ਰਣਜੀਤ ਸੰਿਘ ਪ੍ਰੀਤ
੧੮੯੪ ਵੱਿਚ ਜਨਮੇ ਤੇਜਾ ਸੰਿਘ ਉਹਨਾਂ ਸਾਹਤਿਕਾਰਾਂ ਦੀ ਕਤਾਰ ਵੱਿਚੋਂ ਇੱਕ ਸਨ,ਜੰਿਨ੍ਹਾਂ ਨੇ ੧੯ ਵੀਂ ਸਦੀ ਦੀ ਪੱਛਮੀ ਵਚਾਰਧਾਰਾ ਤੋਂ ਪ੍ਰਭਾਵਤਿ ਹੋ ਕੇ ਆਪਣੀਆਂ ,ਸਮਾਜਕਿ ਅਤੇ ਸਭਆਿਚਾਰਕ ਕਦਰਾਂ ਕੀਮਤਾਂ ਨੂੰ ਪਰਖ਼ਣ ਸਮਝਣ ਦੀ ਦਲੇਰੀ ਕੀਤੀ । ਇਹੀ ਦਲੇਰੀ ਮੁੱਖ ਤੌਰ’ਤੇ ਉਹਨਾਂ ਦੀਆਂ ਰਚਨਾਵਾਂ ਦਾ ਅਧਾਰ ਰਹੀ ।ਆਪਨੇ ਪੱਛਮੀ ਕਲਾਕਾਰਾਂ ਰਸਕਨਿ,ਅਤੇ ਪੇਂਟਰ ਦੀ ਸ਼ੈਲੀ ਤੋਂ ਪ੍ਰਭਾਵ ਕਬੂਲਆਿ। ਪੇਂਟਰ ਵਰਗੀ ਸਪੱਸ਼ਟਤਾ-ਸ਼ੁਧਤਾ ਅਤੇ ਰਸਕਨਿ ਦੀ ਸ਼ਬਦ ਚਤ੍ਰਾਵਲੀ ਨੂੰ ਬਾਖ਼ੂਬੀ ਪ੍ਰਵਾਨ ਕਰਦਆਿਂ ਨਭਾਇਆ ।
ਸੱਿਖ ਧਰਮ ਦੀ ਵਚਾਰਧਾਰਾ ਨੂੰ ਦੇਸਾਂ-ਵੇਦੇਸਾਂ ਵੱਿਚ ਪਹੁੰਚਾਉਣ ਖ਼ਾਤਰ ਉਹਨਾਂ ਅੰਗਰੇਜ਼ੀ ਵੱਿਚ ਸੱਿਖ ਧਰਮ ਨਾਲ ਸਬੰਧਤ ਕਈ ਕਤਾਬਾਂ ਵੀ ਲਖੀਆਂ । ਸ਼੍ਰੀ ਗੁਰੂ ਗ੍ਰੰਥ ਸਾਹਬਿ ਵੱਿਚੋਂ ਚੋਣਵੀਆਂ ਰਚਨਾਵਾਂ ਨੂੰ ਵੀ ਅੰਗਰੇਜ਼ੀ ਵੱਿਚ ਅਨੁਵਾਦ ਕਰਕੇ ਪਡ਼੍ਹੇ-ਲਖੇ ਵਰਗ ਵੱਿਚ ਹਰਮਨ ਪਆਿਰਾ ਹੋਣ ਦਾ ਨਾਮਣਾ ਖੱਟਆਿ । ਵੱਖ ਵੱਖ ਵਦਿਆਿ ਕੇਂਦਰਾਂ ਵੱਿਚ ਸਰਵਸਿ ਕਰਦਆਿਂ,ਬਹੁਤ ਸਾਰੇ ਪੁੰਗਰ ਰਹੇ ਲੇਖਕਾਂ ਦੀ ਸਮੇ ਸਮੇ ਸਰਿ ਲੋਡ਼ ਅਨੁਸਾਰ ਹੌਂਸਲਾ ਅਫ਼ਜਾਈ ਵੀ ਕੀਤੀ । ਉਹਨਾਂ ਦੀਆਂ ਲਖਿਤਾਂ ਅਤੇ ਲਖਿਣ ਸ਼ੈਲੀ ਨੂੰ ਮਾਂਜਣ-ਸੰਵਾਰਨ ਦਾ ਕੰਮ ਵੀ ਕੀਤਾ । ਜਸਿ ਨਾਲ ਪੰਜਾਬੀ ਜਗਤ ਨੂੰ ਨਵੇਂ ਲੇਖਕ ਵੀ ਮਲੇ ਅਤੇ ਪੰਜਾਬੀ ਸਾਹਤਿ ਖੇਤਰ ਦਾ ਘੇਰਾ ਵੀ ਵਸ਼ਾਲ ਹੋਇਆ ।
ਆਪ ਕਸੇ ਸਥਾਨ ਵਸਤੂ ਜਾਂ ਮਾਮੂਲੀ ਘਟਨਾਂ ਨੂੰ ਵੀ ਆਪਣੀ ਵਚਾਰਧਾਰਾ ਦਾ ਮੈਦਾਨ ਬਣਾ ਕੇ ਸਮਾਜਕਿ ਜਾਂ ਭਾਈਚਾਰਕ ਅਧਐਿਨ ਕਰਨ ਵੱਿਚ ਪੂਰਨ ਤੌਰ’ਤੇ ਸਫ਼ਲ ਹੋਏ । ਆਪ ਨੇ “ਨਵੀਆਂ ਸੋਚਾਂ” ਅਤੇ “ਸਹਜਿ ਸੁਭਾਅ” ਨਾਂਅ ਦੇ ਦੋ ਲੇਖ ਸੰਗ੍ਰਹ ਿਵੀ ਪੰਜਾਬੀ ਸਾਹਤਿ ਦੀ ਝੋਲੀ ਪਾਏ । “ਨਵੀਆਂ ਸੋਚਾਂ” ਵੱਿਚੋਂ “ਸਭਆਿਚਾਰਾਂ ਦਾ ਮੇਲ” ਵਸ਼ੇਸ਼ ਸਮਾਜਕਿ ਅਨੁਭਵ ਦਾ ਪ੍ਰਤੀਕ ਹੈ ।
ਪ੍ਰੀਤਮ ਸੰਿਘ ਸੁਭਾਅ,ਮਨੋਵਗਿਆਿਨਕ ਸਮਾਜਕਿ ਸੰਕੋਚ,ਅਤੇ ਸ਼ਹਰਿ ਦਾ ਨਲਕਾ ਸਾਹਤਿਕ ਬੁਲੰਦੀਆਂ ਛੁੰਹਦੇ ਲੇਖ ਹਨ। ਸਹਜਿ ਸੁਭਾਅ ਵੱਿਚ ਪੰਜਾਬੀ ਕਵਤਾ ਅਤੇ “ਚੱਿਟਾ ਲਹੂ” ਪੰਜਾਬੀ ਸਾਹਤਿਕ ਖੇਤਰ ਦੇ ਉੱਚ ਪਾਇ ਦੀ ਪਡ਼ਚੋਲ ਦੇ ਆਦਰਸ਼ ਨਮੂਨੇ ਹਨ। ਇਹਨਾਂ ਕਤਾਬਾਂ ਤੋਂ ਇਲਾਵਾ ਮਆਿਰੀ ਰਸਾਲਆਿਂ,ਅਤੇ ਅਖ਼ਬਾਰਾਂ ਵੱਿਚ ਵੀ ਆਪ ਜੀ ਦੀਆਂ ਅਨੇਕਾਂ ਰਚਨਾਵਾਂ ਪ੍ਰਕਾਸ਼ਤਿ ਹੁੰਦੀਆਂ ਰਹੀਆਂ ਹਨ ।
“ਆਰਸੀ”ਆਪ ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੌ: ਮੋਹਣ ਸੰਿਘ ਨੇ ਕਹਾ ਸੀ”ਕ ਿਇਹ ਜੀਵਨੀ ਇਤਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ “ ਸਵੈ –ਜੀਵਨੀ ਸਾਹਤਿ ਵੱਿਚ ਬਹੁਤ ਘੱਟ ਅਜਹੇ ਲੇਖਕ ਹਨ ,ਜੰਿਨ੍ਹਾਂ ਨੇ ਸਹੀ ਗੱਲ ਕੀਤੀ ਹੋਵੇ । ਰੂਸੋ ਨੇ ਆਪਣੀ ਸਵੈ-ਜੀਵਨੀ “ ਕਨਫ਼ੈਂਸ਼ਨਜ਼”ਵੱਿਚ ਕਲਾਸਕੀ ਪੈਦਾ ਕਰਦਆਿਂ ਲੰਬੇ ਲੰਬੇ ਕਾਂਡਾ ਨਾਲ ਰੁਚੀ ਘਟਾ ਦੱਿਤੀ ਹੈ। ਇਸ ਤਰ੍ਹਾਂ “ਪੈਪੀਜ਼”ਡਾਇਰੀ ਵੱਿਚ ਜੱਿਥੇ ਬਹੁਤ ਸਾਰੇ ਗੁਣ ਹਨ,ਉਥੇ ਇਹ ਔਗੁਣ ਵੀ ਹੈ ਕ ਿਉਹ ਰਾਜਕਰਤਾ ਸ਼੍ਰੇਣੀ ਦਾ ਪੱਖ ਪੂਰਦੀ ਹੈ।ਪਰ ਪ੍ਰੰਿਸੀਪਲ ਤੇਜਾ ਸੰਿਘ ਦੀ ਸਵੈ-ਜੀਵਨੀ ਵੱਿਚ ਉਹ ਸਾਰੇ ਗੁਣ ਮੌਜੂਦ ਹਨ,ਜੰਿਨ੍ਹਾਂ ਨੂੰ ਲੋਕ ਸਹੀ ਮੰਨਦੇ ਅਤੇ ਪਸੰਦ ਕਰਦੇ ਹਨ।
ਵੀਹ ਸਾਲ ਦੀ ਉਮਰ ਵੱਿਚ ਜਵੇਂ ਪਆਿਰ ਦਾ ਸੁਆਦ ਪਸ਼ੌਰੀ ਗੁਡ਼ ਦੀ ਰੋਡ਼ੀ ਵਰਗਾ ਨਰਾ ਮੱਿਠਾ ਹੁੰਦਾ ਏ ,ਇਵੇਂ ਹੀ ਪ੍ਰੰਿਸੀਪਲ ਤੇਜਾ ਸੰਿਘ, ਮੱਿਠੀ ਗੰਭੀਰ,ਰੁਮਾਂਟਕਿ ਸ਼ੈਲੀ,ਦੇ ਮਾਲਕ ਸਨ । ਜੋ ੧੦ ਜਨਵਰੀ ੧੯੫੭ ਨੂੰ ਸਾਥੋਂ ਸਦਾ ਸਦਾ ਲਈ ਵਛਿਡ਼ ਗਏ । ਉੱਚੇ-ਸੁੱਚੇ,ਪਵੱਿਤਰ ਅਤੇ ਨਰਿਸ਼ਲ,ਵਅਿਕਤੀਤਵ ਦੇ ਸਵੈ – ਪ੍ਰਗਟਾਅ ਵਜੋਂ ਉਹ ਹਮੇਸ਼ਾਂ ਜਊਿਂਦੇ-ਜਾਗਦੇ ਮਹਸੂਸ ਹੁੰਦੇ ਰਹਣਿਗੇ,ਕਉਿਂਕ ਿਉਹ ਇਸ ਸੱਚ ‘ਤੇ ਖ਼ਰੇ ਉਤਰਦੇ ਹਨ “ਕ ਿਲੋਕਾਂ ਲਈ ਲਖਿਣ ਵਾਲਾ ਸਾਹਤਿਕਾਰ ਸਦਾ ਜੀਵਤ ਰਹੰਿਦਾ ਹੈ”।