January 7, 2012 admin

ਖ਼ੁਸ਼ੀਆਂ-ਖ਼ੇਡ਼ਆਿਂ ਦੀ ਪ੍ਰਤੀਕ :- ਲੋਹਡ਼ੀ

ਰਣਜੀਤ ਸੰਿਘ ਪ੍ਰੀਤ
                       ਲੋਹਡ਼ੀ ਦਾ ਤਓਿਹਾਰ ਇਤਹਾਸਕ,ਮਥਿਹਾਸਕ,ਸਰਬ ਸਾਂਝਾ,ਅਤੇ ਮੌਸਮੀ ਤਓਿਹਾਰ ਹੈ। ਇਹ ਪੋਹ-ਮਾਘ ਦੀ ਦਰਮਆਿਨੀ ਰਾਤ ਨੂੰ ਮਨਾਇਆ ਜਾਂਦਾ ਹੈ। ਭਾਵੇਂ ਅੱਜ ਇਸ ਦਾ ਪਹਲਾਂ ਵਾਲਾ ਵਜੂਦ ਨਹੀਂ ਰਹਾ,ਪਰ ਫਰਿ ਵੀ ਇਸ ਦੀ ਸਾਰਥਕਤਾ ਨੂੰ ਅਜੇ ਵੀ ਝੁਠਲਾਇਆ ਨਹੀਂ ਜਾ ਸਕਦਾ । ਉਂਝ ਸੱਿਖ ਗੁਰੂ ਸਾਹਬਾਨ ਦੀਆਂ ਜੋ ਸਹੀ ਸੋਚਾਂ ਜਾਂ ਮੂਲ ਲਖਿਤਾਂ ਸਨ,ਉਹਨਾਂ ਵੱਿਚ ਸਮੇ ਸਮੇ ਹੋਈ ਛੇਡ਼-ਛਾਡ਼ ਨੇ ਯਥਾਰਥ ਦਾ ਮੁਹਾਂਦਰਾ ਵਗਾਡ਼ਆਿ ਹੈ। ਮੂਰਤੀ ਪੂਜਾ,ਭੂਤਾਂ-ਪਰੇਤਾਂ,ਕਰਮ-ਕਾਂਡਾ ਦਾ ਉਹਨਾਂ ਸਖਤੀ ਨਾਲ ਵਰੋਧ ਕੀਤਾ ਸੀ । ਪਰ ਹੁਣ ਬਹੁਤ ਕੁੱਝ ਉਸ ਸਮੇ ਨਾਲੋਂ ਬਦਲ ਗਆਿ ਹੈ । ਚਾਲਬਾਜ਼ ਲੋਕ ਇਹ ਵੇਖਆਿ ਕਰਦੇ ਹਨ,ਕ ਿਲੋਕਾਂ ਦਾ ਰੁਝਾਨ ਕਸਿ ਪਾਸੇ ਵੱਲ ਜ਼ਆਿਦਾ ਹੈ,ਉਹ ਲੋਕ ਆਪਣੀ ਕਮਾਈ ਦੇ ਜੁਗਾਡ਼ ਲਈ ਉੱਥੇ ਹੀ ਤੰਬੂ ਲਾ ਬਹੰਿਦੇ ਹਨ । ਲੋਹਡ਼ੀ ਦਾ ਤਓਿਹਾਰ ਵੀ ਇਸ ਮਾਰ ਤੋਂ ਬਚ ਨਹੀਂ ਸਕਆਿ ਹੈ।
               ਮਾਘੀ ਇਸ਼ਨਾਨ ਵੀ ਇਸ ਰੁੱਤ ਅਤੇ ਇਸ ਮੌਕੇ ਨਾਲ ਸਬੰਧਤ ਨਹੀਂ ਹੈ,ਜਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਪ੍ਰੈਲ ਦਾ ਹੈ,ਇਵੇਂ ਹੀ ਮਾਘੀ ਦੇ ਦਨਿ ਦਾ ਵੀ ਫ਼ਰਕ ਹੈ।ਜਦੋਂ ਇਹ ਦਨਿ ਮਨਾਇਆ ਜਾਣਾ ਸ਼ੁਰੂ ਹੋਇਆ ,ਉਦੋਂ ਮੌਸਮੀ ਹਾਲਾਤ ਅਤੇ ਪਾਣੀ ਦੀ ਬਹੁਤ ਸਮੱਸਆਿ ਸੀ । ਮਗਰੋਂ ਇਹ ਦਨਿ ਹੀ ਪੱਕਾ ਹੋ ਗਆਿ । ਲੋਹਡ਼ੀ ਦੇ ਤਓਿਹਾਰ ਦਾ ਸਬੰਧ ਵੀ ਮੂਲ ਰੂਪ ਵੱਿਚ ਮੌਸਮ ਨਾਲ ਹੈ।ਭਾਵੇਂ ਇਸ ਨਾਲ ਕਈ ਦੰਦ –ਕਥਾਵਾਂ ਵੀ ਜੁਡ਼ ਗਈਆਂ ਹਨ। “ਵੈਦਕਿ ਧਰਮ” ਅਨੁਸਾਰ ਤਲਿ+ਰੋਡ਼ੀ = ਤਲੋਡ਼ੀ =ਲੋਹਡ਼ੀ ਬਣਆਿਂ ਹੈ। “ਵੈਦਕਿ ਕਾਲ” ਵੱਿਚ ਲੋਕ ਦੇਵਤਆਿਂ ਦੀ ਪੂਜਾ ਸਮੇ ਤਲਿ,ਗੁਡ਼,ਅਤੇ ਘਓਿ ਆਦ ਿਚੀਜ਼ਾਂ ਦੀ ਵਰਤੋਂ ਨਾਲ ਹਵਨ ਕਰਆਿ ਕਰਦੇ ਸਨ । ਲੋਹਡ਼ੀ ਨਾਮਕਰਣ ਸਬੰਧੀ ਉਪ-ਭਾਸ਼ਾ ਲੂਰ੍ਹੀ,ਦੇਵੀ ਲੋਹਨੀ ਆਦ ਿਨੂੰ ਵੀ ਕੁੱਝ ਲੋਕ ਇਸ ਨਾਲ ਜੋਡ਼ਦੇ ਹਨ।
                          ਇਸ ਤਓਿਹਾਰ ਦਾ ਸਬੰਧ ਮੁਗਲ ਕਾਲ ਵੱਿਚ ਹੋਏ ਬਹਾਦਰ ਅਤੇ ਗਰੀਬਾਂ-ਮਜ਼ਲੂਮਾਂ ਦੇ ਹਤੈਸ਼ੀ ਦੁੱਲੇ ਭੱਟੀ ਨਾਲ ਵੀ ਜੋਡ਼ਆਿ ਜਾਂਦਾ ਹੈ । ਜੋ ਲੁਕ-ਛੁਪ ਕੇ ਦਨਿ ਕਟਦਾ ਸੀ । ਕਓਿਂਕ ਿਸਰਕਾਰੀ ਭਾਸ਼ਾ ਵੱਿਚ ਉਹ ਖ਼ਤਰਨਾਕ ਡਾਕੂ ਸੀ । ਉਹ ਅਹਲਿਕਾਰਾਂ ,ਅਮੀਰਾਂ, ਨੂੰ ਲੁੱਟਦਾ-ਕੁਟਦਾ ਸੀ । ਜੋ ਗਰੀਬਾਂ ਦਾ ਨਪੀਡ਼ਨ ਕਰਨ ਵਾਲੇ ਸਨ । ਪਰ ਇਸ ਤਰ੍ਹਾਂ ਕੀਤੀ ਲੁੱਟ ਨੂੰ ਗਰੀਬਾਂ-ਲੋਡ਼ਵੰਦਾਂ ਵੱਿਚ ਵੰਡ ਦੰਿਦਾ ਸੀ । ਇੱਕ ਵਾਰ ਕੀ ਹੋਇਆ ਕ ਿਅਕਬਰ ਦੇ ਰਾਜ ਵੱਿਚ ਇੱਕ ਪ੍ਰੋਹਤਿ ਦੀਆਂ ਦੋ ਅਤ ਿਸੁੰਦਰ ਲਡ਼ਕੀਆਂ ਸੁੰਦਰੀ ਅਤੇ ਮੁੰਦਰੀ ਮੁਗਲ ਅਹਲਿਕਾਰ ਦੀ ਨਜ਼ਰ ਚਡ਼੍ਹ ਗਈਆ । ਉਸ ਨੇ ਪੰਡਤ ਤੋਂ ਮੰਗ ਕਰ ਦੱਿਤੀ,ਪਰ ਪੰਡਤ ਨੇ ਕਹਾ ਕ ਿਇਹ ਤਾਂ ਮੰਗੀਆਂ ਹੋਈਆਂ ਹਨ।ਅਹਲਿਕਾਰ ਨੇ ਲਡ਼ਕੇ ਵਾਲਆਿਂ ਨੂੰ ਡਰਾ ਕੇ ਇਹ ਰਸ਼ਿਤੇ ਤੁਡ਼ਵਾ ਦੱਿਤੇ । ਪੰਡਤ ਜਦ ਦੁੱਲੇ ਭੱਟੀ ਕੋਲ ਜਾ ਫ਼ਰਆਿਦੀ ਹੋਇਆ ,ਤਾਂ ਉਸ ਨੇ ਲਡ਼ਕੇ ਵਾਲਆਿਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਅ ਲਆਿ,ਅਤੇ ਬਾਹਰ ਵਾਰ ਜੰਗਲ ਵੱਿਚ ਲਜਾਕੇ ਕੱਖ – ਕਾਨਾਂ ਨਾਲ ਅੱਗ ਬਾਲ ਕੇ ਉਸ ਦੁਆਲੇ ਉਹਨਾਂ ਦੇ ਵਆਿਹ ਰਸਮਾਂ ਨਾਲ ਕਰ ਦੱਿਤੇ । ਦੁੱਲੇ ਕੋਲ ਉਸ ਸਮੇ ਉਹਨਾਂ ਨੂੰ ਦੇਣ ਲਈ ਸਰਿਫ਼ ਸ਼ੱਕਰ ਸੀ।ਜਸਿ ਨਾਲ ਉਸਨੇ ਮੂੰਹ ਮੱਿਠਾ ਕਰਵਾ ਕੇ ਸ਼ਗਨ ਪੂਰਾ ਕਰਆਿ । ਸੁੰਦਰੀ ਮੁੰਦਰੀ ਵਾਲੀ ਗੱਲ ਸਬੰਧੀ ਲੋਹਡ਼ੀ ਵਾਲੇ ਦਨਿ ਦੁੱਲੇ ਭੱਟੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ;-
“ਸੁੰਦਰੀ ਮੁੰਦਰੀ ਹੋ,
ਤੇਰਾ ਕੌਣ ਵਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਨੇ ਧੀ ਵਆਿਹੀ ਹੋ
ਸੇਰ ਸ਼ੱਕਰ ਪਾਈ ਹੋ”,
               ਸ਼ਾਇਦ ਏਸੇ ਕਰਕੇ ਹੀ ਅੱਗ ਬਾਲਣ-ਸੇਕਣ ਅਤੇ ਨਵੇਂ ਵਆਿਹਾਂ ਵਾਲੇ ,ਮੁੰਡਾ ਜਨਮੇ ਵਾਲੇ ਘਰ ਗੁਡ਼ ਜਾਂ ਸ਼ੱਕਰ ਵੰਡਣ ਲੱਗੇ ਹੋਣ । ਪਰ ਹੁਣ ਅਮੀਰਾਂ ਦੇ ਚੋਝ ,ਰਊਿਡ਼ੀਆਂ,ਮੂੰਗਫ਼ਲੀਆਂ ਤੋਂ ਵੀ ਕਾਫੀ ਅੱਗੇ ਜਾ ਪਹੁੰਚੇ ਹਨ ।ਇੱਕ ਸਮਾਂ ਅਜਹਾ ਸੀ ਜਦ ਪੰਜਾਬ ਦੇ ਪੰਿਡਾਂ ਵੱਿਚ ਪੰਜਾਬੀ ਮੁਟਆਿਰਾਂ ਪੂਰਾ ਸ਼ੰਿਗਾਰ ਕਰਕੇ ,ਸਰਾਂ ਦੇ ਟੋਕਰੇ ਰੱਖ ਕੇ ਪਾਥੀਆਂ ਇਕੱਠੀਆਂ ਕਰਆਿ ਕਰਦੀਆਂ ਸਨ। ਪਰ ਅੱਜ ਲਡ਼ਕੀਆਂ ਦੀ ਗਣਿਤੀ ਘਟਣ ਅਤੇ ਨਸ਼ਆਿਂ ਦੀ ਦਲ ਦਲ ਵੱਿਚ ਫਸੇ ਮੁੰਡਆਿਂ ਦੀਆਂ ਨਜ਼ਰਾਂ ਤੋਂ ਬਚਾਅ ਲਈ ਅਜਹਾ ਨਹੀਂ ਹੋ ਰਹਾ । ਸਰਿਫ਼ ਛੋਟੇ ਛੋਟੇ ਬੱਚੇ ਹੀ ਗਲੀਆਂ-ਮਹੱਲਆਿਂ ਵੱਿਚ ਬੋਰੀਆਂ ਘਸੀਟ ਦੇ ਇਹ ਕਹਕੇ ਪਾਥੀਆਂ ਇਕੱਠੀਆਂ ਕਰਦੇ ਦਖਾਈ ਦੰਿਦੇ ਹਨ;-
“ਦੇਹ ਨੀ ਮਾਈ ਪਾਥੀ,ਤੇਰਾ ਪੁੱਤ ਚਡ਼ੂਗਾ ਹਾਥੀ।“
“ਚਾਰ ਕੁ ਦਾਣੇ ਖੱਿਲਾਂ ਦੇ,ਅਸੀਂ ਲੋਹਡ਼ੀ ਲੈ ਕੇ ਹਲਾਂਗੇ।“
“ਅਸੀਂ ਕਹਿਡ਼ੇ ਵੇਲੇ ਦੇ ਆਏ
ਭੁੱਖੇ ਅਤੇ ਤਹਾਏ
ਸਾਨੂੰ ਤੋਰ ਸਾਡੀਏ ਮਾਏ।“
     ਜੇ ਫਰਿ ਵੀ ਕੋਈ ਘਰ ਪਾਥੀਆਂ ਨਹੀਂ ਪਾਉਂਦਾ ਤਾਂ ਬੱਚੇ ਇਹ ਕਹਕੇ ਅੱਗੇ ਤੁਰ ਜਾਂਦੇ ਹਨ;-
“ਕਹੋ ਮੁੰਡਓਿ ਹੁੱਕਾ
ਇਹ ਘਰ ਨੰਗਾ-ਭੁੱਖਾ”,
               ਅੱਜ ਲੋਹਡ਼ੀ ਸ਼ਹਰੀ ਜ਼ੰਿਦਗੀ ਵੱਿਚੋਂ ਅਲੋਪ ਹੁੰਦੀ ਜਾ ਰਹੀ ਹੈ। ਪਰ ਪੰਿਡਾਂ ਵੱਿਚ ਬੱਚਆਿਂ ਵੱਲੋਂ “ਲੋਹਡ਼ੀ ਵਆਿਹੁਣਾ”,”ਕੋਠੇ ਉੱਤੇ ਕਾਂ,ਗੁਡ਼ ਦੇਵੇ ਮੁੰਡੇ ਦੀ ਮਾਂ”,”ਈਸਰ ਆ,ਦਲੱਿਦਰ ਜਾਹ,ਦਲੱਿਦਰ ਦੀ ਜਡ਼੍ਹ ਚੁੱਲੇ ਪਾ”,”ਜਤਿਣੇ ਜਠਾਣੀ ਤਲਿ ਸੁਟੇਸੀ,ਉਤਨੇ ਦਰਾਣੀ ਪੁੱਤ ਜਣੇਸੀ”,”ਦੇਹੋ ਸਾਨੂੰ ਲੋਹਡ਼ੀ,ਥੋਡੀ ਜੀਵੇ ਬੈਲਾਂ ਦੀ ਜੋਡ਼ੀ”,”ਆ ਵੀਰਾ ਤੂੰ ਜਾ ਵੀਰਾ,ਭਾਬੋ ਨੂੰ ਲਆਿ ਵੀਰਾ,ਰੱਤਾ ਡੋਲਾ ਚੀਕਦਾ,ਭਾਬੋ ਨੂੰ ਉਡੀਕਦਾ”,ਵਰਗੇ ਲੰਮੀਆਂ ਹੇਕਾਂ ਵਾਲੇ ਗੀਤ ਵੀ ਸਰਦ ਰਾਤ ਦੀ ਹੱਿਕ ‘ਤੇ ਨੱਿਘ ਲਆਿ ਰਹੇ ਹੁੰਦੇ ਹਨ।
                                  ਇਹਨਾਂ ਤੋਂ ਇਲਾਵਾ ਇਹ ਮੌਸਮੀ ਤਓਿਹਾਰ ਵੀ ਹੈ,ਗੰਨੇ,ਮੂਲੀਆਂ ,ਖੋਪਾ ਠੂਠੀਆਂ ਵਾਰ ਕੇ ਖਾਣੇ,ਭੂਤ ਪੰਿਨੇ ਖਾਣੇ,ਗੰਨੇ ਦੇ ਰਹੁ ਵਾਲੀ ਖੀਰ ਖਾਣੀ,ਪੋਹ ਰੱਿਧੀ ਮਾਘ ਖਾਧੀ ,ਵਰਗੀਆਂ ਗੱਲਾਂ ਦਾ ਵੀ ਲੋਹਡ਼ੀ ਨਾਲ ਚੋਲੀ-ਦਾਮਨ ਵਾਲਾ ਸਬੰਧ ਹੈ। ਇਸ ਦਨਿ ਤੋਂ ੧੫ ਦਨਿ ਮਗਰੋਂ ਬਾਰੇ ਕਹਾ ਜਾਂਦਾ ਹੈ ਕ ਿ“ਪਾਲਾ ਗਆਿ ਸੰਿਗਰਾਲੀਏਂ ,ਅੱਧੇ ਜਾਂਦੇ ਮਾਘ” ( ਸੰਿਗਾਂ ਵਾਲੇ ਪਸ਼ੂਆਂ ਲਈ ੧੫ ਦਨਿ ਬਾਅਦ ਠੰਢ ਘਟ ਜਾਵੇਗੀ)। ਪਹਲੋਂ ਪਹਲਿ ਜਦ ਅਬਾਦੀ ਬਹੁਤ ਘੱਟ ਸੀ,ਅਤੇ ਬਾਹਰ ਜੰਗਲੀ ਖ਼ਤਰਨਾਕ ਜੀਵਾਂ ਲਈ ਲੁਕਣ ਦੀ ਵੀ ਘਾਟ ਹੋ ਜਾਇਆ ਕਰਦੀ ਸੀ,ਤਾਂ ਉਹ ਅਬਾਦੀ’ਤੇ ਆ ਹਮਲਾ ਕਰਆਿ ਕਰਦੇ ਸਨ। ਇਸ ਤੋਂ ਬਚਾਅ ਲਈ ਸਾਂਝੇ ਤੌਰ ‘ਤੇ ਥਾਂ ਥਾਂ ਧੂਣੀਆਂ ਪਾਈਆਂ ਜਾਂਦੀਆਂ ਅਤੇ ਸੇਕੀਆਂ ਜਾਂਦੀਆਂ ਸਨ। ਅੱਗ ਤੋਂ ਡਰਦੇ ਅਤੇ ਰੌਲਾ ਪਾ ਕੇ ਇੱਕ ਧੂਣੀ ਤੋਂ ਦੂਜੀ ਤੱਕ ਸੰਦੇਸ਼ ਦੇ ਡਰ ਨਾਲ ਉਹ ਜੀਵ ਹਮਲਾ ਨਹੀਂ ਸਨ ਕਰ ਸਕਆਿ ਕਰਦੇ। ਲੋਕਾਂ ਦਾ ਇਹ ਰੌਲਾ ਗੌਲਾ ਹੀ ਸ਼ਾਇਦ ਮਗਰੋਂ ਗੀਤਾਂ ਵੱਿਚ ਬਦਲ ਗਆਿ। ਕਮਾਦ ਆਦ ਿਦੁਆਲੇ ਵੀ ਠੰਢ ਤੋਂ ਬਚਾਓ ਲਈ ਧੂਣੀਆਂ ਪਾਈਆਂ ਜਾਂਦੀਆਂ ਸਨ । ਖ਼ੈਰ ਕਾਰਣ ਭਾਵੇਂ ਕੋਈ ਵੀ ਹੋਵੇ ,ਅਤੇ ਕੁੱਝ ਵੀ ਹੋਵੇ ,ਇਤਹਾਸਕ-ਮਥਿਹਾਸਕ ਹੋਵੇ ਪਰ ਲੋਹਡ਼ੀ ਦਾ ਤਓਿਹਾਰ ਸਾਡੇ ਸਭਆਿਚਾਰ ਦਾ ਅਨਖਿਡ਼ਵਾਂ ਅੰਗ ਹੈ,ਇਹ ਹਰ ਸਾਲ ਸਾਨੂੰ ਨੱਿਘੀ ਰਾਤ ਰਾਹੀਂ ,ਨੱਿਘ ਅਤੇ ਮੋਹ ਨਾਲ ਰਹਣਿ ਦਾ ਨੱਿਘਾ ਸੰਦੇਸ਼ ਵੰਡ ਕੇ ਲੰਘ ਜਾਂਦਾ ਹੈ,ਅਤੇ ਅਸੀਂ ਫ਼ਰਿ ਉਡੀਕ ਵੱਿਚ ਰੁੱਝ ਜਾਂਦੇ ਹਾਂ।

Translate »