January 7, 2012 admin

ਸੜਕ ਸੁਰੱਖਿਆ ਮੁਹਿੰਮ ਸਫ਼ਲਤਾ ‘ਚ ਕਲੱਬਾਂ ਦਾ ਅਹਿਮ ਯੋਗਦਾਨ – ਜਸਵਿੰਦਰ ਸਿੰਘ

ਸ੍ਰੀ ਮੁਕਤਸਰ ਸਾਹਿਬ, 6 ਜਨਵਰੀ – ਜਸਵਿੰਦਰ ਸਿੰਘ ਉਪ ਕਪਤਾਨ (ਸ) ਨੇ ਅੱਜ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ•ਾ ਪੁਲਿਸ ਮੁਖੀ ਸ੍ਰੀ ਹਰਸ਼ ਕੁਮਾਰ ਬਾਂਸਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੇ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਦੇ ਉਪਰਾਲੇ ਵਜੋਂ ਪੰਜਾਬ ਪੁਲਿਸ ਏਪੈਕਸ ਕਮੇਟੀ ਫ਼ਾਰ ਐਨ.ਜੀ.ਓਜ ਦੇ ਸਹਿਯੋਗ ਨਾਲ ਦਸੰਬਰ ਮਹੀਨੇ ਵਿਚ ਜ਼ਿਲੇ ਵਿਚ ਵੱਖ-ਵੱਖ ਥਾਵਾਂ ਤੇ ਕਰੀਬ 600 ਗੱਡੀਆਂ ਤੇ ਰਿਫਲੈਕਟਰ ਲਾਏ ਗਏ ਤਾਂ ਜੋ ਰਾਤ ਸਮੇਂ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਠੱਲ• ਪਾਈ ਜਾ ਸਕੇ। ਉਨ•ਾਂ ਦੱਸਿਆ ਕਿ ਪ੍ਰੈਸ਼ਰ ਹਾਰਨਾਂ ਦੀ ਦੁਰਵਰਤੋਂ, ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ ਅਤੇ ਨਸ਼ਾ ਰਹਿਤ ਗੱਡੀਆਂ ਚਲਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਲੱਬਾਂ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲ ਰਹੀ ਹੈ।

Translate »