ਅੰਮ੍ਰਿਤਸਰ, 9 ਜਨਵਰੀ, 2012 : ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮੰਚ-ਲੋਕ ਵੱਲੋਂ ਆਯੋਜਿਤ 22ਵੇਂ ”ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ” ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮਿੰਨੀ-ਜੂਨੀਅਰ ਸੋਲੋ ਡਾਂਸ ਅਤੇ ਸੀਨੀਅਰ ਫੈਂਸੀ ਡ੍ਰੈਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸੀਨੀਅਰ ਗਰੁੱਪ ਵਿੱਚ ਸ਼ਬਦ, ਟੋਲੀ ਗੀਤ, ਮੁਸ਼ਾਹਿਰਾ, ਕਵੀਸ਼ਰੀ, ਗਿੱਧਾ, ਫੈਂਸੀ-ਡ੍ਰੈਸ ਅਤੇ ਸੋਲੋ-ਡਾਂਸ ਵਿੱਚ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ•ਾਂ ਜੂਨੀਅਰ ਗਰੁੱਪ ਵਿੱਚ ਸ਼ਬਦ ਗਾਇਨ, ਕਵਿਤਾ, ਫੈਂਸੀ-ਡ੍ਰੈਸ ਅਤੇ ਸੋਲੋ-ਡਾਂਸ ਮੁਕਾਬਲਿਆਂ ਵਿੱਚ ਵੀ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਮਿੰਨੀ ਜੂਨੀਅਰ ਵਰਗ ਵਿਚ ਸ਼ਬਦ ਗਾਇਨ ਵਿੱਚ ਵਿਦਿਆਰਥਣਾਂ ਨੇ ਤੀਸਰੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਅਧਿਆਪਕ- ਸੁਖਮਨਪੀ੍ਰਤ ਕੌਰ, ਮਨਜੀਤ ਕੌਰ ਅਤੇ ਅਮਰਦੀਪ ਕੌਰ ਨੂੰ ਵੀ ਵਿਦਿਆਰਥਣਾਂ ਦੀ ਚੰਗੀ ਕਾਰਗੁਜ਼ਾਰੀ ਉਪਰ ਸਨਾਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ ਨੇ ਇਸ ਮੌਕੇ ‘ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਨਾਮ ਤਕਸੀਮ ਕੀਤੇ।