January 9, 2012 admin

ਹੇਠਲੇ ਪੱਧਰ ‘ਤੇ ਲੋਕਾਂ ਨੂੰ ਕਾਨੂੰਨ ਸਬੰਧੀ ਜਾਗਰੂਕ ਕਰਨ ਦੀ ਲੋੜ-ਮਾਣਯੋਗ ਸ੍ਰੀਮਤੀ ਪੂਨਮ ਰੱਤੀ

ਗੁਰਦਾਸਪੁਰ, 9 ਜਨਵਰੀ : ਮਾਣਯੋਗ ਸ੍ਰੀਮਤੀ ਪੂਨਮ ਰੱਤੀ ਸਿਵਲ ਜੱਜ ਸੀਨੀਅਰ ਡਵੀਜ਼ਨ ਗੁਰਦਾਸਪੁਰ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ  ਹੇਠਲੇ ਪੱਧਰ ‘ਤੇ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਸਾਖਰ ਕਰਨ ਲਈ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਪੈਰਾ ਲੀਗਲ ਵਾਲੰਟੀਅਰਜ਼ ਨੂੰ ਸਿਖਲਾਈ ਦੇਣ ਲਈ ਪੁਲਿਸ ਲਾਇਨ ਗੁਰਦਾਸਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ।
                ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾਣਯੋਗ ਜੱਜ ਸ੍ਰੀਮਤੀ ਪੂਨਮ ਰੱਤੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਮਨੋਰਥ ਹੇਠਲੇ ਪੱਧਰ ‘ਤੇ ਰਹਿ ਰਹੇ ਲੋਕਾਂ ਤਕ ਨਿਆਂ ਪ੍ਰਣਾਲੀ ਦਾ ਲਾਭ ਪਹੁੰਚਾਉਣਾ ਹੈ। ਉਨਾ ਅੱਗੇ ਕਿਹਾ ਕਿ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਵਾਲੰਟੀਅਰਜ਼ ਨੂੰ ਕਾਨੂੰਨ ਦੇ ਵੱਖ ਵੱਖ ਵਿਸ਼ਿਆਂ ਤੋਂ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਵਾਲੰਟੀਅਰ ਆਪਣੇ-ਆਪਣੇ ਇਲਾਕੇ ਵਿੱਚ ਲੋਕਾਂ ਨੂੰ ਉਨਾ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦੇਣਗੇ ਅਤੇ ਮੁਫਤ ਕਾਨੂੰਨੀ ਸਹਾਇਤਾ ਦੇ ਚਾਹਵਾਨ ਵਿਅਕਤੀਆਂ ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਵਾ ਕੇ ਕਾਨੂੰਨੀ ਸਹਾਇਤਾ ਦੇਣ ਵਿੱਚ ਮਦਦਗਾਰ ਹੋਣਗੇ।
                                ਉਨਾ ਅੱਗੇ ਕਿਹਾ ਕਿ ਵਾਲੰਟੀਅਰਜ਼ ਹੇਠਲੇ ਪੱਧਰ ਤਕ ਲੋਕਾਂ ਨੂੰ ਕਂੇਦਰੀ ਅਤੇ ਰਾਜ ਸਰਕਾਰਾਂ ਵਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਲੋਕਾਂ ਨੂੰ ਲੋੜੀਦੀ ਪ੍ਰਕਿਰਿਆ ਸਬੰਧੀ ਮਦਦ ਦੇਣਗੇ, ਤਾਂ ਜੋ ਲਾਭਪਾਤਰੀ ਇਨਾ ਸਕੀਮਾਂ ਤੋ ਪੂਰੀ ਪੂਰੀ ਸਹਾਇਤਾ ਪ੍ਰਾਪਤ ਕਰ ਸਕਣ। ਵਾਲੰਟੀਅਰ ਲੋਕਾਂ ਨੂੰ ਉਨਾ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਨਗੇ ਅਤੇ ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕਰਨਗੇ। ਇਸ ਮੌਕੇ ਸ੍ਰੀ ਮਨੋਜ ਕੁਮਾਰ ਸਹਾਇਕ ਜਿਲਾ ਅਟਾਰਨੀ (ਕਾਨੂੰਨੀ ਸੇਵਾਵਾਂ ਗੁਰਦਾਸਪੁਰ)  ਨੇ ਸੈਮੀਨਾਰ ਦੌਰਾਨ ਵਾਲੰਟੀਅਰਜ਼ ਨੂੰ ਕਾਨੂੰਨ ਦੇ ਵੱਖ-ਵੱਖ ਵਿਸ਼ਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜਿਲੇ ਦੇ ਵੱਖ-ਵੱਖ ਖੇਤਰਾਂ ਤੋਂ ਯੂਥ ਕਲੱਬਾਂ ਦੇ ਪ੍ਰਧਾਨ, ਮੈਂਬਰ, ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰ ਆਦਿ ਹਾਜਰ ਸਨ।

Translate »