January 9, 2012 admin

ਸੜਕ ਸੁਰੱਖਿਆ ਸਪਤਾਹ ਮਨਾਇਆ

ਫਤਹਿਗੜ• ਸਾਹਿਬ, 8 ਜਨਵਰੀ: ਸੜਕ ਸੁਰੱਖਿਆ ਸਪਤਾਹ ਦੇ ਆਖ਼ਰੀ ਦਿਨ ਬਾਬਾ ਜ਼ੋਰਾਵਰ ਸਿੰਘ, ਫਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ• ਸਾਹਿਬ ਵਿਖੇ ਸੜਕ ਸੁਰੱਖਿਆ ਸਪਤਾਹ ਕੈਂਪ ਲਗਾਇਆ ਗਿਆ ਜਿਸ ਵਿੱਚ ਫਤਹਿਗੜ• ਸਾਹਿਬ ਦੇ ਐਸ.ਡੀ.ਐਮ ਸ਼੍ਰੀ ਅਰਵਿੰਦਰਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ•ਾਂ ਸੰਬੋਧਨ ਕਰਦਿਆਂ ਕਿਹਾ ਕਿ ਅਣਗਹਿਲੀ ਕਾਰਨ ਵਾਪਰਦੇ ਸੜਕੀ ਹਾਦਸਿਆਂ ਤੋਂ ਬਚਣ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਆਮ ਨਾਗਰਿਕਾਂ ਦੇ ਨਾਲ-ਨਾਲ ਸਕੂਲੀ ਬੱਚਿਆਂ ਵਿੱਚ ਵੀ ਜਾਗਰੂਕਤਾ ਪੈਦਾ ਕਰਨ ਲੋੜ ਹੈ। ਸ਼੍ਰੀ ਸੰਧੂ ਨੇ ਕਿਹਾ ਕਿ ਨਸ਼ਾ ਕਰਕੇ ਵਾਹਨ ਚਲਾਉਣਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵੱਡਾ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ•ਾਂ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਸ਼੍ਰੀ ਸੰਧੂ ਨੇ ਜਿੱਥੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਦੀ ਪ੍ਰੇਰਣਾ ਦਿੱਤੀ, ਉੱਥੇ ਹੀ ਉਨ•ਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਸ਼੍ਰੀ ਸੰਧੂ ਨੇ ਕਿਹਾ ਕਿ ਜ਼ਿਲ•ਾ ਟਰਾਂਸਪੋਰਟ ਦਫ਼ਤਰ ਵੱਲੋਂ ਫਤਹਿਗੜ• ਸਾਹਿਬ, ਬਸੀ ਪਠਾਣਾਂ ਅਤੇ ਖਮਾਣੋਂ ਦੀਆਂ ਟਰੱਕ ਯੂਨੀਅਨਾਂ ਵਿਖੇ ਅੱਖਾਂ ਦੇ ਚੈਕਅਪ ਲਈ ਮੁਫ਼ਤ ਕੈਂਪ ਅਤੇ ਜ਼ਿਲ•ੇ ਵਿੱਚ ਟਰੈਕਟਰ, ਟਰਾਲੀਆਂ ਨੂੰ ਰਿਫਲੈਕਟਰ ਵੀ ਲਗਾਏ ਗਏ ਹਨ ਜੋ ਕਿ ਸੜਕੀ ਹਾਦਸਆਿਂ ਨੂੰ ਠੱਲ• ਪਾਉਣ ਵਿੱਚ ਸਹਾਈ ਹੋਣਗੇ।
 ਇਸ ਮੌਕੇ ਸਕੂਲੀ ਬੱਚਿਆਂ ਦੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਵਾਹਨਾਂ ਨੂੰ ਰਿਫਲੈਕਟਰ ਵੀ ਲਗਾਏ ਗਏ। ਸ਼੍ਰੀ ਸੰਧੂ ਵੱਲੋਂ ਪੇਟਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਜ਼ਿਲ•ਾ ਟਰਾਂਸਪੋਰਟ ਅਫਸਰ ਫਤਹਿਗੜ• ਸਾਹਿਬ ਸ਼੍ਰੀ ਮਹੇਸ਼ ਗਰਗ ਨੇ ਮੁੱਖ ਮਹਿਮਾਨ ਅਤੇ ਕੈਂਪ ਵਿੱਚ ਪੁੱਜਣ ਵਾਲੇ ਸਮੂਹ ਬੱਚਿਆਂ ਅਤੇ ਉਨ•ਾਂ ਦੇ ਮਾਪਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ, ਸਕੂਲ ਦਾ ਸਟਾਫ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। 

Translate »