੰਬਰੀ ਪੀ.ਬੀ.-46/ਜੀ. 4487 ਸਪਲੈਂਡਰ ਰੰਗ ਕਾਲਾ, ਇੱਕ ਪਿਸਤੌਲ 12 ਬੌਰ ਦੇਸੀ, 02 ਕਾਰਤੂਸ 12 ਬੌਰ ਜਿੰਦਾ ਬਰਾਮਦ ਕੀਤੇ ਗਏ, ਜਿਸ ਤੇ ਮੁਕੱਦਮਾਂ ਨੰਬਰ 09 ਮਿਤੀ 07.01.2012 ਅਧੀਨ ਧਾਰਾ 379/411/420/467/468/471/25/54/59 ਅਸਲਾ ਐਕਟ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦਰਜ ਕੀਤਾ ਗਿਆ। ਮਜੀਦ ਪੁੱਛਗਿੱਛ ਤੇ ਦੋਸੀਆਂ ਦੇ ਇੰਕਸਾਫ ਮੁਤਾਬਿਕ ਦੋਸੀ ਜ਼ਸਵਿੰਦਰ ਸਿੰਘ ਉਰਫ ਜੱਸਾ ਪਾਸੋਂ 04 ਮੋਟਰ ਸਾਈਕਲ ਮਾਰਕਾ ਸਪਲੈਂਡਰ ਅਤੇ ਦੋਸੀ ਅਜੈ ਸਿੰਘ ਉੱਕਤ ਪਾਸੋਂ 04 ਮੋਟਰ ਸਾਈਕਲ ਸਪਲੈਂਡਰ ਹੀਰੋ ਹਾਡਾਂ ਅਤੇ 01 ਡਿਸਕਵਰ ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਹਨ। ਦੋਸੀਆਨ ਉੱਕਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਮੋਟਰ ਸਾਈਕਲ ਅਸੀ ਰਲ ਕੇ ਰਈਆ, ਜੰਡਿਆਲਾ, ਬਿਆਸ ਕਸਬਾ ਅਤੇ ਸਹਿਰ ਦੇ ਹੋਰ ਕਈ ਥਾਵਾਂ ਤੋ ਚੋਰੀ ਕੀਤੇ ਸਨ। ਦੋਸੀਆਂ ਦੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਭਾਰੀ ਬਰਾਮਦਗੀ ਹੋਣ ਦੀ ਪੂਰੀ ਆਸ ਹੈ।
2)                ਇਸੇ ਤਰਾਂ ਹੀ ਕੱਲ ਮਿਤੀ 06.01.2012 ਨੂੰ ਸੀ.ਆਈ.ਏ.ਸਟਾਫ ਅੰਮ੍ਰਿਤਸਰ ਸਿਟੀ ਦੀ ਪੁਲਿਸ ਪਾਰਟੀ ਨੇ ਚੌਕ ਮਾਤਾ ਕੌਲਾਂ ਹਸਪਤਾਲ 100 ਫੁੱਟੀ ਰੋਡ ਅੰਮ੍ਰਿਤਸਰ ਮੁਖਬਰ ਦੀ ਇਤਲਾਹ ਤੇ ਦੌਰਾਨੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ 02 ਵਿਅਕਤੀਆਂ ਸਮੇਤ ਥ੍ਰੀ-ਵਹੀਲਰ ਨੰਬਰ ਪੀ.ਬੀ.-02ਏ.ਐਲ.-9809 ਕਾਬੂ ਕੀਤਾ ਜਿੰਨਾਂ ਦੀ ਪਹਿਚਾਣ ਹੇਠ ਲਿਖੇ ਅਨੁਸਾਰ ਹੋਈ:-
(À)     ਜ਼ਸਬੀਰ ਸਿੰਘ ਉਰਫ ਜੱਸਾ ਉਰਫ ਮਹਾਂਬੀਰ ਉੱਰਫ ਮਹਾਨ ਪੁੱਤਰ ਪਿਆਰਾ ਸਿੰਘ ਕੌਮ ਜੱਟ ਵਾਸੀ ਪਿੰਡ ਵਣੀਕੇ ਥਾਨਾ ਲੋਪੋਕੇ ਹਾਲ ਕਿਰਾਏਦਾਰ ਮਨਪ੍ਰੀਤ ਸਿੰਘ ਮਕਾਨ ਨੰਬਰ 1268 ਐਲ-2, ਗਲੀ ਨੰਬਰ 12, ਬਜਾਰ ਮੰਦਰ ਵਾਲਾ ਸੁਲਤਾਨਵਿੰਡ ਰੋਡ ਅੰਮ੍ਰਿਤਸਰ।
(ਅ)     ਦਲਜੀਤ ਸਿੰਘ ਉੱਰਫ ਮੱਤੂ ਪੁੱਤਰ ਪਿਆਰਾ ਸਿੰਘ ਕੌਮ ਮਹਿਰਾ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਹਾਲ ਕਿਰਾਏਦਾਰ ਸਤਨਾਮ ਸਿੰਘ ਉੱਤਰ ਸੱਤਾ ਵਾਸੀ ਗਲੀ ਗਲਾਬੋ ਵਾਲੀ ਡਾਕਟਰ ਹੇਤ ਰਾਮ ਕਲੌਨੀ ਥਾਣਾ ਛੇਹਰਟਾ ਅੰਮ੍ਰਿਤਸਰ।
3)                ਜਸਬੀਰ ਸਿੰਘ ਉਰਫ ਜੱਸਾ ਉਰਫ ਮਹਾਂਬੀਰ ਉਰਫ ਮਹਾਂਨ ਦੀ ਤਲਾਸੀ ਕਰਨ ਤੇ 01 ਪਿਸਤੌਲ ਦੇਸੀ 3.3 ਅਤੇ 03 ਜਿੰਦਾਂ ਰੌਦ ਅਤੇ 050 ਗ੍ਰਾਂਮ ਨਸੀਲਾ ਪਾਊਡਰ ਬ੍ਰਾਮਦ ਹੋਇਆ ਅਤੇ ਦਲਜੀਤ ਸਿੰਘ ਉਰਫ ਮੱਤੂ ਦੇ ਕਬਜਾ ਵਿਚੋਂ 01 ਪਿਸਤੌਲ ਦੇਸੀ 12 ਬੋਰ ਅਤੇ 03 ਰੌਦ ਜਿੰਦਾ ਅਤੇ 120 ਗ੍ਰਾਂਮ ਨਸੀਲਾ ਪਾਊਡਰ ਬ੍ਰਾਮਦ ਹੋਇਆ। ਜਿਸਤੇ ਮੁਕੱਦਮਾਂ ਨੰਬਰ 04 ਮਿਤੀ 06.1.2012 ਜੁਰਮ 379/379ਬੀ/411/472 ਭ:ਦ: 21/22/61/85 ਐਨ.ਡੀ.ਪੀ.ਐਸ.ਐਕਟ 25/54/59 ਅਸਲਾ ਐਕਟ ਥਾਣਾ ਬੀ. ਡਵੀਜਨ ਅੰਮ੍ਰਿਤਸਰ ਦਰਜ ਕੀਤਾ ਗਿਆ। ਮਜੀਦ ਪੁੱਛਗਿੱਛ ਜਾਰੀ ਹੈ।
੪. ਮੁਜਰਿਮ ਇਸਤਿਹਾਰੀ ਗ੍ਰਿਫਤਾਰ
         ਇਸ ਤੋਂ ਇਲਾਵਾ ਭਗੌੜੇ ਦੋਸੀਆਂ ਖਿਲਾਫ ਅਤੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵੱਲੋਂ :-
(1)      ਮੁਕੱਦਮਾਂ ਨੰਬਰ 15 ਮਿਤੀ 11.1.2006 ਜੁਰਮ 399/402 ਭ:ਦ: ਥਾਣਾ ਸਦਰ ਅੰਮ੍ਰਿਤਸਰ ਵਿੱਚ ਭਗੌੜੇ ਦੋਸੀ (ਪੀ.ਓ.) ਮੋਨੀ ਸਹਿਗਲ ਪੁੱਤਰ ਬਲਰਾਮ ਸਹਿਗਲ ਵਾਸੀ ਸੰਧੂ ਕਲੋਨੀ ਬਟਾਲਾ ਰੋਡ ਅੰਮ੍ਰਿਤਸਰ।
(2)      ਮੁਕੱਦਮਾਂ ਨੰਬਰ 293/10 ਜੁਰਮ 13/3/67 ਜੂਆ ਐਕਟ ਥਾਣਾ ਸਿਵਲ ਲਾਈਨ ਦੇ ਦੋਸੀ ਅਭਿਨਵ ਸਰਮਾਂ (ਪੀ.ਓ.) ਪੁੱਤਰ ਰੋਸਨ ਲਾਲ ਵਾਸੀ ਗਲੀ ਬਗੀਚੀ ਵਾਲੀ, ਦੁਰਗਿਆਨਾ ਅਬਾਦੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ।
1)       ਇਸ ਤਰਾਂ ਹੀ ਸੀ.ਆਈ.ਏ. ਸਟਾਫ ਵੱਲੋ ਮੁਕੱਦਮਾਂ ਨੰਬਰ 50/07 ਜੁਰਮ 379/411 ਭ:ਦ: ਥਾਣਾ ਬੀ. ਡਵੀਜਨ ਅੰਮ੍ਰਿਤਸਰ ਦੇ ਦੋਸੀ ਮਨਜਿੰਦਰ ਸਿੰਘ ਉਰਫ ਸੋਢੀ (ਪੀ.ਓ.) ਪੁੱਤਰ ਲਖਵਿੰਦਰ ਸਿੰਘ ਕੌਮ ਜੱਟ ਵਾਸੀ ਕੋਠੀ ਨੰਬਰ 1035/ਸੀ. ਬਲਾਕ ਰਣਜੀਤ ਐਵਨਿਊ ਅੰਮ੍ਰਿਤਸਰ।
2)       ਮੁਕੱਦਮਾਂ ਨੰਬਰ 230/08 ਜੁਰਮ 61/1/14 ਆਬਕਾਰੀ ਐਕਟ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੇ ਦੋਸੀ ਅਜੈ ਸਿੰਘ ਉਰਫ ਅਜੈ (ਪੀ.ਓ.) ਪੁੱਤਰ ਲਖਬੀਰ ਸਿੰਘ ਕੌਮ ਮਜਬੀ ਵਾਸੀ ਗਲੀ ਨੰਬਰ 07 ਮਕਬੂਲਪੁਰਾ, ਮਹਿਤਾ ਰੋਡ ਅੰਮ੍ਰਿਤਸਰ ਨੂੰ ਸੀ.ਆਈ.ਏ. ਸਟਾਫ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋ ਗ੍ਰਿਫਤਾਰ ਕੀਤਾ ਗਿਆ।

Translate »