ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ•ਾ ਚੋਣ ਅਫਸਰ ਵਲੋਂ ਮੀਟਿੰਗ
ਬਰਨਾਲਾ, 07 ਜਨਵਰੀ : ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਸਬੰਧੀ ਹਦਾਇਤਾਂ ਬਿਲਕੁਲ ਸਪੱਸ਼ਟ ਹਨ ਅਤੇ ਇੰਨ•ਾਂ ਹਦਾਇਤਾਂ ਦੀ ਉਲੰਘਣਾ ਕਿਸੇ ਵੀ ਕੀਮਤ Àੁੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਚੋਣ ਜ਼ਾਬਤੇ ਸਬੰਧੀ ਕਿਸੇ ਵੀ ਉਲੰਘਣਾ ਬਾਰੇ ਸ਼ਿਕਾਇਤ ਤੇ ਕਾਰਵਾਈ ਤੁਰੰਤ ਅਤੇ ਸਮਾਂ ਬੱਧ ਕੀਤੀ ਜਾਵੇਗੀ।ਜ਼ਿਲ•ਾ ਬਰਨਾਲਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਰਹੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦਿਆਂ ਨਾਲ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਵਿਜੇ ਐਨ ਜਾਦੇ ਵਲੋਂ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ੍ਰੀ ਜਾਦੇ ਨੇ ਅਪੀਲ ਕੀਤੀ ਕਿ ਲੋਕ ਸਹੀ ਸ਼ਕਾਇਤਾਂ ਹੀ ਚੋਣ ਅਧਿਕਾਰੀਆਂ ਨੁੰ ਕਰਨ ਤਾਂ ਜੋ ਮੌਕੇ ਤੇ ਹੀ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਹੋ ਸਕੇ।ਉਨ•ਾਂ ਨਾਲ ਹੀ ਕਿਹਾ ਕਿ ਲੋਕ ਝੂਠੀਆਂ ਸ਼ਕਾਇਤਾਂ ਨਾਂ ਕਰਨ ਨਹੀਂ ਤਾਂ ਅਜਿਹੇ ਵਿਆਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਉਨ•ਾਂ ਇਸ ਮੌਕੇ ਕਿਹਾ ਕਿ ਸਾਰੇ ਅਧਿਕਾਰੀ ਤਿਨੋ ਹਲਕਿਆਂ ਵਿਚ ਨਿਰਪੱਖ ਚੋਣਾ ਲਈ ਦ੍ਰਿੜ ਹਨ ਤੇ ਬਿਨਾ ਪੱਖਪਾਤ ਦੇ ਕੰਮ ਕੀਤਾ ਜਾਵੇਗਾ।ਇਸ ਮੌਕੇ ਉਨ•ਾਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਧਿਆਨ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਹੋ ਜਾਣ।ਉਨ•ਾਂ ਨਾਲ ਹੀ ਕਿਹਾ ਕਿ ਕਾਰਵਾਈ ਹੋਣ ਤੋਂ ਬਾਅਦ ਇਹ ਬਹਾਨੇਬਾਜ਼ੀ ਨਹੀਂ ਚੱਲੇਗੀ ਕਿ ਉਨ•ਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਜਾਣਕਾਰੀ ਨਹੀਂ ਸੀ।
ਇਸ ਮੌਕੇ ਉਨ•ਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈ.ਵੀ.ਐਮ ਮਸ਼ੀਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿਹਾ ਕਿ ਮਸ਼ੀਨਾ ਦੀ ਰਾਜਨੀਤਕ ਨੁਮਾਇੰਦਿਆਂ ਦੀ ਹਾਜਰੀ ਵਿਚ ਮਸ਼ੀਨਾ ਦੀ ਰੈਂਡੋਮਾਈਜੇਸ਼ਨ ਤੋਂ ਬਾਅਦ ਹਲਕਾ ਵਾਰ ਮਸ਼ੀਨਾ ਅਲਾਟ ਕਰਕੇ ਵੋਟਿੰਗ ਮਸ਼ੀਨਾਂ ਦੀ ਸੂਚੀ ਵੀ ਸਿਆਸੀ ਪਾਰਟੀਆਂ ਨੂੰ ਸੌਂਪ ਦਿੱਤੀ ਜਾਵੇਗੀ।
ਇਸ ਮੌਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਜ਼ਿਲ•ੇ ਵਿਚ ਚੋਣ ਕਮਿਸ਼ਨ ਵਲੋਂ ਚੋਣ ਜਾਬਤੇ ਨੂੰ ਸਖਤੀ ਅਤੇ ਬਿਨਾ ਪੱਖਪਾਤ ਦੇ ਲਾਗੂ ਕਰਨ ਦੀ ਸ਼ਲਾਘਾ ਕੀਤੀ।ਇਸ ਮੌਕੇ ਐਸ.ਡੀ.ਐਮ ਬਰਨਾਲਾ ਸ੍ਰੀ ਅਮਿਤ ਕੁਮਾਰ, ਵਧੀਕ ਜ਼ਿਲ•ਾ ਚੋਣ ਅਫਸਰ ਅਨੁਪਰਿਤਾ ਜੌਹਲ, ਤਹਿਸੀਲਦਾਰ ਚੋਣਾ ਸ. ਕਪੂਰ ਸਿੰਘ ਗਿੱਲ, ਸਹਾਇਕ ਰਿਟੰਰਨਿੰਗ ਅਫਸਰ ਮਹਿਲ ਕਲਾਂ ਸ. ਮੇਵਾ ਸਿੰਘ ਸਿੱਧੂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਤੋਂ ਸ੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸੀ.ਪੀ.ਆਈ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।