ਗੁਰਦਾਸਪੁਰ, 7 ਜਨਵਰੀ : ਵਿਧਾਨ ਸਭਾ ਚੋਣਾਂ ਲਈ ਜਿਲੇ ਗੁਰਦਾਸਪੁਰ ਵਿਖੇ ਪਹੁੰਚੇ ਖਰਚਾ ਆਬਜਰਵਰ ਸ੍ਰੀ ਮਨੋਜ ਕੁਮਾਰ ਵਧੀਕ ਕਮਿਸ਼ਨਰ ਆਫ ਇੰਨਕਮ ਟੈਕਸ (ਟੀ.ਡੀ.ਐਸ) ਅਤੇ ਡਾ. ਦੀਪਕ, ਆਈ ਆਰ.ਐਸ, ਕਮਿਸ਼ਨਰ ਆਫ ਇੰਨਕਮ ਟੈਕਸ ਵਲੋਂ ਜਿਲੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਵੱਖ-ਵੱਖ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿਗ ਅਫਸਰਾਂ ਅਤੇ ਚੋਣਾਂ ਨਾਲ ਸਬੰਧਿਤ ਅਧਿਕਾਰੀਆਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੋਜ ਕੁਮਾਰ ਅਤੇ ਡਾ ਦੀਪਕ ਨੇ ਸਮੂਹ ਅਧਿਕਾਰੀਆਂ ਨੂੰ ਜਿਲੇ ਵਿੱਚ ਨਿਰਪੱਖ ਅਤੇ ਸ਼ਾਤੀਪੂਰਵਰਕ ਢੰਗ ਨਾਲ ਚੋਣਾਂ ਕਰਵਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਕੀਤੇ ਗਏ ਹਨ। ਉਨਾ ਅੱਗੇ ਕਿਹਾ ਕਿ ਉਮੀਦਵਾਰਾਂ ਵਲੋਂ ਚੋਣਾਂ ਵਿੱਚ ਕੀਤੇ ਜਾਂਦੇ ਖਰਚੇ ਨੂੰ ਮੋਨੀਟਰ ਕਰਨ ਲਈ ਖਰਚਾ ਮੋਨੀਟੇਰਿੰਗ ਕਮੇਟੀਆਂ ਦਾ ਗਠਿਨ ਕੀਤਾ ਗਿਆ ਹੈ, ਜੋ ਉਮੀਦਵਾਰ ਵਲੋਂ ਕੀਤੇ ਜਾਂਦੇ ਖਰਚੇ ਦਾ ਰਿਕਾਰਡ ਰੱਖਣਗੀਆਂ।
ਉਨਾ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਜੋ ਕਿਸੇ ਵੀ ਜਗ•ਾ ਉੱਪਰ ਗੱਡੀਆਂ ਦੀ ਚੈਕਿੰਗ ਕਰ ਸਕਦੀ ਹੈ, ਜੋ ਗੱਡੀਆਂ ਵਿੱਚ ਸ਼ਰਾਬ , ਪੈਸੇ ਜਾਂ ਹੋਰ ਗੈਰ-ਸਮਾਜਿਕ ਵਸਤੂ ਮਿਲਣ ‘ਤੇ ਤੁਰੰਤ ਇਸ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਨੂੰ ਦੇਵੇਗੀ। ਵੀਡਿਓ ਸਰਵੀਲੈਂਸ ਟੀਮ ਉਮੀਦਵਾਰ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ, ਮੀਟਿੰਗਾਂ ਆਦਿ ਦੀ ਸਾਰੀ ਵੀਡਿਓ ਰਿਕਾਰਡ ਕਰਨਗੇ।
ਉਨਾ ਅੱਗੇ ਕਿਹਾ ਕਿ ਮੀਡੀਆ ਵਿਚ ਛਪਣ ਵਾਲੇ ਚੋਣਾ ਸਬੰਧੀ ਇਸ਼ਤਿਹਾਰਾਂ ਦੀ ਨਿਗਰਾਨੀ ਲਈ ਮੀਡੀਆ ਮੋਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਹ ਕਮੇਟੀ ਪੈਡ ਖਬਰਾ ਦੀ ਸ਼ਨਾਖਤ ਕਰੇਗੀ ਅਤੇ ਪੈਡ ਖਬਰ ਦਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਦਰਜ ਕੀਤਾ ਜਾਵੇਗਾ। ਉਨਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਕਿਆਂ ਦੌਰਾਨ ਗੱਡੀਆਂ ਆਦਿ ਵਿੱਚੋ ਨਸ਼ੇ ਅਤੇ ਰੁਪਏ ਨੂੰ ਆਦਾਨ ਪ੍ਰਦਾਨ ਕਰਨ ‘ਤੇ ਸਖਤੀ ਨਾਲ ਨਜਰ ਰੱਖਣ ਦੀ ਹਦਾਇਤ ਕੀਤੀ।
ਉਨਾ ਆਸ ਪ੍ਰਗਟ ਕੀਤੀ ਕਿ ਸਮੂਹ ਅਧਿਕਾਰੀ ਨਿਰਪੱਖ ਅਤੇ ਸ਼ਾਤੀਪੂਰਵਕ ਢੰਗ ਨਾਲ ਚੋਣਾਂ ਕਰਵਾਉਣ ਵਿੱਚ ਸਹਿਯੋਗ ਕਰਨਗੇ।
ਇਸ ਮੌਕੇ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਸਮੂਹ ਚੋਣ ਅਧਿਕਾਰੀਆਂ ਵਲੋਂ ਖਰਚਾ ਆਬਜਰਵਰਾਂ ਨੂੰ ਜਿਲੇ ਵਿੱਚ ਸ਼ਾਤੀਪੂਰਵਕ ਢੰਗ ਨਾਲ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ। ਉਨਾ ਵੱਖ-ਵੱਖ ਟੀਮਾਂ ਨੂੰ ਚੋਣਾਂ ਦੌਰਾਨ ਇੱਕਜੁੱਟ ਹੋ ਕੇ ਆਪਸੀ ਸਹਿਯੋਗ ਨਾਲ ਕੰਮ ਕਰਨ ਲਈ ਵੀ ਕਿਹਾ।
ਸ੍ਰੀ ਕੈਥ ਨੇ ਅੱਗੇ ਦੱਸਿਆ ਕਿ ਜਿਲੇ ਵਿੱਚੇ ਪਹੁਚੇ ਦੋ ਖਰਚਾ ਆਬਜਰਵਰ ਸ੍ਰੀ ਮਨੋਜ ਅਤੇ ਡਾ. ਦੀਪਕ ਦੇ ਪਹਿਲੇ ਵਾਲ ਟੈਲੀਫੋਨ ਨੰਬਰਾਂ ਦੀ ਥਾਂ ‘ਤੇ ਨਵੇਂ ਟੋਲੀਫੋਨ ਨੰਬਰ ਮੁਹੱਈਆ ਕਰਵਾਏ ਗਏ ਹਨ। ਸ੍ਰੀ ਮਨੋਜ ਨਾਲ 94786-92379 ਅਤੇ ਡਾ. ਦੀਪਕ ਨਾਲ 94786-92378 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਸ. ਸੁਖਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਸ੍ਰੀ ਜਸਬੀਰ ਸਿੰਘ ਡੀ.ਟੀ.ਓ ਗੁਰਦਾਸਪੁਰ, ਸ. ਪਰਮਜੀਤ ਸਿੰਘ ਐਸ.ਡੀ.ਐਮ ਬਟਾਲਾ,ਸ. ੍ਰਬਲਦੇਵ ਸਿੰਘ ਏ.ਟੀ.ਈ.ਓ,ਸ੍ਰੀ ਵਰਿੰਦਰ ਮੋਹਣ ਤਹਿਸੀਲ ਇਲੈਕਸ਼ਨ ਗੁਰਦਸਾਪੁਰ, ਸ੍ਰੀ ਰਾਕੇਸ ਮਿਨਹਾਸ ਤਹਿਸੀਲਦਾਰ ਗੁਰਦਾਸਪੁਰ, ਸ੍ਰੀ ਜਸ਼ਨਜੀਤ ਸਿੰਘ ਤਹਿਸੀਲਦਾਰ ਬਟਾਲਾ, ਸ. ਜਸਪਾਲ ਸਿੰਘ ਐਸ.ਪੀ.ਹੈਡਕੁਆਟਰ ਤੋਂ ਇਲਾਵਾ ਵੱਖ-ਵੱਖ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਨੋਡਲ ਅਫਸਰ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਚੋਣਾਂ ਨਾਲ ਸਬੰਧਿਤ ਅਧਿਕਾਰੀ ਆਦਿ ਹਾਜ਼ਰ ਸਨ।