ਭਗਵੰਤ ਮਾਨ ਸਮੇਤ 2 ਪ੍ਰਵਾਸੀ ਭਾਰਤੀ ਮੈਦਾਨ ‘ਚ ਨਿੱਤਰੇ
ਚੰਡੀਗੜ੍ਹ : ਸਾਂਝੇ ਮੋਰਚੇ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਜਿਸ ‘ਚ 20 ਉਮੀਦਵਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਅਤੇ 3 ਉਮੀਦਵਾਰ ਸੀ.ਪੀ.ਆਈ. (ਐੱਮ) ਦੇ ਸ਼ਾਮਲ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬੁਲਾਰੇ ਸ. ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਂਝਾ ਮੋਰਚਾ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿੰਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਨ੍ਹਾਂ ‘ਚ ਹਲਕਾ ਲਹਿਰਾ ਤੋਂ ਪੀਪੀਪੀ ਦੇ ਮੀਤ ਪ੍ਰਧਾਨ ਸ੍ਰੀ ਭਗਵੰਤ ਮਾਨ, ਅੰਮ੍ਰਿਤਸਰ ਉੱਤਰੀ ਤੋਂ ਸ੍ਰੀ ਰਾਮ ਸ਼ਰਨ ਪਾਲ ਸ਼ਰਮਾ, ਤਰਨਤਾਰਨ ਤੋਂ ਚੌਧਰੀ ਵਿਜੇ ਪਾਲ, ਕੋਟਕਪੁਰਾ ਤੋਂ ਸ੍ਰੀ ਪ੍ਰਦੀਪ ਸਿੰਘ ਧਾਰੀਵਾਲ, ਮੁਕਤਸਰ ਤੋਂ ਜਗਜੀਤ ਸਿੰਘ ਬਰਾੜ, ਫਤਿਹਗੜ੍ਹ ਸਾਹਿਬ ਤੋਂ ਸ. ਦਿਦਾਰ ਸਿੰਘ ਭੱਟੀ, ਅਟਾਰੀ (ਐੱਸ. ਸੀ.) ਤੋਂ ਗੁਲਜ਼ਾਰ ਸਿੰਘ ਖਾਸਾ, ਬਾਬਾ ਬਕਾਲਾ (ਐੱਸ. ਸੀ.) ਤੋਂ ਡਾ. ਸਲਵਿੰਦਰ ਸਿੰਘ ਸਰਲੀ, ਮਹਿਲਕਲ੍ਹਾਂ (ਐੱਸ. ਸੀ.) ਤੋਂ ਸ. ਰਾਜ ਸਿੰਘ ਖੇੜ੍ਹੀ, ਰਾਮਪੁਰਾਫੂਲ ਤੋਂ ਲੱਖਵਿੰਦਰ ਸਿੰਘ ਲੱਖਾ ਸਧਾਨਾ, ਜਲਾਲਾਬਾਦ ਤੋਂ ਡਾ. ਰਾਜ ਸਿੰਘ, ਲੁਧਿਆਣਾ ਸੈਂਟਰਲ ਤੋਂ ਅਮਰਜੀਤ ਸਿੰਘ ਮਦਾਨ, ਗਿੱਲ (ਐੱਸ. ਸੀ.) ਤੋਂ ਮਨਜੀਤ ਸਿੰਘ ਗਿੱਲ, ਰਾਏਕੋਟ (ਐੱਸ. ਸੀ.) ਤੋਂ ਹਾਕਮ ਸਿੰਘ, ਸਰਦੂਲਗੜ੍ਹ ਤੋਂ ਚੌਧਰੀ ਨੇਮ ਚੰਦ, ਮਲੋਟ (ਐੱਸ. ਸੀ.) ਤੋਂ ਦਵਿੰਦਰ ਕੁਮਾਰ ਆਰੀਆ, ਸਨੌਰ ਤੋਂ ਸੁੱਖਜਿੰਦਰ ਸਿੰਘ ਟਾਂਡਾ, ਲੁਧਿਆਣਾ ਉੱਤਰੀ ਤੋਂ ਪੰਡਿਤ ਆਨੰਦ ਸ਼ਰਮਾ, ਪਾਇਲ (ਐੱਸ.ਸੀ.) ਤੋਂ ਮਲਕੀਅਤ ਸਿੰਘ ਸਰਪੰਚ ਤੇ ਜਲੰਧਰ ਪੱਛਮੀ ਤੋਂ ਰਾਜ ਕੁਮਾਰ ਦੇ ਨਾਮ ਸ਼ਾਮਿਲ ਹਨ। ਇਸੇ ਤਰ੍ਹਾਂ ਸਾਂਝੇ ਮੋਰਚੇ ਦੀ ਸਹਿਯੋਗੀ ਪਾਰਟੀ ਸੀ.ਪੀ.ਆਈ. (ਐੱਮ) ਦੇ ਸੂਬਾ ਸਕੱਤਰ ਸਾਥੀ ਚਰਨ ਸਿੰਘ ਵਿਰਦੀ ਵੱਲੋਂ ਪ੍ਰਵਾਨਿਤ ਸੂਚੀ ਅਨੁਸਾਰ ਹਲਕਾ ਸਾਹਣੇਵਾਲ ਤੋਂ ਪ੍ਰਿਸੀਪਲ ਜਗਦੇਵ ਸਿੰਘ ਗਰਚਾ, ਭੋਹਾ (ਐੱਸ. ਸੀ.) ਤੋਂ ਕਾ. ਗੁਰਦੇਵ ਦੇਵ ਅਤੇ ਘਨੌਰ ਤੋਂ ਕਾ. ਲੱਖਵਿੰਦਰ ਸਿੰਘ ਲੱਖਾ ਸਾਂਝੇ ਮੋਰਚੇ ਦੇ ਉਮੀਦਵਾਰ ਹੋਣਗੇ।
ਸ੍ਰੀ ਸੋਢੀ ਨੇ ਦੱਸਿਆ ਕਿ ਉਕਤ ਉਮੀਦਵਾਰਾ ਦੀ ਸੂਚੀ ‘ਚ ਪਰਵਾਸੀ ਭਾਰਤੀਆਂ ਨੂੰ ਪ੍ਰਤੀਨਿਧਤਾ ਦਿੰਦੇ ਹੋਏ ਕੋਟਕਪੂਰਾ ਤੋਂ ਸ੍ਰੀ ਪ੍ਰਦੀਪ ਧਾਰੀਵਾਲ ਅਤੇ ਹਲਕਾ ਭੋਹਾ ਤੋਂ ਗੁਰਦੇਵ ਦੇਵ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਕੱਲ੍ਹ ਜਾਰੀ ਕੀਤੀ ਜਾਵੇਗੀ।