ਸ਼ੈਡੋ ਰਜਿਸਟਰਾਂ ਵਿੱਚ ਦਰਜ ਹੋਵੇਗਾ ਉਮੀਦਵਾਰਾਂ ਦਾ ਰੋਜਾਨਾ ਦਾ ਖਰਚਾ
ਫਤਹਿਗੜ• ਸਾਹਿਬ, 7 ਜਨਵਰੀ : ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਨਿਰਧਾਰਤ 16 ਲੱਖ ਰੁਪਏ ਦੀ ਹੱਦ ਤੋਂ ਵੱਧ ਖਰਚਾ ਕਰਨ ਵਾਲੇ ਉਮੀਦਵਾਰਾਂ ਦੇ ਜਿੱਤਣ ਦੀ ਸੂਰਤ ਵਿੱਚ ਵੀ ਉਹਨਾਂ ਦੀ ਉੁਮੀਦਵਾਰੀ ਰੱਦ ਹੋ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਕੇਂਦਰੀ, ਖਰਚਾ ਚੋਣ ਅਬਜ਼ਰਵਰ ਸ਼੍ਰੀ ਸੰਤੋਸ਼ ਕੁਮਾਰ ਆਈ.ਆਰ.ਐਸ. ਨੇ ਜ਼ਿਲ•ੇ ਦੇ ਸਮੂਹ ਰਿਟਰਨਿੰਗ ਅਫਸਰਾਂ, ਫਲਾਇੰਗ ਸਕੁਐਡਾਂ ਅਤੇ ਚੋਣ ਅਮਲ ਵਿੱਚ ਲੱਗੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨਾਲ ਕੀਤੀ ਆਪਣੀ ਪਹਿਲੀ ਮੀਟਿੰਗ ਮੌਕੇ ਕੀਤਾ। ਚੋਣ ਅਬਜ਼ਰਵਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਫਤਹਿਗੜ• ਸਾਹਿਬ ਜ਼ਿਲ•ੇ ਲਈ ਤਿੰਨ ਸਹਾਇਕ ਖਰਚਾ ਚੋਣ ਅਬਜ਼ਰਵਰਾਂ ਦੀ ਵੀ ਤਾਇਨਾਤੀ ਕੀਤੀ ਹੈ ਅਤੇ ਸਮੂਹ ਰਿਟਰਨਿੰਗ ਅਫਸਰ ਅਤੇ ਉਮੀਦਵਾਰਾਂ ਦੇ ਖਰਚੇ ਤੇ ਨਜਰ ਰੱਖਣ ਲਈ ਤਾਇਨਾਤ ਕੀਤੀਆਂ ਟੀਮਾਂ ਦੇ ਨੁਮਾਂਇੰਦੇ ਰੋਜਾਨਾ ਸ਼ੈਡੋ ਰਜਿਸਟਰਾਂ ਵਿੱਚ ਉਮੀਦਵਾਰਾਂ ਦੇ ਖਰਚੇ ਦਾ ਵੇਰਵਾ ਦਰਜ ਕਰਕੇ ਸਹਾਇਕ ਅਬਜ਼ਰਵਰਾਂ ਨੂੰ ਰਿਪੋਰਟ ਕਰਨਗੇ ਅਤੇ ਰੋਜਾਨਾ ਸਹਾਇਕ ਅਬਜ਼ਰਵਰ ਉਹਨਾਂ ਨੂੰ ਰਿਪੋਰਟ ਕਰਨਗੇ।
ਕੇਂਦਰੀ ਚੋਣ ਅਬਜ਼ਰਵਰ ਨੇ ਕਿਹਾ ਕਿ ਉਹ ਚੋਣ ਲੜਣ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਨਿੱਜੀ ਤੌਰ ਤੇ ਤਿੰਨ ਵਾਰ ਨਿਰੀਖਣ ਕਰਨਗੇ ਅਤੇ ਸ਼ੈਡੋ ਰਜਿਸਟਰ ਨਾਲ ਮਿਲਾਨ ਕਰਨਗੇ। ਉਹਨਾਂ ਕਿਹਾ ਕਿ ਉਮੀਦਵਾਰ ਦਾ ਖਰਚਾ 16 ਲੱਖ ਰੁਪਏ ਤੋਂ ਵਧਣ ਦੀ ਸੂਰਤ ਵਿੱਚ ਉਸਦੀ ਉਮੀਦਵਾਰੀ ਰੱਦ ਕਰਨ ਲਈ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਚੋਣ ਅਬਜ਼ਰਵਰ ਨੇ ਫਲਾਇੰਗ ਸਕੁਐਡਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕਾਲਾ ਧੰਨ ਫੜਣ ਲਈ ਕੀਤੀ ਜਾਂਦੀ ਛਾਪੇਮਾਰੀ ਦੀ ਮੁਕੰਮਲ ਵੀਡੀਓਗਰਾਫੀ ਕਰਾਈ ਜਾਵੇ ਅਤੇ ਨਿਰਧਾਰਤ ਢਾਈ ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਰਾਸ਼ੀ ਮਿਲਣ ਦੀ ਸੂਰਤ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਚੋਣ ਅਬਜ਼ਰਵਰ ਨੇ ਕਿਹਾ ਕਿ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਉਹਨਾਂ ਕਿਹਾ ਕਿ ਫਤਹਿਗੜ• ਸਾਹਿਬ ਹਲਕੇ ਲਈ ਸ਼੍ਰੀ ਐਸ. ਸੀ. ਗੁਪਤਾ ਨੂੰ ਸਹਾਇਕ ਚੋਣ ਖਰਚਾ ਅਬਜ਼ਰਵਰ ਲਗਾਇਆ ਗਿਆ ਹ ੈ ਜਦ ਕਿ ਬਸੀ ਪਠਾਣਾ ਲਈ ਸ਼੍ਰੀ ਪੀ. ਜੇ. ਸਿੰਘ ਅਤੇ ਅਮਲੋਹ ਹਲਕੇ ਲਈ ਸ਼੍ਰੀ ਫੋਜਾ ਰਾਮ ਨੂੰ ਸਹਾਇਕ ਚੋਣ ਖਰਚਾ ਅਬਜ਼ਰਵਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਚੋਣਾਂ ਸਬੰਧੀ ਜੇਕਰ ਕੋਈ ਵੀ ਵਿਅਕਤੀ ਜਾਂ ਰਾਜਸੀ ਪਾਰਟੀ ਦਾ ਨੁਮਾਇੰਦਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਤਾਂ ਊਹਨਾਂ ਨੂੰ ਬੱਚਤ ਭਵਨ ਫਤਹਿਗੜ• ਸਾਹਿਬ ਦੇ ਕਮਰਾ ਨੰ: 2 ਵਿਖੇ ਨਿੱਜੀ ਤੌਰ ਤੇ ਮਿਲ ਸਕਦਾ ਹੈ ਜਾਂ ਫਿਰ ਉਹਨਾਂ ਦੇ ਮੋਬਾਇਲ ਨੰ: 94786-91568 ਜਾਂ ਲੈਂਡ ਲਾਈਨ ਨੰਬਰ 01763-233350 ਤੇ ਸੰਪਰਕ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਲੈਂਡ ਲਾਈਨ ਨੰਬਰ ਤੇ ਸ਼ਿਕਾਇਤ ਫੈਕਸ ਵੀ ਕੀਤੀ ਜਾ ਸਕਦੀ ਹੈ।
ਅੱਜ ਦੀ ਮੀਟਿੰਗ ਵਿੱਚ ਐਸ. ਡੀ. ਐਮ. –ਕਮ- ਰਿਟਰਨਿੰਗ ਅਫਸਰ ਫਤਹਿਗੜ• ਸਾਹਿਬ ਸ਼੍ਰੀ ਅਰਵਿੰਦਰ ਪਾਲ ਸਿੰਘ ਸੰਧੂ, ਐਸ. ਡੀ. ਐਮ.- ਕਮ- ਰਿਟਰਨਿੰਗ ਅਫਸਰ ਬੱਸੀ ਪਠਾਣਾਂ ਨਵਜੋਤ ਕੌਰ, ਐਸ. ਪੀ. ਸ਼੍ਰੀ ਹਰਭਜਨ ਸਿੰਘ, ਨੋਡਲ ਅਫਸਰ ਬਲਵਿੰਦਰ ਸਿੰਘ ਈ. ਟੀ. ਓ., ਜੇ. ਐਸ. ਢਿਲੋਂ ਡੀ. ਡੀ. ਪੀ. ਓ., ਇਕਬਾਲ ਸਿੰਘ ਡਿਪਟੀ ਈ. ਐਸ. ਏ., ਜਗਪਾਲ ਸਿੰਘ ਆਈ. ਟੀ. ਓ., ਤਹਿਸੀਲਦਾਰ ਚੋਣਾਂ ਸ਼੍ਰੀ ਲਾਭ ਸਿੰਘ ਅਤੇ ਅਬਜ਼ਰਵਰ ਨਾਲ ਲਗਾਏ ਗਏ ਤਾਲਮੇਲ ਅਧਿਕਾਰੀ ਐਕਸੀਅਨ ਸ੍ਰ: ਕੁਲਵੰਤ ਸਿੰਘ ਸਮੇਤ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।