January 9, 2012 admin

ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚੱਿਤ

ਰਣਜੀਤ ਸੰਿਘ ਪ੍ਰੀਤ
           ਇਤਹਾਸ ਦੀ ਬੁਕਲ਼ ਦਾ ਨੱਿਘ ਬਣਆਿਂ ਸਾਲ ੨੦੧੧ ਭਾਰਤੀ ਖੇਡ ਜਗਤ ਵੱਿਚ ਭਾਰਤੀ ਕ੍ਰਕਿਟ ਟੀਮ ਵੱਲੋਂ ੨ ਤੋਂ ੬ ਜਨਵਰੀ ਤੱਕ  ਦੱਖਣੀ ਅਫ਼ਰੀਕਾ ਵਰੁੱਧ ਦੂਜਾ ਟੈਸਟ ਮੈਚ ਖੇਡਣ ਨਾਲ ਸ਼ੁਰੂ ਹੋਇਆ ਸੀ । ਸਾਲ ਦਾ ਪਹਲਾ ਟਾਸ ਜੱਿਤ ਕੇ ਭਾਰਤ ਨੇ ਟੈਸਟ ਮੈਚ ਜੱਿਤਦਆਿਂ ,ਟੈਸਟ ਲਡ਼ੀ ੧-੧ ਨਾਲ ਬਰਾਬਰ ਰਖਦਆਿਂ, ਅਤੇ ਸਾਲ ਦੀ ਪਹਲੀ ਜੱਿਤ ੯ ਜਨਵਰੀ ਨੂੰ ਟੀ-੨੦ ਮੈਚ ਵੱਿਚ ੨੧ ਦੌਡ਼ਾਂ ਨਾਲ ਹਾਸਲ ਕੀਤੀ । ਪਰ ਇਸ ਵਾਰ ਸਾਲ ਦਾ ਪਹਲਾ ਮੁਕਾਬਲਾ ਧੁਨੰਤਰ ਟੀਮ ਆਸਟਰੇਲੀਆ ਨਾਲ ਹੋਇਆ । ਮਹੰਿਦਰ ਸੰਿਘ ਧੋਨੀ ਦੀ ਕਪਤਾਨੀ ਹੇਠ ੧੦ ਵੇਂ ਟੂਰ ਲਈ ਆਸਟਰੇਲੀਆ ਪਹੁੰਚੀ ਭਾਰਤੀ ਟੀਮ ਨੇ ਮੈਲਬੌਰਨ ਵਖੇ ੨੬ ਤੋਂ ੩੦ ਦਸੰਬਰ ਤੱਕ ਸਾਲ ਦਾ ਆਖ਼ਰੀ ਮੈਚ ਖੇਡਆਿ, ਜੋ ਆਸਟਰੇਲੀਆ ਦੇ ਹੱਿਸੇ ਰਹਾ । ਸਾਲ ਦੀ ਸ਼ੁਰੂਆਤ ਵੀ ਨਮੋਸ਼ੀ ਭਰੀ ਰਹੀ ਹੈ ।
                   ਆਸਟਰੇਲੀਆ ਅਤੇ ਭਾਰਤ ਦੇ ਕ੍ਰਕਿਟ ਸਬੰਧ ੨੮ ਨਵੰਬਰ ਤੋਂ ੪ ਦਸੰਬਰ ੧੯੪੭ ਤੱਕ(੩੦ ਨਵੰਬਰ ਆਰਾਮ ਦਾ ਦਨਿ) ਬਰਸਿਬਨ ਵੱਿਚ ਹੋਏ ਪਹਲੇ ਟੈਸਟ ਮੈਚ ਨਾਲ ਬਣੇ ਹਨ । ਆਸਟਰੇਲੀਆਈ ਕਪਤਾਨ ਡਾਨ ਬਰੈਡਮੈਨ ਨੇ ਇਤਹਾਸ ਦੇ ੨੯੦ ਵੇਂ ਟੈਸਟ ਮੈਚ ਦਾ ਟਾਸ ਜੱਿਤ ਕੇ ਬੈਟੰਿਗ ਚੁਣਦਆਿਂ, ਅਤੇ  ਨਾਟ ਆਊਟ ੧੮੫ ਦੌਡ਼ਾਂ ਨਾਲ ੩੮੨/੮ ਸਕੋਰ ਕਰਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ । ਜਵਾਬੀ ਬੈਟੰਿਗ ਕਰਨ ਵਾਲੀ ਭਾਰਤੀ ਟੀਮ ਦਾ ਕੋਈ ਵੀ ਖਡਾਰੀ ਪਹਲੀ ਪਾਰੀ ਵੱਿਚ ੨੨ ਰਨ ਤੋਂ ਅੱਗੇ ਨਾ ਲੰਘ ਸਕਆਿ, ਇਹ ਰਨ, ਨਾਟ ਆਊਟ ਰਹੰਿਦਆਿਂ ਅਤੇ ੪ ਵਕਿਟਾਂ ਲੈਣ ਵਾਲੇ ਭਾਰਤੀ ਕਪਤਾਨ ਲਾਲਾ ਅਮਰਨਾਥ ਦੇ ਹੀ ਸਨ । ਭਾਰਤੀ ਟੀਮ ਸਰਿਫ਼ ੫੮ (ਹੁਣ ਤੱਕ ਦਾ ਨਊਿਨਤਮ ਸਕੋਰ) ਅਤੇ ਫ਼ਾਲੋਆਨ ਮਗਰੋਂ ਸੀ ਟੀ ਸਰਵਟੇ ਦੀਆਂ ੨੬ ਦੌਡ਼ਾਂ ਸਮੇਤ ਸਕੋਰ ੯੮ ਹੀ ਕਰ ਸਕੀ। ਇਸ ਤਰ੍ਹਾਂ ੮ ਗੇਂਦਾ ਦੇ ਓਵਰ ਅਤੇ ੬ ਦਨਾਂ ਤੱਕ ਚੱਲੇ ਪਹਲੇ ਟੈਸਟ ਮੈਚ ਵੱਿਚ ਆਸਟਰੇਲੀਆ ਟੀਮ ਹੁਣ ਤੱਕ ਦਾ ਰਕਾਰਡ ਬਣਾਉਂਦਆਿਂ ਇੱਕ ਪਾਰੀ ਅਤੇ ੨੨੬ ਰਨ ਨਾਲ ਜੇਤੂ ਅਖਵਾਈ । ਪੰਜ ਟੈਸਟ ਮੈਚਾਂ ਦੀ ਇਹ ਪਹਲੀ ਲਡ਼ੀ ੪-੦ ਨਾਲ ਆਸਟਰੇਲੀਆ ਨੇ ਜੱਿਤੀ। ਇੱਕ ਮੈਚ ਬਰਾਬਰ ਰਹਾ ।
                 ਆਸਟਰੇਲੀਆ ਟੀਮ ਨੇ ੧੯੫੬ ਵੱਿਚ ਜਵਾਬੀ ਦੌਰਾ ਕਰਦਆਿਂ ਪਹਲਾ ਟੈਸਟ ਮੈਚ ੧੯ ਤੋਂ ੨੩ ਅਕਤੂਬਰ ਤੱਕ ਨਹਰੂ ਸਟੇਡੀਅਮ ਮਦਰਾਸ ਵੱਿਚ ਖੇਡਆਿ । (੨੧ ਅਕਤੂਬਰ ਅਰਾਮ ਦਾ ਦਨਿ) ਭਾਰਤੀ ਕਪਤਾਨ ਪੀ ਆਰ ਉਮਰੀਗਰ ਨੇ ਟਾਸ ਜੱਿਤ ਕ ਿਬੈਟੰਿਗ ਚੁਣਦਆਿਂ,ਵੀ ਐਲ ਮੰਜਰੇਕਰ ਦੇ ੪੧ ਰਨਜ਼ ਨਾਲ ੧੬੧/੧੦ ਰਨ ਬਣਾਏ । ਆਰ ਬੀਨੌਡ ਨੇ ੭ ਵਕਿਟਾਂ ਲਈਆਂ । ਜਵਾਬ ਵੱਿਚ ਆਸਟਰੇਲੀਆ ਨੇ ਕਪਤਾਨ ਆਈ ਡਬਲਯੂ ਜੌਹਨਸਨ ਦੀਆਂ ੭੩ ਦੌਡ਼ਾਂ ਸਮੇਤ ੩੧੯/੧੦ ਸਕੋਰ ਕੀਤਾ । ਐਮ ਐਚ ਮੰਕਡ ਨੇ ੪ ਵਕਿਟਾਂ ਲਈਆਂ । ਭਾਰਤੀ ਟੀਮ ਦੂਜੀ ਪਾਰੀ ਵੱਿਚ ੧੫੩/੧੦ ਦੌਡ਼ਾਂ ਹੀ ਬਣਾ ਸਕੀ । ਇਸ ਵਾਰੀ ਆਰ ਆਰ ਲੰਿਡਵਾਲ ਨੇ ੭ ਵਕਿਟਾਂ ਲਈਆਂ ।ਇਸ ਤਰ੍ਹਾਂ ਆਸਟਰੇਲੀਆ ਟੀਮ ਇੱਕ ਪਾਰੀ ਅਤੇ ੫ ਦੌਡ਼ਾਂ ਨਾਲ ਫਰਿ ਜੇਤੂ ਬਣੀ । ਖੇਡੇ ਗਏ ਕੁੱਲ ੩ ਮੈਚਾਂ ਵੱਿਚੋਂ ੨ ਆਸਟਰੇਲੀਆ ਨੇ ਜੱਿਤੇ,ਅਤੇ ਇੱਕ ਬਰਾਬਰ ਰਹਾ । ਦੋਹਾਂ ਮੁਲਕਾਂ ਦਰਮਆਿਂਨ ਪਛਿਲੇ ਟੂਰ ਦਾ ਦੂਜਾ ਅਤੇ ਅਖ਼ੀਰਲਾ ਟੈਸਟ ਮੈਚ ਐਮ ਚੰਿਨਾਸਵਾਮੀ ਸਟੇਡੀਅਮ ਬੰਗਲੌਰ ਵੱਿਚ ੯ ਤੋਂ ੧੩ ਅਕਤੂਬਰ ੨੦੧੦ ਤੱਕ ਆਸਟਰੇਲੀਆ ਦੇ ਟਾਸ ਜੱਿਤਣ ਅਤੇ ਬੈਟੰਿਗ ਚੁਣਨ ਨਾਲ  ਸ਼ੁਰੂ ਹੋਇਆ ।  ਸਚਨਿ ਤੇਦੂਲਕਰ ਦੀਆਂ ੨੧੪ ਦੌਡ਼ਾਂ ਸਦਕਾ ਭਾਰਤੀ ਟੀਮ ਨੇ ਆਸਟਰੇਲੀਆ ਦੀਆਂ ੪੭੮ ਦੌਡ਼ਾਂ ਦੇ ਜਵਾਬ ਵੱਿਚ ੪੯੫ ਸਕੋਰ ਬਣਾਇਆ । ਹਰਭਜਨ ਨੇ ੪ ਵਕਿਟਾਂ ਲਈਆਂ । ਦੂਜੀ ਪਾਰੀ ਵੱਿਚ ਆਸਟਰੇਲੀਆ ਨੇ ੨੨੩ ਅਤੇ ਭਾਰਤ ਨੇ ੨੦੭/੩ ਰਨ ਬਣਾਕੇ ਵਸ਼ਿਵ ਟੈਸਟ ਇਤਹਾਸ ਦੇ ੧੯੭੩ ਵੇਂ ਮੈਚ ਵੱਿਚ ੭ ਵਕਿਟਾਂ ਨਾਲ ਜੱਿਤ ਹਾਸਲ ਕੀਤੀ । ਸਚਨਿ ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਬਣਆਿਂ । ਭਾਰਤੀ ਟੀਮ ੨-੦ ਨਾਲ ਲਡ਼ੀ ਜੱਿਤਣ ਵੱਿਚ ਵੀ ਸਫ਼ਲ ਰਹੀ ।
              ਜੱਿਥੇ ਬੀਤੇ ਵਰ੍ਹੇ ਨਊਿਜ਼ੀਲੈਂਡ ਨੇ ਆਸਟਰੇਲੀਆ ਨੂੰ ਸਖ਼ਤ ਚੁਣੌਤੀ ਦੱਿਤੀ  ਉਥੇ ਭਾਰਤੀ ਟੀਮ ਬੀਤੇ ਸਾਲ ਇੰਗਲੈਂਡ ਵੱਿਚ ਕਲੀਨ ਸਵੀਪ ਹੋਈ ਅਤੇ ਉਵੇਂ ਹੀ ਜਵਾਬੀ ਟੂਰ ਦੌਰਾਂਨ  ਇੰਗਲੈਂਡ ਨਾਲ ਬੀਤੀ । ਸਰਿਫ਼ ਕੋਲਕਾਤਾ ਵਚਿਲਾ ਇੱਕੋ-ਇੱਕ ਟੀ-੨੦ ਮੈਚ ਹੀ ੬ ਵਕਿਟਾਂ ਨਾਲ ਜੱਿਤਆਿ । ਇਵੇ ਹੀ ਜੂਨ-ਜੁਲਾਈ ਵੱਿਚ ਭਾਰਤ ਨੇ ਵੈਸਟ ਇੰਡਜ਼ਿ ਨੂੰ ਟੈਸਟ ਲਡ਼ੀ ਵੱਿਚ ੧-੦ ਨਾਲ,ਵੰਨ ਡੇਅ ਵੱਿਚ ੩-੨ ਨਾਲ,ਅਤੇ ਇੱਕੋ-ਇੱਕ ਟੀ-੨੦ ਵੱਿਚ ੧੬ ਰਨਜ਼ ਨਾਲ ਹਰਾਇਆ ਸੀ । ਮੋਡ਼ਵੇਂ ਰੂਪ ਵੱਿਚ ਭਾਰਤ ਆਈ ਇੰਡੀਜ ਟੀਮ ਨੂੰ ੬ ਨਵੰਬਰ ਤੋਂ ੧੧ ਦਸੰਬਰ ਤੱਕ ਖੇਡੀ ਲਡ਼ੀ ਵੱਿਚ ਭਾਰਤ ਨੇ ੨-੦ ਨਾਲ,ਇੱਕ ਰੋਜ਼ਾ ਲਡ਼ੀ ਵੱਿਚ ੪-੧ ਨਾਲ ਮਾਤ ਦੱਿਤੀ ।  
                                 ਆਸਟਰੇਲੀਆ ਨੇ ਭਾਰਤ ਦਾ ਦੌਰਾ ੧੯੫੬ ਤੋਂ ੨੦੧੦ ਤੱਕ ੧੨ ਵਾਰੀ ਕੀਤਾ ਹੈ । ਕੁੱਲ ੪੨ ਮੈਚ ਖੇਡੇ ਹਨ,ਜਨ੍ਹਾਂ ਵੱਿਚੋਂ ੧੫ ਭਾਰਤ ਨੇ ਅਤੇ ੧੨ ਆਸਟਰੇਲੀਆ ਨੇ ਜੱਿਤੇ ਹਨ। ਜਦੋਂ ਕ ਿ੧੪ ਮੈਚ ਬਰਾਬਰ ਅਤੇ ਇੱਕ ਮੈਚ ੧੯੮੬-੮੭ ਵੱਿਚ ਟਾਈ ਰਹਾ ਹੈ । ਜੋ ਕ ਿਟਾਈ ਹੋਇਆ ਪਹਲਾ ਟੈਸਟ ਮੈਚ ਸੀ । ਆਸਟਰੇਲੀਆ ਵੱਿਚ ਭਾਰਤੀ ਟੀਮ ੧੯੪੭ ਤੋਂ ੭ ਜਨਵਰੀ ੨੦੧੨ ਤੱਕ ੧੦ ਵਾਰੀ ਖੇਡੀ ਹੈ । ਖੇਡੇ ਗਏ ੩੮ ਟੈਸਟ ਮੈਚਾਂ ਵੱਿਚੋਂ ਭਾਰਤ ਨੇ ੫ ਅਤੇ ਆਸਟਰੇਲੀਆ ਨੇ ੨੪ ਜੱਿਤੇ ਹਨ। ਜਦੋਂ ਕ ਿ੯ ਮੈਚ ਬਰਾਬਰ ਰਹੇ ਹਨ । ੨੦੧੨ ਦੀ ੭ ਜਨਵਰੀ ਤੱਕ ਦੋਹਾਂ ਮੁਲਕਾਂ ਦਰਮਆਿਂਨ ੮੦ ਟੈਸਟ ਮੈਚ ਹੋਏ ਹਨ, ਬਰਾਬਰ ਰਹੇ ੨੪ ਮੈਚਾਂ ਤੋਂ ਬਨਾਂ,ਭਾਰਤ ਨੇ ੨੦,ਆਸਟਰੇਲੀਆ ਨੇ ੩੬ ਜੱਿਤੇ ਹਨ । ਦੋਹਾਂ ਟੀਮਾਂ ਨੇ ੪ ਟੀ-੨੦ ਖੇਡੇ ਹਨ ਅਤੇ ੨-੨ ਜੱਿਤੇ ਹਨ । ਦੋਹਾਂ ਦਾ ਪਹਲਾ ਮੈਚ ੨੨ ਸਤੰਬਰ ੨੦੦੭ ਨੂੰ ਡਰਬਨ ਵੱਿਚ ਹੋਇਆ ,ਅਤੇ ਭਾਰਤ ਨੇ ੧੫ ਦੌਡ਼ਾਂ ਨਾਲ ਜੱਿਤਆਿ । ਆਖ਼ਰੀ ਮੈਚ ੭ ਮਈ ੨੦੧੦ ਨੂੰ ਬਾਰਬਡੋਸ ਵੱਿਚ ੪੯ ਦੌਡ਼ਾਂ ਨਾਲ ਆਸਟਰੇਲੀਆ ਦੇ ਹੱਿਸੇ ਰਹਾ।    
                               ਹੁਣ  ਆਸਟਰੇਲੀਆ ਦੇ ਟੂਰ ‘ਤੇ ਗਈ ਭਾਰਤੀ ਟੀਮ ਨੇ ੪ ਟੈਸਟ ਮੈਚ ,ਦੋ ਟੀ-੨੦ ਅਤੇ ੫ ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਜਨ੍ਹਾਂ ਵੱਿਚੋਂ ਖੇਡੇ ਗਏ ਦੋ ਟੈਸਟ ਮੈਚ ਆਸਟਰੇਲੀਆ ਨੇ ਜੱਿਤੇ ਹਨ । ਆਸਟਰੇਲੀਆ ਨੇ ਸਡਿਨੀ ਵਚਿਲਾ ਸਾਲ ਦਾ ਪਹਲਾ ਟੈਸਟ ਮੈਚ ੩ ਤੋਂ ੭ ਜਨਵਰੀ ਤੱਕ ਖੇਡਦਆਿਂ ਇੱਕ ਪਾਰੀ ਅਤੇ ੬੮ ਦੌਡ਼ਾਂ ਦੇ ਅੰਤਰ ਨਾਲ ਜੱਿਤਆਿ ਹੈ । ਸਾਲ ਦੀ ਸ਼ੁਰੂਆਤ ਭਾਰਤ ਲਈ ਹਾਰ ਨਾਲ ਹੋਈ ਹੈ। ਆਸਟਰੇਲੀਆ ੪ ਟੈਸਟ ਮੈਚਾਂ ਦੀ ਲਡ਼ੀ ਜੱਿਤਣ ਤੋਂ ਸਰਿਫ਼ ਇੱਕ ਕਦਮ ਪੱਿਛੇ ਹੈ । ਇਸ ਦਾ ਫ਼ੈਸਲਾ ੧੩ ਤੋਂ ੧੭ ਜਨਵਰੀ ਤੱਕ ਪਰਥ ਵੱਿਚ ਹੋਣ ਵਾਲੇ ਤੀਜੇ ਮੈਚ ਦੌਰਾਂਨ ਹੋਣ ਦੀ ਸੰਭਾਵਨਾ ਹੈ। ਜਦੋਂ ਕ ਿਚੌਥਾ ਅਤੇ ਆਖ਼ਰੀ ਟੈਸਟ ਮੈਚ ੨੪ ਤੋਂ ੨੮ ਜਨਵਰੀ ਤੱਕ ਏਡੀਲੇਡ ਵੱਿਚ ਹੋਣਾ ਹੈ । ਪਹਲਾ ਟੀ-੨੦ ਪਹਲੀ ਫ਼ਰਵਰੀ ਨੂੰ ਸਡਿਨੀ ਵੱਿਚ,ਅਤੇ ਦੂਜਾ ੩ ਫ਼ਰਵਰੀ ਨੂੰ ਮੈਲਬੌਰਨ ਵੱਿਚ ਖੇਡਆਿ ਜਾਣਾ ਮਥਿਆਿ ਗਆਿ ਹੈ । ਇਸ ਉਪਰੰਤ ੫ ਫਰਵਰੀ ਤੋਂ ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵੱਿਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਰਿਕਤ ਕਰਨੀ ਹੈ । ਨਵੇਂ ਸਾਲ ਦੀ ਸ਼ੁਰੂਆਤ ਵੇਖ ਲਈ ਹੈ, ਪਰ ਫਰਿ ਵੀ ਆਓ ਵੇਖੀਏ ਹੋਰ ਕੀ ਕੀ ਵੱਖਰਾ ਅਤੇ ਨਵਾਂ ਨਵੇਕਲਾ ਵਾਪਰਦਾ ਹੈ ? ਅਤੇ ੨੦੧੨ ਕਹੋ-ਜਹਾ ਰਹੰਿਦਾ ਹੈ ?

Translate »