January 9, 2012 admin

ਚੋਣ ਕਮਿਸ਼ਨ ਨੇ ਜ਼ਿਲ•ਾ ਅੰਮ੍ਰਿਤਸਰ ਵਿੱਚ 13 ਚੋਣ ਅਬਜ਼ਰਵਰ ਲਗਾਏ

ਚੋਣ ਖਰਚੇ ਦੀਆਂ ਸ਼ਿਕਾਇਤਾਂ ਲੋਕ ਸਿਧੇ ਖਰਚਾ ਅਬਜ਼ਰਵਰ ਨੂੰ ਕਰ ਸਕਦੇ ਹਨ : ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ
ਅੰਮ੍ਰਿਤਸਰ, 9 ਜਨਵਰੀ : ਵਿਧਾਨ ਸਭਾ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਤੀਪੂਰਵਕ ਮਾਹੌਲ ਵਿੱਚ ਕਰਵਾਉਣ ਦੇ ਮਕਸਦ ਤਹਿਤ ਚੋਣ ਕਮਿਸ਼ਨ ਵੱਲੋਂ ਜ਼ਿਲ•ਾ ਅੰਮ੍ਰਿਤਸਰ ਵਿੱਚ 13 ਚੋਣ ਨਿਗਰਾਨ ਤਾਇਨਾਤ ਕੀਤੇ ਗਏ ਹਨ ਜਿਨਾਂ ਵਿੱਚੋਂ 6 ਜਨਰਲ ਨਿਗਰਾਨ, 5 ਖਰਚਾ ਨਿਗਰਾਨ ਅਤੇ 2 ਪੁਲਿਸ ਨਿਗਾਰਨ ਹਨ। ਜ਼ਿਲ•ਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਅਨੂਪ ਕੁਮਾਰ ਆਈ. ਏ. ਐਸ. ਨੂੰ ਵਿਧਾਨ ਸਭਾ ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਦਾ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ, ਸ੍ਰੀ ਬਿਸ਼ਵਾ ਨਾਥ ਸਿਨ•ਾ ਆਈ. ਏ. ਐਸ. ਨੂੰ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਤੇ ਅੰਮ੍ਰਿਤਸਰ ਉੱਤਰੀ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸੇ ਤਰਾਂ ਸ੍ਰੀ ਅਵੀਨਾਸ਼ ਜੋਸ਼ੀ ਆਈ. ਏ. ਐਸ. ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਅਤੇ ਬਾਬਾ ਬਕਾਲਾ ਦਾ ਚੋਣ ਨਿਗਰਾਨ ਲਗਾਇਆ ਗਿਆ ਹੈ ਅਤੇ ਵਿਧਾਨ ਸਭਾ ਹਲਕਾ ਮਜੀਠਾ ਲਈ ਸ੍ਰੀ ਅਰੁਨ ਕੁਮਾਰ ਸਤਾਰੀਆ ਆਈ. ਏ. ਐਸ. ਨੂੰ ਚੋਣ ਨਿਗਰਾਨ ਲਗਾਇਆ ਗਿਆ ਹੈ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਅਤੇ ਅਟਾਰੀ ਲਈ ਸ੍ਰੀ ਸਈਅਦ ਓਮੇਲ ਜਲੀਲ ਆਈ. ਏ. ਐਸ. ਨੂੰ ਚੋਣ ਅਬਜ਼ਰਵਰ ਲਗਾਇਆ ਗਿਆ ਹੈ। ਸ੍ਰੀ ਮੁਹੰਮਦ ਮੁਸਤਫਾ ਆਈ. ਏ. ਐਸ. ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਅਤੇ ਅੰਮ੍ਰਿਤਸਰ ਪੂਰਬੀ ਲਈ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ 11 ਵਿਧਾਨ ਸਭਾ ਹਲਕਿਆਂ ਵਾਸਤੇ ਦੋ ਪੁਲਿਸ ਨਿਗਰਾਨ ਵੀ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਹਨ ਜੋ ਕਿ ਚੋਣਾਂ ਦੌਰਾਨ ਪੁਲਿਸ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
ਜ਼ਿਲ•ਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਿਸਾਬ-ਕਿਤਾਬ ਰੱਖਣ ਲਈ 5 ਖਰਚਾ ਨਿਗਰਾਨ ਲਗਾਏ ਗਏ ਹਨ ਜਿਨਾਂ ਵਿੱਚ ਸ੍ਰੀ ਵਿਲਾਸ਼ ਸ਼ਿੰਦੇ ਮੋਬਾਇਲ ਨੰਬਰ (94177-30641) ਵਿਧਾਨ ਸਭਾ ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਲਈ, ਸ੍ਰੀ ਏ. ਮਜ਼ਮੂਦਾਰ (94177-30886) ਰਾਜਾ ਸਾਂਸੀ ਅਤੇ ਅੰਮ੍ਰਿਤਸਰ ਪੱਛਮੀ ਲਈ, ਸ੍ਰੀ ਯੂ, ਬੀ. ਮਿਸ਼ਰਾ (94177-30102) ਮਜੀਠਾ ਅਤੇ ਅੰਮ੍ਰਿਤਸਰ ਪੂਰਬੀ, ਸ੍ਰੀ ਮਹੇਸ਼ ਠਾਕੁਰ (94177-29928) ਜੰਡਿਆਲਾ, ਅੰਮ੍ਰਿਤਸਰ ਉੱਤਰੀ, ਬਾਬਾ ਬਕਾਲਾ ਲਈ ਅਤੇ ਸ੍ਰੀ ਸੰਜੇ ਮਿਸ਼ਰਾ (94177-29241) ਨੂੰ ਅੰਮ੍ਰਿਤਸਰ ਕੇਂਦਰੀ ਅਤੇ ਅਟਾਰੀ ਦਾ ਖਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਜ਼ਿਲ•ਾ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਮੀਦਵਾਰਾਂ ਦੇ ਚੋਣ ਖਰਚੇ ਨਾਲ ਸਬੰਧਤ ਕੋਈ ਸ਼ਿਕਾਇਤ ਹੋਵੇ ਤਾਂ ਉਹ ਖਰਚਾ ਅਬਜ਼ਰਵਰਾਂ ਦੇ ਉੱਪਰ ਦਿੱਤੇ ਗਏ ਨੰਬਰਾਂ ‘ਤੇ ਉਹਨਾਂ ਨੂੰ ਕਾਲ ਕਰਕੇ ਆਪਣੀ ਸ਼ਿਕਾਇਤ ਦੱਸ ਸਕਦਾ ਹੈ।  ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੰਟਰੋਲ ਰੂਮ ਵਿੱਚ ਹੀ ਅੰਮ੍ਰਿਤਸਰ ਦਾ ਏਰੀਆ ਕੋਡ 0183 ਲਗਾ ਕੇ ਤਿੰਨ ਹੋਰ ਨੰਬਰਾਂ 2564048, 2564051, 2564052 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Translate »