ਮਾਨਸਾ : ਸਭਿਆਚਾਰ ਚੇਤਨਾ ਮੰਚ, ਮਾਨਸਾ ਦੇ ਸੱਤਵੇਂ ਲੋਹੜੀ ਮੇਲੇ (ਲੋਹੜੀ ਧੀਆਂ ਦੀ) ਦੇ ਮੌਕੇ ਹੋਇਆ ਧੀਆਂ ਦਾ ਸਨਮਾਨ ਇੱਕ ਯਾਦਗਾਰੀ ਪਲ ਹੋ ਨਿੱਬੜਿਆ, ਜਦ ਮਾਨਸਾ ਇਲਾਕੇ ਦੀਆਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 35 ਧੀਆਂ ਨੂੰ ਫੌਜੀ ਬੈਂਂਡ ਦੀਆਂ ਧੂੰਨਾਂ ਤੇ ਪੰਡਾਲ ਵਿੱਚ ਲਿਆਂਦਾ ਗਿਆ ਤਾਂ ਹਾਜਰ ਵੱਡੀ ਗਿਣਤੀ ਵਿੱਚ ਸaਹਿਰ ਨਿਵਾਸੀਆਂ ਨੇ ਖੜੇ ਹੋ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ, ਇਨ•ਾਂ ਧੀਆਂ ਨੂੰ ਜੀ ਆਇਆਂ ਨੂੰ ਕਿਹਾ। ਰਾਜ ਅਤੇ ਕੌਮੀ ਪੱਧਰ ਤੇ ਨਾਮਣਾਂ ਖੱਟਣ ਵਾਲੀਆਂ ਮਾਨਸਾ ਜਿਲ•ੇ ਦੀਆਂ ਇੰਨ•ਾਂ ਧੀਆਂ ਨੂੰ ਫੌਜੀ ਜਵਾਨਾਂ ਵੱਲੋਂ ਅਗਵਾਈ ਕਰਕੇ ਮੰਚ ਤੇ ਲਿਜਾ ਕੇ ਮੰਚ ਦੇ ਅਹੁਦੇਦਾਰਾਂ, ਜੀ ਏ ਟੂ ਡੀ.ਸੀ. ਸa੍ਰੀ ਵਿਜੈ ਕੁਮਾਰ ਸਿਆਲ ਅਤੇ ਸਮਾਗਮ ਦੇ ਵਿਸੇaਸ ਮਹਿਮਾਨ ਸa੍ਰੀ ਸaਾਮ ਲਾਲ ਗੋਇਲ, ਵੱਲੋਂ ਸਨਮਾਨ ਚਿੰਨ•, ਸaਾਲ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਤਾਂ ਹਰ ਸaਹਿਰ ਨਿਵਾਸੀ ਉਨ•ਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਹੋਏ, ਤਾੜੀਆਂ ਦੀ ਗੂੰਜ ਨਾਲ ਇਨ•ਾਂ ਧੀਆਂ ਦੀ ਹੌਸਲਾ ਅਫਜਾਈ ਕਰ ਰਿਹਾ ਸੀ। ਇਸ ਮੇਲੇ ਵਿੱਚ ਮਨਜੀਤ ਕੌਰ ਅਥਲੈਟਿਕਸ, ਗੀਤਾ ਰਾਣੀ ਐਨ.ਸੀ.ਸੀ., ਅਮਨਪ੍ਰੀਤ ਕੌਰ ਬਾਕਸਿੰਗ, ਵੀਨਾ ਰਾਣੀ ਕਿੱਕ ਬਾਕਸਿੰਗ, ਰੀਤੂ ਰਾਣੀ, ਕਰਮਜੀਤ ਕੌਰ, ਜਸaਨਦੀਪ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ(1), ਹਰਪ੍ਰੀਤ ਕੌਰ(2), ਅਮਨਪ੍ਰੀਤ ਕੌਰ, ਖੁਸaਪ੍ਰੀਤ ਕੌਰ, ਰਮਨਪ੍ਰੀਤ ਕੌਰ, ਅਨੂਪ ਕੌਰ, ਕੰਵਲਜੀਤ ਕੌਰ, ਬਲਜਿੰਦਰ ਕੌਰ, ਰਾਜਵਿੰਦਰ ਕੌਰ, ਸਿਮਰਜੀਤ ਕੌਰ, ਜਸਪ੍ਰੀਤ ਕੌਰ ਹਾਕੀ, ਉਪਮਿੰਦਰ ਕੌਰ ਰੂਬੀ ਸਭਿਆਚਾਰ, ਹੇਮਾ ਗੁਪਤਾ ਅਤੇ ਮਮਤਾ ਗੋਇਲ ਖੂਨਦਾਨੀ, ਮਨਦੀਪ ਕੌਰ, ਰਣਦੀਪ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਕਬੱਡੀ, ਰਜਿੰਦਰ ਕੌਰ ਬਾਸਕਟਬਾਲ, ਸੁਖਜੀਤ ਕੌਰ, ਅਮਨਦੀਪ ਕੌਰ ਜੂਡੋ, ਸਮ੍ਰਿਤੀ ਜੈਨ, ਵਰਿੰਦਰ ਕੌਰ ਅਤੇ ਸਪਨਾ ਮਹਿਤਾ ਨੂੰ ਸਿੱਖਿਆ ਖੇਤਰ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਲੋਹੜੀ ਪ੍ਰਚੰਡ ਕੀਤੀ ਗਈ ਤਾਂ, ”ਈਸaਰ ਆ ਦਲਿੱਦਰ ਜਾਹ, ਸਮਾਜਿਕ ਕੁਰੀਤੀਆਂ ਦੀ ਜੜ• ਚੁੱਲੇ• ਪਾਅ” ਦੇ ਕਥਨ ਨੂੰ ਸਾਰਥਕ ਕਰਦੇ ਹੋਏ ਸੱਚ-ਮੁੱਚ ਸਭਿਆਚਾਰ ਚੇਤਨਾ ਮੰਚ, ਮਾਨਸਾ ਨੇ ਇਨ•ਾਂ ਧੀਆਂ ਦਾ ਸਨਮਾਨ ਕਰਕੇ ਇੱਕ ਵੱਡਾ ਹੰਭਲਾ ਮਾਰਿਆ।
ਧੀਆਂ ਦੇ ਸਨਮਾਨ ਲਈ ਸੱਤਵਾਂ ਲੋਹੜੀ ਮੇਲਾ-2012 ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਦੇ ਮਨੋਰੰਜਨ ਲਈ ਫਿਰ ਰੰਗਾਰੰਗ ਪ੍ਰੋਗਰਾਮ ਸaੁਰੂ ਹੋਇਆ ਤਾਂ ਸਭਿਆਚਾਰ ਦਾ ਅਜਿਹਾ ਦਰਿਆ ਵਗਿਆ ਜੋ ਦੇਰ ਰਾਤ ਤੱਕ ਵਗਦਾ ਰਿਹਾ। ਪ੍ਰੋਗਰਾਮ ਦਾ ਆਗਾਜa ਜਸਵੀਰ ਖੁਰਮੀ ਨੇ ‘ਧੀਆਂ ਦੀ ਲੋਹੜੀ’ ਗੀਤ ਪੇਸa ਕਰਕੇ ਕੀਤਾ। ”ਜੁਗਨੀ ਗਰੁੱਪ” ਵੱਲੋਂ ਭੰਗੜਾ ਅਤੇ ਅਮਰਜੀਤ ਭੰਗੜਾ ਕੋਚ ਦੀ ਅਗਵਾਈ ਵਿੱਚ ਸੇਂਟ ਜੇਵੀਅਰ ਸਕੂਲ ਦੇ ਈਰੇਸa ਬਾਂਸਲ ਅਤੇ ਸਾਥੀਆਂ ਵੱਲੋਂ, ‘ਜਿੱਥੋਂ ਲੰਘੀਦੈ, ਐਂਵੇਂ ਨੀ ਲੋਕੀ ਰਾਹ ਛੱਡਦੇ’ ਗੀਤ ਤੇ ਭੰਗੜਾ ਪੇਸa ਕੀਤਾ ਗਿਆ। ਕੁਲੈਹਰੀ ਆਰਟ ਅਤੇ ਕਲਚਰ ਅਕੈਡਮੀ ਵੱਲੋਂ ਭੋਲਾ ਕੁਲੈਹਰੀ ਦੀ ਅਗਵਾਈ ਵਿੱਚ ‘ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ, ਜਵਾਨੀ ਤੇ ਮਾਪੇ’, ਭਰੂਣ ਹੱਤਿਆ ਨੂੰ ਸਮਰਪਿਤ ਕੋਰੀਓਗ੍ਰਾਫੀ ‘ਲੋਰੀ’ ਅਤੇ ਪੰਜਾਬ ਦਾ ਅਲੋਪ ਹੋ ਚੁੱਕਿਆ ਲੋਕਨਾਚ ‘ਲੁੱਡੀ’ ਪੇਸa ਕੀਤਾ ਗਿਆ। ਬੇਬੀ ਖੁਸaਬੂ ਵੱਲੋਂ ਪੇਸa ਕੀਤੇ ਗੀਤ ‘ਜੇ ਰੱਬ ਨੇ ਬਣਾਇਆ ਮੈਨੂੰ ਧੀ ਬਾਬਲਾ, ਦੱਸ ਇਹਦੇ ‘ਚ ਕਸੂਰ ਮੇਰਾ ਕੀ ਬਾਬਲਾ’ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ।
ਉਘੇ ਹਾਸ-ਕਲਾਕਾਰ ਜਗਤਾਰ ਜੱਗੀ ਨੇ ਵੀ ਆਪਣੇ ਟੋਟਕਿਆਂ ਨਾਲ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ। ਪੰਜਾਬ ਦੀ ਬੁਲੰਦ ਅਵਾਜ ਸਤਵਿੰਦਰ ਬੁੱਗਾ ਵੱਲੋਂ ਆਪਣੇ ਪ੍ਰੋਗਰਾਮ ਦੀ ਸaੁਰੂਆਤ ਅਸaੋਕ ਬਾਂਸਲ ਦੇ ਲਿਖੇ ਗੀਤ ‘ਕੀ ਹੋਇਆ ਅਸੀਂ ਕੁੜੀਆਂ ਬਾਬਲਾ, ਕੀ ਹੋਇਆ’ ਨਾਲ ਕੀਤੀ ਅਤੇ ਇਸ ਤੋਂ ਬਾਅਦ ਤਾਂ ਗੀਤਾਂ ਦੀ ਝੜੀ ਲਗਾ ਦਿੱਤੀ। ਉਸ ਵੱਲੋਂ ਗਾਏ ਗੀਤ ‘ਹੋਵੇ ਤੂਤਾਂ ਵਾਲੀ ਠੰਡੀ-ਠੰਡੀ ਛਾਂ ਦੋਸਤੋ’, ‘ਤੇਰਾ ਨੱਚਣਾ ਬੜਾ ਕਮਾਲ’, ‘ਇਹ ਇਸaਕ ਕਿਸੇ ਦਾ ਨਹੀਂ ਹੋਇਆ’, ‘ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ’ ਅਤੇ ‘ਕੁੜੀ ਪੰਜਾਬਣ ਲਗਦੀ ਐ’ ਨੇ ਦਰਸaਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨ ਇੰਜ: ਜਸਪਾਲ ਸਿੰਘ, ਮੁੱਖ ਇੰਜੀਨੀਅਰ, ਇੰਜ: ਇੰਦਰਜੀਤ ਗਰਗ, ਉਪ ਮੁੱਖ ਇੰਜੀਨੀਅਰ, ਸੁਰਿੰਦਰ ਪੱਪੀ ਦਾਨੇਵਾਲੀਆ, ਹਰਬੰਸ ਲਾਲ ਠੇਕੇਦਾਰ, ਵਿਜੈ ਕੁਮਾਰ ਸਿੰਗਲਾ ਐਡਵੋਕੇਟ, ਬਲਜਿੰਦਰ ਸਿੰਘ, ਇੰਜੀਨੀਅਰ ਜਿਊਲਰਜa, ਮਨੀਸa ਬੱਬੀ ਦਾਨੇਵਾਲੀਆ ਨੇ ਮੰਚ ਵੱਲੋਂ ਧੀਆਂ ਦੇ ਸਨਮਾਨ ਦੇ ਇਸ ਉਦਮ ਦੀ ਭਰਵੀਂ ਪ੍ਰਸੰaਸਾ ਕੀਤੀ। ਮੰਚ ਸੰਚਾਲਣ ਉਘੀ ਟੀ.ਵੀ. ਕਲਾਕਾਰ ਰਮਨਦੀਪ ‘ਰਿੰਪੀ’, ਹਰਦੀਪ ਸਿੱਧੂ ਅਤੇ ਚੰਨੀ ਗੋਇਲ ਵੱਲੋਂ ਬਾਖੂਬੀ ਕੀਤਾ ਗਿਆ। ਮੰਚ ਦੇ ਪ੍ਰਧਾਨ ਕਮਲਜੀਤ ਮਾਲਵਾ, ਸੀਨੀਅਰ ਮੀਤ ਪ੍ਰਧਾਨ ਗੋਰਾ ਲਾਲ ਬਾਂਸਲ, ਪ੍ਰਿਤਪਾਲ ਸਿੰਘ, ਹਰਿੰਦਰ ਮਾਨਸaਾਹੀਆ ਅਤੇ ਸਰਬਜੀਤ ਕੌਸaਲ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਮੇਲੇ ਲਗਾਉਣ ਦੀ ਤਾਈਦ ਕੀਤੀ ਗਈ। ਸਤੀਸa ਲੱਕੀ, ਸੁਭਾਸa ਗੋਇਲ, ਕ੍ਰਿਸaਨ ਗੋਇਲ, ਜਸਪਾਲ ਪਾਲਾ, ਸੁਖਵੀਰ ਹਨੀ, ਵਿਜੈ ਜਿੰਦਲ, ਮੋਹਨ ਮਿੱਤਰ ਅਤੇ ਮਨਜੀਤ ਚਹਿਲ ਵੱਲੋਂ ਮੇਲੇ ਨੂੰ ਸਫਲ ਬਨਾਉਣ ਲਈ ਉਚੇਚੇ ਯਤਨ ਕੀਤੇ ਗਏ। ਬਲਰਾਜ ਨੰਗਲ ਵੱਲੋਂ ਆਪਣੀ ਦੋਹਤੀ ਦੇ ਜਨਮ ਦੀ ਖੁਸaੀ ਵਿੱਚ ਰਿਓੜੀਆਂ ਅਤੇ ਮੂੰਗਫਲੀਆਂ ਵੰਡੀਆਂ ਗਈਆਂ। ਵਿੱਤ ਸਕੱਤਰ ਵਰਿੰਦਰ ਸਿੰਗਲਾ ਵੱਲੋਂ ਮੇਲੇ ਵਿੱਚ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।