January 9, 2012 admin

14 ਵਿਧਾਨ ਸਭਾ ਹਲਕਿਆਂ ਦੀਆਂ ਸਾਰੀਆਂ ਖਰਚਾ ਟੀਮਾਂ ਰੋਜ਼ਾਨਾ ਚੋਣ ਖਰਚਾ ਨਿਗਰਾਨਾਂ ਨੂੰ ਰਿਪੋਰਟ ਕਰਨਗੀਆਂ :- ਜਿਲਾ ਚੋਣ ਅਫਸਰ

ਲੁਧਿਆਣਾ 9 ਜਨਵਰੀ : ਵਿਧਾਨ ਸਭਾ ਚੋਣਾ ਵਿੱਚ ਕੋਈ ਵੀ ਉਮੀਦਵਾਰ ਆਪਣੇ ਚੋਣ ਪ੍ਰਚਾਰ ਤੇ 16 ਲੱਖ ਰੁਪਏ ਤੋ ਵੱਧ ਖਰਚ ਨਹੀ ਕਰ ਸਕੇਗਾ। ਹਰੇਕ ਉਮੀਦਵਾਰ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਸਮੇਂ ਚੋਣ ਪ੍ਰਚਾਰ ਤੇ ਖਰਚ ਕਰਨ ਲਈ ਵੱਖਰਾ ਬੈਂਕ ਖਾਤਾ ਖੁਲਵਾ ਕੇ ਉਸ ਦੀ ਜਾਣਕਾਰੀ ਰਿਟਰਨਿੰਗ ਅਫਸਰ ਨੂੰ ਦੇਵੇਗਾ। ਜਦੋ ਉਮੀਦਵਾਰ ਆਪਣੇ ਨਾਮਜਦਗੀ ਦੇ ਕਾਗਜ਼ ਦਾਖਲ ਕਰਦਾ ਹੈ, ਉਸੇ ਸਮੇਂ ਤੋ ਉਮੀਦਵਾਰ ਵੱਲੋ ਪ੍ਰਚਾਰ ਤੇ ਕੀਤਾ ਜਾਣ ਵਾਲਾ ਹਰ ਤਰ•ਾਂ ਦਾ ਖਰਚਾ ਉਸ ਦੇ ਖਰਚੇ ਵਿੱਚ ਜਮ•ਾਂ ਹੋ ਜਾਵੇਗਾ। ਉਮੀਦਵਾਰ ਲਈ ਇਹ ਵੀ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਵੱਲੋ ਕੀਤੇ ਜਾਂਦੇ ਖਰਚੇ ਦਾ ਹਿਸਾਬ-ਕਿਤਾਬ ਰੱਖਣ ਲਈ ਇੱਕ ਵੱਖਰਾ ਰਜਿਸਟਰ ਤਿਆਰ ਕਰੇਗਾ, ਜਿਸ ਦੀ ਉਹ 30 ਜਨਵਰੀ ਤੱਕ ਰਿਟਰਨਿੰਗ ਅਫਸਰ ਵੱਲੋ ਗਠਿਤ ਕੀਤੀ ਗਈ ਖਰਚਾ ਕਮੇਟੀ ਕੋਲ 3 ਵਾਰ ਪੜਤਾਲ ਕਰਾਵੇਗਾ। ਇਹ ਜਾਣਕਾਰੀ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਉਮੀਦਵਾਰਾਂ ਵੱਲੋ ਕੀਤੇ ਜਾਣ ਵਾਲੇ ਖਰਚੇ ਤੇ ਨਿਗਰਾਨੀ ਰੱਖਣ ਲਈ ਜਿਲੇ ਵਿੱਚ ਪੈਦੇ 14 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਵੱਲੋ ਗਠਿਤ ਕੀਤੀਆਂ ਗਈਆਂ ਖਰਚਾ ਟੀਮਾਂ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋ ਤਇਨਾਤ ਕੀਤੇ ਕੀਤੇ ਗਏ 5 ਚੋਣ ਖਰਚਾ ਨਿਗਰਾਨਾਂ ਦੇ ਨਾਲ ਲਗਾਈਆ ਗਈਆਂ ਸਹਾਇਕ ਖਰਚਾ ਨਿਗਰਾਨ ਟੀਮਾਂ ਨੂੰ ਉਮੀਦਵਾਰਾਂ ਦੇ ਖਰਚੇ ਦਾ ਹਿਸਾਬ ਰੱਖਣ ਸਬੰਧੀ ਬੱਚਤ ਭਵਨ ਵਿਖੇ ਟਰੇਨਿੰਗ ਦੇਣ ਸਮੇਂ ਦਿੱਤੀ।
 ਜਿਲਾ ਚੋਣ ਅਫਸਰ ਨੇ ਦੱਸਿਆ ਕਿ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਖਰਚਾ ਟੀਮਾਂ ਵੱਲੋ ਉਮੀਦਵਾਰਾਂ ਵੱਲੋ ਕੀਤੇ ਜਾਦੇ ਖਰਚੇ ਸਬੰਧੀ ਸੈਰਜਿਸਟਰ ਵੀ ਤਿਆਰ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਉਮੀਦਵਾਰ ਵੱਲੋ ਕੀਤੀਆਂ ਜਾਂਦੀਆਂ ਰੈਲੀਆਂ ਜਾਂ ਪਬਲਿਕ ਮੀਟਿੰਗਾਂ ਜਾਂ ਹੋਰ ਪ੍ਰਚਾਰ ਗਤੀਵਿਧੀਆਂ ਤੇ ਉਮੀਦਵਾਰ ਵੱਲੋ ਲਗਾਏ ਜਾਂਦੇ ਪੰਡਾਲ, ਸਟੇਜ਼, ਕੁਰਸੀਆਂ, ਬੈਨਰ, ਪੋਸਟਰ, ਹੋਰਡਿੰਗ, ਪਬਲਿਕ ਦੇ ਖਾਣ-ਪੀਣ ਲਈ ਕੀਤੇ ਜਾਂਦੇ ਖਰਚੇ ਤੇ ਵੀਡੀਓ ਨਿਗਰਾਨ ਟੀਮਾਂ ਤਿੱਖੀ ਨਜ਼ਰ ਰੱਖਣਗੀਆਂ। ਹਰੇਕ ਉਮੀਦਵਾਰ ਕੋਈ ਵੀ ਰੈਲੀ ਜਾਂ ਪਬਲਿਕ ਮੀਟਿੰਗ ਕਰਨ ਤੋ ਪਹਿਲਾਂ ਸਬੰਧਤ ਰਿਟਰਨਿੰਗ ਅਫਸਰ ਤੋ ਮਨਜੂਰੀ ਲਵੇਗਾ, ਵੀਡੀਓ ਟੀਮ ਦੀ ਸੀ.ਡੀ. ਦੀ ਵੀਡੀਓ ਦੇਖਣ ਵਾਲੀ ਟੀਮ ਚੰਗੀ ਤਰ•ਾਂ ਘੋਖ-ਪੜਤਾਲ ਕਰਕੇ ਉਮੀਦਵਾਰ ਵੱਲੋ ਰੈਲੀ ਲਈ ਵਰਤੇ ਗਏ ਸਮਾਨ ਦੀ ਸੂਚੀ ਖਰਚਾ ਟੀਮ ਨੂੰ ਸੋਪੇਗੀ ਅਤੇ ਖਰਚਾ ਟੀਮ ਵੱਖ-ਵੱਖ ਆਈਟਮਾਂ ਦੇ ਜਿਲਾ ਚੋਣ ਅਫਸਰ ਵੱਲੋ ਨਿਰਧਾਰਤ ਕੀਤੇ ਗਏ ਰੇਟਾਂ ਅਨੁਸਾਰ ਸ਼ੈਡੋ ਰਜਿਸਟਰ ਵਿੱਚ ਖਰਚਾ ਦਰਜ ਕਰਨਗੇ।ਇਸੇ ਤਰ••ਾਂ ਉਡਣ ਦਸਤੇ, ਨਾਕਾ ਟੀਮਾਂ ਅਤੇ ਮੀਡੀਆ ਸਰਟੀਫਿਕੇਸ਼ਨ ਤੇ ਮੀਡੀਆ ਮੋਨੀਟਰਿੰਗ ਕਮੇਟੀ ਵੀ ਖਰਚਾ ਟੀਮਾਂ ਨੂੰ ਵੱਖ-ਵੱਖ ਉਮੀਦਵਾਰਾਂ ਵੱਲੋ ਮੀਡੀਏ ਵਿੱਚ ਇਸ਼ਤਿਹਾਰਾਂ ਰਾਹੀ ਕੀਤੇ ਜਾਂਦੇ ਖਰਚੇ ਦਾ ਵੇਰਵਾ ਖਰਚਾ ਟੀਮਾਂ ਨੂੰ ਭੇਜਣਗੀਆਂ। ਉਹਨਾਂ ਦੱਸਿਆ ਕਿ ਉਮੀਦਵਾਰਾਂ ਵੱਲੋ ਜੇਕਰ ਮੋਬਾਇਲ ਫੋਨਾਂ ਰਾਹੀ ਵੱਡੀ ਪੱਧਰ ਤੇ ਐਸ.ਐਮ.ਐਸ ਭੇਜੇ ਜਾਂਦੇ ਹਨ ਤਾਂ ਉਹਨਾਂ ਦੀ ਵੀ ਬੀ.ਐਸ.ਐਨ.ਐਲ ਤੋ ਰਿਪੋਰਟ ਲੈ ਕੇ ਸਬੰਧਤ ਉਮੀਦਵਾਰ ਦੇ ਖਰਚੇ ਵਿੱਚ ਜੋੜਿਆਂ ਜਾਵੇਗਾ।
 ਸ੍ਰੀ ਤਿਵਾੜੀ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਪਾਰਟੀ ਦੇ ਵੱਡੇ ਲੀਡਰ ਕਿਸੇ ਰੈਲੀ ਵਿੱਚ ਪੁਹੰਚਦੇ ਹਨ ਤਾਂ ਉਸ ਰੈਲੀ ਵਿੱਚ ਜਿੰਨੇ ਵੀ ਉਸ ਪਾਰਟੀ ਨਾਲ ਸਬੰਧਤ ਉਮੀਦਵਾਰ ਇਕੱਤਰ ਹੋਣਗੇ ਤਾਂ ਉਸ ਰੈਲੀ ਤੇ ਹੋਣ ਵਾਲਾ ਕੁੱਲ ਖਰਚਾ ਸਾਰੇ ਉਮੀਦਵਾਰਾਂ ਵਿੱਚ ਵੰਡਿਆ ਜਾਵੇਗਾ। ਉਹਨਾਂ ਸ਼ਪੱਸ਼ਟ ਕੀਤਾ ਕਿ ਪਾਰਟੀ ਦੇ ਉਹਨਾਂ ਵੱਡੇ ਲੀਡਰਾਂ ਦੇ ਆਉਣ -ਜਾਣ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਨਹੀ ਜੋੜਿਆ ਜਾਵੇਗਾ। ਉਹਨਾਂ ਇਹ ਵੀ ਸ਼ਪੱਸ਼ਟ ਕੀਤਾ ਕਿ ਉਮੀਦਵਾਰ ਵੱਲੋ ਆਪਣੇ ਚੋਣ ਪ੍ਰਚਾਰ ਲਈ ਕੀਤੀਆ ਜਾਂਦੀਆਂ ਨੁਕੜ ਮੀਟਿੰਗਾਂ ਦੀਆਂ ਗਤੀਵਧੀਆ ਚੋਣ ਖਰਚੇ ਵਿੱਚ ਨਹੀ ਲਈਆ ਜਾਣਗੀਆ।ਉਹਨਾਂ ਇਹ ਵੀ ਦੱਸਿਆ ਕਿ 20 ਹਜ਼ਾਰ ਤੋਂ ਵੱਧ ਕਿਸੇ ਵੀ ਤਰਾਂ ਦੀ ਅਦਾਇਗੀ ਉਮੀਦਵਾਰ ਚੈਕ ਰਾਹੀਂ ਕਰੇਗਾ।
 ਜਿਲਾ ਚੋਣ ਅਫਸਰ ਨੇ ਦੱਸਿਆ ਕਿ ਸਾਰੀਆ ਖਰਚਾ ਕਮੇਟੀਆਂ ਰੌਜ਼ਾਨਾ ਆਪਣੇ ਹਲਕੇ ਦੇ ਸਬੰਧਤ ਚੋਣ ਖਰਚਾ ਨਿਗਰਾਨਾਂ ਨੂੰ ਰਿਪੋਰਟ ਕਰਨਗੀਆਂ। ਇਸ ਮੌਕੇ ਵਿਧਾਨ ਸਭਾ ਚੋਣ ਹਲਕਾ ਗਿੱਲ, ਦਾਖਾ, ਜਗਰਾਓ ਅਤੇ ਰਾਏਕੋਟ ਦੇ ਚੋਣ ਖਰਚਾ ਨਿਗਰਾਨ ਸ੍ਰੀ ਏ.ਕੇ.ਖੰਡੇਲਵਾਲ ਆਈ.ਆਰ.ਐਸ, ਖੰਨਾ, ਸਮਰਾਲਾ, ਸਾਹਨੇਵਾਲ ਅਤੇ ਪਾਇਲ ਦੇ ਚੋਣ ਖਰਚਾ ਨਿਗਰਾਨ ਸ੍ਰੀ ਸੰਦੀਪ ਚੌਹਾਨ ਆਈ.ਆਰ.ਐਸ, ਲੁਧਿਆਣਾ ਦੱਖਣੀ ਅਤੇ ਆਤਮ ਨਗਰ ਦੇ ਚੋਣ ਖਰਚਾ ਨਿਗਰਾਨ ਸ੍ਰੀ ਅਜੈ ਕੁਮਾਰ ਆਈ.ਆਰ.ਐਸ, ਲੁਧਿਆਣਾ ਕੇਦਰੀ, ਲੁਧਿਆਣਾ ਪੱਛਮੀ ਅਤੇ ਲੁਧਿਆਣਾ ਉੱਤਰੀ ਦੇ ਚੋਣ ਖਰਚਾ ਨਿਗਰਾਨ ਸ੍ਰੀ ਅਨੁਪਮ ਕਾਂਤ ਗਰਗ ਆਈ.ਆਰ.ਐਸ ਅਤੇ ਲੁਧਿਆਣਾ ਪੂਰਬੀ ਦੇ ਚੋਣ ਖਰਚਾ ਨਿਗਰਾਨ ਸ੍ਰੀ ਅਖੀਲੇਂਦਰ ਪ੍ਰਤਾਂਪ ਆਈ.ਆਰ.ਐਸ ਨੇ ਸਾਰੀਆਂ ਖਰਚਾ ਟੀਮਾਂ ਅਤੇ ਸਹਾਇਕ ਖਰਚਾ ਨਿਗਰਾਨ ਟੀਮਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਕੀਤੇ ਜਾਂਦੇ ਖਰਚੇ ਤੇ ਤਿੱਖੀ ਨਜ਼ਰ ਰੱਖਣ ਲਈ ਪੂਰੀ ਜਿਮ•ੇਵਾਰੀ ਤੋਂ ਕੰਮ ਲੈਣ ਤਾਂ ਜੋ ਪੂਰੀ ਤਰਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ।ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਹੀ ਉਡਣ ਦਸਤਿਆਂ ਤੇ ਨਾਕਾ ਟੀਮਾਂ ਨੂੰ ਕਿਸੇ ਤਰਾਂ ਨਕਦੀ ਜਾਂ ਸ਼ਰਾਬ ਦੀ ਵੋਟਰਾਂ ਨੂੰ ਭਰਮਾਉਣ ਵਾਸਤੇ ਵਰਤੋਂ ਕਰਨ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਆਦਰਸ਼ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਕਿਸੇ ਵੀ ਤਰਾਂ ਦੀ ਸ਼ਿਕਾਇਤ ਟੋਲ ਫ਼ਰੀ ਨੰ: 18001800350 ਤੇ ਕੀਤੀ ਜਾਂ ਸਕਦੀ ਹੈ। ਇਸ ਮੌਕੇ ਜਗਰਾਓ ਦੇ ਐਸ.ਡੀ.ਐਮ ਮੈਡਮ ਈਸ਼ਾ ਕਾਲੀਆ ਨੇ ਖਰਚਾ ਟੀਮਾਂ ਨੂੰ ਖਰਚੇ ਦਾ ਹਿਸਾਬ-ਕਿਤਾਬ ਰੱਖਣ ਲਈ ਵਿਸਥਾਰ-ਪੂਰਵਕ ਟ੍ਰੇਨਿੰਗ ਦਿੱਤੀ।    

Translate »