ਚੰਡੀਗੜ•, 7 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਚੁਣਨ ਦਾ ਅਧਾਰ ਸਿਰਫ ਉਨ•ਾਂ ਦੀ ਜਿੱਤਣ ਦੀ ਸ਼ਮਤਾ ਹੀ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਟਿਕਟਾਂ ਦੀ ਵੰਡ ਸੂਬੇ ‘ਚ ਜਨਸੰਖਿਆ ਦੇ ਅਨੁਪਾਤ ਦੇ ਅਧਾਰ ‘ਤੇ ਹੀ ਕੀਤੀ ਜਾਵੇ।
ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਟਿਕਟਾਂ ਦੀ ਵੰਡ ‘ਚ ਪਾਰਟੀ ਨੇ ਹੋਰਨਾਂ ਵਰਗਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਔਰਤਾਂ ਨੂੰ ਵੀ ਉਚਿਤ ਪ੍ਰਤੀਨਿਧਤਵ ਪ੍ਰਦਾਨ ਕੀਤਾ ਹੈ। ਇਨ•ਾਂ ਨੂੰ ਦਿੱਤੀਆਂ ਗਈਆਂ 24 ਸੀਟਾਂ ‘ਚ ਜਿਆਦਾਤਰ ਦੀ ਉਮਰ 45 ਸਾਲ ਤੋਂ ਘੱਟ ਹੈ। ਇਸ ਤੋਂ ਇਲਾਵਾ ਇਨ•ਾਂ ਚੋਣਾਂ ਦੌਰਾਨ ਪਾਰਟੀ ਨੇ 36 ਨਵੇਂ ਚੇਹਰਿਆਂ ਨੂੰ ਮੌਕਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਦੇ ਸਬੰਧ ‘ਚ ਅੰਤਿਮ ਫੈਸਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਕਮੇਟੀ ਨੇ ਲਿਆ ਹੈ। ਜਿਨ•ਾਂ ਨੇ ਇਹ ਫੈਸਲਾ ਪੂਰੀ ਤਰ•ਾਂ ਨਾਲ ਪਾਰਟੀ ਦੇ ਹਿੱਤ ‘ਚ ਹੀ ਲਿਆ ਹੈ। ਹਾਲਾਂਕਿ ਉਹ ਮੰਨਦੇ ਹਨ ਕਿ ਕਈ ਥਾਵਾਂ ‘ਤੇ ਇਕ ਤੋਂ ਵੱਧ ਯੋਗਵਾਨ ਉਮੀਦਵਾਰ ਸਨ। ਜਿਨ•ਾਂ ‘ਚ ਜਿੱਤਣ ਦੀ ਕਾਬਲਿਅਤ ਵੀ ਸੀ। ਮਗਰ ਪਾਰਟੀ ਸਿਰਫ ਇਕ ਹੀ ਉਮੀਦਵਾਰ ਨੂੰ ਖੜ•ਾ ਕਰ ਸਕਦੀ ਹੈ। ਇਸਦੇ ਚਲਦੇ ਉਨ•ਾਂ ‘ਚੋਂ ਇਕ ਉਮੀਦਵਾਰ ਨੂੰ ਚੁਣਨਾ ਚੁਣੌਤੀ ਭਰਿਆ ਵੀ ਰਿਹਾ।
ਪੀ.ਸੀ.ਸੀ ਪ੍ਰਧਾਨ ਨੇ ਇਸ ਗੱਲ ਤੋਂ ਸਿਰੇ ਤੋਂ ਇਨਕਾਰ ਕੀਤਾ ਕਿ ਪਾਰਟੀ ‘ਚ ਟਿਕਟ ਨਾ ਪਾਉਣ ਵਾਲਿਆਂ ‘ਚ ਵੱਡੇ ਪੱਧਰ ‘ਤੇ ਅਸੰਤੁਸ਼ਟੀ ਹੈ। ਹਾਲਾਂਕਿ ਇਹ ਜਰੂਰ ਹੈ ਕਿ ਕੁਝ ਸ਼ੁਰੂਆਤੀ ਪ੍ਰਤੀਕ੍ਰਿਆਵਾਂ ਆਈਆਂ ਹਨ, ਮਗਰ ਇਹ ਸਮੇਂ ਦੇ ਨਾਲ-ਨਾਲ ਆਪ ਹੀ ਸ਼ਾਂਤ ਹੋ ਜਾਣਗੀਆਂ। ਕਿਉਂਕਿ ਪ੍ਰਤੀਕ੍ਰਿਆ ਜਾਹਰ ਕਰਨਾ ਇਨਸਾਨ ਦੀ ਪ੍ਰਕਿਰਤੀ ਦਾ ਇਕ ਹਿੱਸਾ ਹੈ, ਖਾਸ ਕਰਕੇ ਉਦੋਂ ਜਦੋਂ ਅਗਾਮੀ ਸਰਕਾਰ ਦਾ ਅੰਗ ਬਣਨ ਦੀ ਇੱਛਾ ਰੱਖਦਾ ਹੋਵੇ। ਇਸ ਲੜੀ ਹੇਠ ਉਨ•ਾਂ ਨੇ ਟਿਕਟ ਨਾ ਪਾ ਸਕਣ ਵਾਲੇ ਯੋਗਵਾਨ ਉਮੀਦਵਾਰਾਂ ਨੂੰ ਚੋਣਾਂ ਤੋਂ ਉਪਰੰਤ ਕਾਂਗਰਸ ਵੱਲੋਂ ਸਰਕਾਰ ਬਣਾਉਣ ਤੋਂ ਬਾਅਦ ਉਚਿਤ ਸਥਾਨ ਦੇਣ ਦਾ ਭਰੌਸ ਦਿੱਤਾ ਹੈ।
ਉਨ•ਾਂ ਨੇ ਸਾਬਕਾ ਐਮ.ਐਲ.ਏ ਰਮੇਸ਼ ਸਿੰਗਲਾ ਦੀ ਅਗਵਾਈ ਹੇਠ ਇਕ ਟੀਮ ਬਣਾਉਣ ਦਾ ਵੀ ਐਲਾਨ ਕੀਤਾ, ਜਿਹੜੀ ਟਿਕਟ ਨਾ ਮਿਲਣ ਕਾਰਨ ਖਫਾ ਕਾਂਗਰਸੀਆਂ ਨਾਲ ਗੱਲਬਾਤ ਕਰੇਗੀ। ਫਿਰ ਵੀ ਜੇਕਰ ਲੋੜ ਪੈਂਦੀ ਹੈ, ਤਾਂ ਉਨ•ਾਂ ‘ਚੋਂ ਕੁਝ ਨਾਲ ਵਿਅਕਤੀਗਤ ਤੌਰ ‘ਤੇ ਗੱਲ ਕਰਨ ਤੋਂ ਉਹ ਗੁਰੇਜ ਨਹੀਂ ਕਰਨਗੇ। ਉਨ•ਾਂ ਨੇ ਹਰੇਕ ਆਗੂ ਤੋਂ ਪਾਰਟੀ ਅਨੁਸ਼ਾਸਨ ਦਾ ਪਾਲਣ ਕੀਤੇ ਜਾਣ ਦੀ ਆਸ ਕੀਤੀ ਹੈ। ਕਿਉਂਕਿ ਸਾਰੇ ਉਮੀਦਵਾਰ ਪਾਰਟੀ ਦੇ ਹਨ ਅਤੇ ਇਨ•ਾਂ ਦਾ ਵਿਰੋਧ ਕਰਨ ਦਾ ਅਰਥ ਸਾਫ ਤੌਰ ‘ਤੇ ਪਾਰਟੀ ਦੇ ਅਨੁਸ਼ਾਸਨ ਨੂੰ ਤੋੜਨਾ ਹੋਵੇਗਾ।