January 9, 2012 admin

ਖਾਲਸਾ ਕਾਲਜ ਸਕੂਲ ਵਿਖੇ ਚੌਥੀ ਸੀਨੀਅਰ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ

ਅੰਮ੍ਰਿਤਸਰ, 9 ਜਨਵਰੀ 2012 : ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਣੇ ਸਮਾਪਤ ਹੋਈ ਚੌਥੀ ਸੀਨੀਅਰ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਸਤ੍ਰੀ ਵਰਗ ਵਿੱਚ ਅੰਮ੍ਰਿਤਸਰ ਜ਼ਿਲਾ ਪਹਿਲੇ, ਜਲੰਧਰ ਦੂਜੇ, ਪਟਿਆਲਾ ਤੀਜੇ ਅਤੇ ਮੋਗਾ ਚੌਥੇ ਸਥਾਨ ‘ਤੇ ਰਹੇ। ਇਸੇ ਹੀ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਵਿੱਚ ਪਹਿਲਾ ਸਥਾਨ ਮੁਹਾਲੀ ਨੂੰ, ਦੂਸਰਾ ਪਟਿਆਲਾ, ਤੀਸਰਾ ਅੰਮ੍ਰਿਤਸਰ ਅਤੇ ਚੌਥਾ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਇਆ।
ਸਟੇਟ ਐਮਚਿਉਰ ਬਾਲ ਬੈਡਮਿੰਟਨ ਐਸੋਸੀਏਸ਼ਨ ਆਫ ਪੰਜਾਬ ਦੇ ਪੈਟਰਨ, ਸ. ਰਾਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ, ਰਾਜਨ ਗੁਪਤਾ, ਡੀਜੀਪੀ ਤੇ ਸੀਨੀਅਰ ਮੀਤ-ਪ੍ਰਧਾਨ, ਸ. ਲਖਬੀਰ ਸਿੰਘ, ਐਸਪੀ ਦੀ ਪ੍ਰਧਾਨਗੀ ਹੇਠ ਹੋਈ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀਆਂ 22 ਅਤੇ ਇਸਤ੍ਰੀਆਂ ਦੀਆਂ 12 ਟੀਮਾਂ ਨੇ ਭਾਗ ਲਿਆ। ਐਸੋਸੀਏਸ਼ਨ ਦੇ ਮੀਤ ਪ੍ਰਧਾਨ, ਐਸਐਸ ਛੀਨਾ ਅਤੇ ਸਕੂਲ ਪ੍ਰਿੰਸੀਪਲ, ਨਿਰਮਲ ਸਿੰਘ ਭੰਗੂ ਨੇ ਕਿਹਾ ਕਿ 340 ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਦਾ ਦਿਲਚਸਪ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਟੀਮਾਂ ਨੂੰ ਜਿੱਤ ਦੁਆਈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਉਹ ਇਸ ਉਭਰਦੀ ਹੋਈ ਖੇਡ ਦੀ ਮੇਜ਼ਬਾਨੀ ਕਰਨ ਵਿੱਚ ਕਾਮਯਾਬ ਹੋਏ।
ਜੇਤੂ ਟੀਮਾਂ ਨੂੰ ਇਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰਾਫੀਆਂ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ‘ਤੇ ਮੈਨੇਜਰ ਦਿਲਬਾਲ ਸਿੰਘ ਧੌਲ, ਹਰਦੇਵ ਸਿੰਘ ਬਤਰਾ ਐਡਵੋਕੇਟ, ਸੁਖਦੀਪ ਸਿੰਘ ਗਿੱਲ, ਇੰਦਰਜੀਤ ਕੁਮਾਰ, ਪੀਐਸ ਲਾਂਬਾ, ਰਾਕੇਸ਼ ਕੁਮਾਰ, ਗੁਰਜੀਤ ਸਿੰਘ, ਜੀਐਸ ਭੱਲਾ ਆਦਿ ਹਾਜ਼ਰ ਸਨ। ਇਨ•ਾਂ ਸ਼ਖਸੀਅਤਾਂ ਤੋਂ ਇਲਾਵਾ ਸਮਾਪਤੀ ਸਮਾਰੋਹ ਵਿੱਚ ਬਲਵਿੰਦਰ ਸਿੰਘ ਜੌੜਾ, ਸਹਾਇਕ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਾਜ਼ਰ ਸਨ ਤੇ ਉਨ•ਾਂ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

Translate »