January 9, 2012 admin

ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਸਿਮਰਪ੍ਰੀਤ ਕੌਰ ਭਾਟੀਆ ਨੇ ਚੋਣ ਮੁਹਿੰਮ ਆਰੰਭੀ

ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕਾਂ ਵਲੋਂ ਸਹਿਯੋਗ ਦਾ ਭਰੋਸਾ
ਅੰਮ੍ਰਿਤਸਰ 8 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਵਲੋਂ ਅੱਜ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾਉਂਦਿਆਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਸਾਥ ਦੇਣ। ਉਨਾਂ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਉਨਾਂ ਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਸੀ,ਪਰ ਸਵਰਗੀ ਭਾਟੀਆ ਵਲੋਂ ਆਰੰਭੇ ਕਾਜ ਨੂੰ ਪੂਰਾ ਕਰਨ ਵਾਸਤੇ ਉਸ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਕਿਹਾ ਕਿ ਆਮ ਜਨਤਾ ਵਲੋਂ ਵਿਖਾਏ ਉਤਸ਼ਾਹ ਅਤੇ ਦਿੱਤੇ ਸਹਿਯੋਗ ਨੇ ਉਨਾਂ ਦੇ ਅੱਲੇ ਜਖਮਾਂ ਤੇ ਮਲ•ਮ ਲਾਉਣ ਦਾ ਕੰਮ ਕੀਤਾ ਹੈ।
                     ਤਾਜਾ ਤਾਜਾ ਹੀ ਵੱਡੇ ਦੁਖਾਂਤ ਨਾਲ ਦੋ ਚਾਰ ਹੋਣ ਤੋਂ ਬਾਅਦ ਆਪਣੇ ਪਤੀ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਚੋਣ ਮੁਹਿੰਮ ਵਿੱਚ ਕੁਦੇ ਸ੍ਰੀਮਤੀ ਭਾਟੀਆ ਨੇ ਬੜੀ ਦ੍ਰਿੜਤਾ ਅਤੇ ਮਜਬੂਤ ਇਰਾਦੇ ਦਾ ਸਬੂਤ ਦਿੰਦਿਆਂ ਆਪਣੀ ਚੋਣ ਮੁੰਿਹੰਮ ਨੂੰ ਵੱਡੇ ਪੱਧਰ ਸ਼ੁਰੂ ਕੀਤਾ। ਉਨਾਂ ਨੇ ਇਲਾਕੇ ਦੇ ਲੋਕਾਂ ਨਾਲ ਘਰ ਘਰ ਜਾ ਕੇ ਸੰਪਰਕ ਕਰਨ ਵਾਸਤੇ ਜਨਸੰਪਰਕ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਉਨਾਂ ਨੇ ਗੋਲਡਨ ਐਵੀਨਿਊ,ਨਿਊ ਗੋਲਡਨ ਐਵੀਨਿਊ ਅਤੇ ਜੌੜਾ ਫਾਟਕ ਦੀਆਂ ਨੇੜਲੀਆਂ ਆਬਾਦੀਆਂ ਵਿੱਚ ਘਰ ਘਰ ਜਾ ਕੇ ਜਨਤਾ ਨਾਲ ਮਿਲ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਜਨ ਸੰਪਰਕ ਮੁਹਿੰਮ ਵਿੱਚ ਸ੍ਰੀਮਤੀ ਭਾਟੀਆ ਨੂੰ ਇਲਾਕਾ ਨਿਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ। ਸੈਂਕੜਿਆਂ ਦੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਨੇ ਸ੍ਰੀਮਤੀ ਭਾਟੀਆ ਨੂੰ ਅੱਖਾਂ ਤੇ ਬੈਠਾਇਆ ਅਤੇ ਉਨਾਂ ਦਾ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

Translate »