January 9, 2012 admin

ਨਹੀਂ ਵੇਚਿਆ ਜਾਵੇਗਾ ਗੁਰਦੁਆਰਾ ਵਾਸ਼ਿੰਗਟਨ ਡੀ.ਸੀ. ਅਤੇ ਨਾ ਹੀ ਬੰਦ ਹੋਵੇਗਾ- ਬਖਸ਼ੀਸ਼ ਸਿੰਘ

ਅੰਮ੍ਰਿਤਸਰ 8 ਜਨਵਰੀ : ਪਿਛਲੇ ਕਾਫੀ ਅਰਸੇ ਤੋਂ ਚਰਚਾ ਵਿਚ ਰਹੇ ਨੈਸ਼ਨਲ ਸਿੱਖ ਗੁਰਦੁਆਰਾ ਵਾਸ਼ਿੰਗਟਨ ਡੀ.ਸੀ. (ਅਮਰੀਕਾ) ਨੂੰ ਵਿਕਰੀ ਤੋਂ ਬਚਾਉਣ ਅਤੇ ਬੰਦ ਹੋਣੋ ਰੋਕਣ ਦੀਆਂ ਕੋਸ਼ਿਸ਼ਾਂ ਕਾਫੀ ਗੰਭੀਰ ਅਤੇ ਤੇਜ਼ ਹੋ ਗਈਆਂ ਹਨ। ਜਿਥੇ ਗੁਰਦੁਆਰਾ ਸਾਹਿਬ ਦੇ ਸੰਸਥਾਪਕ ਸ. ਸ਼ਮਸ਼ੇਰ ਸਿੰਘ ਨੇ ਪਿਛਲੇ ਦਿਨੀਂ ਪੰਜਾਬ ਆਏ ਸੀ ਵੱਲੋਂ ਉਕਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਨਾ ਦੇਣ ਅਤੇ ਇਸ ਗੁਰਦੁਆਰਾ ਸਾਹਿਬ ਉਪਰ ਬੈਂਕ ਦੇ ਕਰਜੇ ਦੀ ਅਦਾਇਗੀ ਲਈ ਗੁਰਦੁਆਰਾ ਸਾਹਿਬ ਨੂੰ ਵੇਚਣ ਦੀ ਗੱਲ ਕਹੀ ਗਈ ਸੀ ਉਸੇ ਹਵਾਲੇ ਵਾਲੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਬਖਸ਼ੀਸ਼ ਸਿੰਘ ਨੇ ਅੱਜ ਏਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਕਿ ‘ਨੈਸ਼ਨਲ ਗੁਰਦੁਆਰਾ ਸਾਹਿਬ’ ਨਾ ਤਾਂ ਬੰਦ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਵੇਚਿਆ ਜਾਵੇਗਾ, ਇਸ ਮਸਲੇ ਨੂੰ ਰੋਚਕ ਬਣਾ ਦਿੱਤਾ ਹੈ।
ਸ. ਬਖਸ਼ੀਸ਼ ਸਿੰਘ ਪ੍ਰਧਾਨ ‘ਨੈਸ਼ਨਲ ਸਿੱਖ ਗੁਰਦੁਆਰਾ’ ਵਾਸ਼ਿੰਗਟਨ ਡੀ.ਸੀ. ਜੋ ਇਸ ਕਾਰਜ ਲਈ ਅੱਜ ਕੱਲ ਪੰਜਾਬ ਆਏ ਹੋਏ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੈਸਾਖੀ 2012 ਤੀਕ ਦਾ ਸਮਾਂ ਉਨ•ਾਂ ਪਾਸ ਹੈ ਅਤੇ ਉਨ•ਾਂ ਨੂੰ ਆਸ ਹੈ ਕਿ ਸਿੱਖ ਸੰਗਤਾਂ ਦੀਆਂ ਅਸ਼ਾਵਾਂ ਮੁਤਾਬਕ ਇਸ ਮਸਲੇ ਦਾ ਹੱਲ ਵੈਸਾਖੀ ਤੋਂ ਪਹਿਲਾਂ-ਪਹਿਲਾਂ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਹਵਾਲੇ ਵਾਲੇ ਗੁਰਦੁਆਰਾ ਦੀ ਉਸਾਰੀ ਲਈ ਸੀ ਬੈਂਕ ਤੋਂ ਕਰਜ ਲਿਆ ਗਿਆ ਸੀ ਅਤੇ ਉਸ ਇਲਾਕੇ ਵਿਚ ਸਿੱਖ ਸੰਗਤ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਕਰਜੇ ਦੀਆਂ ਕਿਸ਼ਤਾਂ ਨਹੀਂ ਮੋੜੀਆਂ ਜਾ ਰਹੀਆਂ ਸਨ। ਇਸ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਜੇ ਦੀ ਰਕਮ ਵਾਪਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਬੇਨਤੀ ਕੀਤੀ ਗਈ ਸੀ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵਲੋਂ ਸ. ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੁੰ ਸਥਿਤੀ ਦਾ ਜਾਇਜਾ ਲੈਣ ਲਈ ਅਮਰੀਕਾ ਭੇਜਿਆ ਗਿਆ ਸੀ ਜਿਨਾਂ ਦੀ ਰੀਪੋਰਟ ‘ਤੇ ਅੰਤ੍ਰਿੰਗ ਕਮੇਟੀ ਵੱਲੋਂ ਮਤਾ ਪਾਸ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਫੰਡਜ਼ ਟ੍ਰਾਂਸਫਰ ਕਰਨ ਲਈ ਰੀਜਰਵ ਬੈਂਕ ਆਫ ਇੰਡੀਆ ਅਤੇ ਕੇਂਦਰ ਸਰਕਾਰ ਤੋਂ ਆਗਿਆ ਮੰਗੀ ਗਈ ਸੀ। ਸਰਕਾਰ ਵਲੋਂ ਆਗਿਆ ਦੇਣ ਵਿਚ ਕੀਤੀ ਗਈ ਆਨਾਕਾਨੀ ਕਾਰਨ ਫੰਡਜ਼ ਟ੍ਰਾਂਸਫਰ ਹੋਣ ਵਿਚ ਹੋਈ ਦੇਰੀ ਕਾਰਨ ਉਕਤ ਗੁਰਦੁਆਰਾ ਸਾਹਿਬ ਨੂੰ ਵੇਚਣ ਦੇ ਫੈਸਲੇ ਦੀ ਨੌਬਤ ਆ ਗਈ ਸੀ।
ਸ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਆ ਕੇ ਉਨ•ਾ ਨੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਕਰਨ ਤੋਂ ਇਲਾਵਾ ਸ. ਰਘੂਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ ਜਿਨਾ ਨੇ ਉਨ•ਾਂ ਨੂੰ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਫੰਡ ਟ੍ਰਾਂਸਫਰ ਕਰਨ ਦੀ ਆਗਿਆ ਕਿਸੇ ਸਮੇਂ ਵੀ ਮਿਲ ਸਕਦੀ ਹੈ। ਉਨ•ਾਂ ਹੋਰ ਕਿਹਾ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਉਨ•ਾਂ ਦੀ ਟੈਲੀਫੋਨ ਤੇ ਗੱਲ ਹੋਈ ਹੈ ਅਤੇ ਇਕ ਦੋ ਦਿਨਾਂ ਵਿਚ ਉਹ ਪ੍ਰਧਾਨ ਸਾਹਿਬ ਨੂੰ ਵੀ ਮਿਲਣਗੇ।
ਸ. ਬਖਸ਼ੀਸ਼ ਸਿੰਘ ਨੇ ਹੋਰ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੁੰ ਢਾਏ ਜਾਣ ਜਾਂ ਨਿਸ਼ਾਨ ਸਾਹਿਬ ਨੂੰ ਪੁੱਟੇ ਜਾਣ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਹ ਸਮੁੱਚੀ ਕੌਮ ਦੀ ਅਣਖ ਦਾ ਸਵਾਲ ਹੈ। ਉਨ•ਾਂ ਨੇ ਹੋਰ ਕਿਹਾ ਕਿ ਜੋ ਲੋਕ ਗੁਰਦੁਆਰਾ ਸਾਹਿਬ ਨੂੰ ਵੇਚਣ ਦੀਆਂ ਗੱਲਾਂ ਕਰਦੇ ਹਨ ਉਨ•ਾਂ ਦੀ ਆਤਮਾ ਜ਼ਰੂਰ ਉਨ•ਾਂ ਨੂੰ ਅਜਿਹਾ ਕਰਨ ਤੇ ਵਰਜੇਗੀ ਅਤੇ ਵਾਈਟ ਹਾਊਸ ਦੇ ਪਾਸ ਸਥਿਤ ਸਿੱਖਾਂ ਦੀ ਚੜ•ਦੀ ਕਲਾਂ ਦੇ ਪ੍ਰਤੀਕ ਨਿਸ਼ਾਨ ਸਾਹਿਬ ਸਦਾ ਝੂਲਦੇ ਰਹਿਣਗੇ ਅਤੇ ਇਸ ਕਾਰਜ ਵਿਚ ਸਤਿਗੁਰੂ ਆਪ ਸਹਾਈ ਹੋਣਗੇ।
ਇਸ ਸਾਰੇ ਮਸਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਸਾਕਰਾਤਮਕ ਰਵਈਏ ਲਈ ਉਨ•ਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਖਾਸ ਕਰਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਸ. ਬਖਸ਼ੀਸ਼ ਸਿੰਘ ਜੀ ਨੇ ਸਥਾਨਕ ਅਖਬਾਰ ‘ਸ਼ੇਰ-ਏ-ਪੰਜਾਬ’ ਦੀਆਂ ਕਾਪੀਆਂ ਜੋ ਇਸ ਸਬੰਧੀ ਵਿਸਥਾਰ ਨਾਲ ਵਰਨਣ ਕਰਦੀਆਂ ਹਨ ਵੀ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਤੱਤਪਰ ਹੈ ਅਤੇ ਇਸ ਲਈ ਯਤਨ ਹੋਰ ਤੇਜ ਕਰ ਦਿੱਤੇ ਗਏ ਹਨ।  

Translate »