ਚੰਡੀਗੜ•, 9 ਜਨਵਰੀ: ਸ਼ਿਵ ਮੰਦਿਰ, ਸੈਕਟਰ 39 ਚੰਡੀਗੜ• ਦੀ ਜਨਰਲ ਬਾਡੀ ਦੀ ਮੀਟਿੰਗ ਐਤਵਾਰ ਨੂੰ ਇੱਥੇ ਬੁਲਾਈ ਗਈ, ਜਿਸ ਵਿੱਚ ਸ਼੍ਰੀ ਭਾਰਤ ਭੂਸ਼ਨ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਸ਼੍ਰੀ ਭਾਰਤ ਭੂਸ਼ਨ ਸ਼ਰਮਾ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਨ•ਾਂ ਨੂੰ ਸਾਰੇ ਜਨਰਲ ਬਾਡੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ 8ਵੀ ਵਾਰ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ•ਾਂ ਨੂੰ ਨਵੀਂ ਕਾਰਜਕਾਰੀ ਕਮੇਟੀ ਚੁਣਨ ਦੇ ਸਾਰੇ ਅਧਿਕਾਰ ਦਿੱਤੇ ਗਏ। ਸ਼੍ਰੀ ਭਾਰਤ ਭੂਸ਼ਨ ਸ਼ਰਮਾ ਨੇ ਉਨ•ਾਂ ਵਿੱਚ ਵਿਸ਼ਵਾਸ ਜਿਤਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਹ ਸੇਵਾ ਬੜੀ ਤਨਦੇਹੀ ਨਾਲ ਨਿਭਾਉਣਗੇ।
ਨਵੀਂ ਕਾਰਜਕਾਰਨੀ ਦਾ ਐਲਾਨ ਕਰਦੇ ਹੋਏ ਸ਼੍ਰੀ ਸ਼ਰਮਾ ਨੇ ਸਰਵਸ਼੍ਰੀ ਬੀ.ਐਲ. ਭਾਰਦਵਾਜ, ਸ਼੍ਰੀ ਬੀ.ਸੀ. ਗੁਪਤਾ, ਸ਼੍ਰੀ ਰੋਸ਼ਨ ਲਾਲ, ਸ਼੍ਰੀ ਲਾਲ ਚੰਦ ਅਤੇ ਸ਼੍ਰੀ ਜਨਕ ਰਾਜ ਸ਼ਰਮਾ ਨੂੰ ਪੈਟਰਨ ਨਾਮਜ਼ਦ ਕੀਤਾ ਅਤੇ ਇਸੇ ਤਰ•ਾਂ ਸ਼੍ਰੀ ਰਾਜੇਸ਼ ਗੁਪਤਾ, ਸੀਨੀਅਰ ਵਾਇਸ ਪ੍ਰੈਜ਼ੀਡੈਂਟ, ਸ਼੍ਰੀ ਜਯੋਤੀ ਸਰੂਪ, ਸ਼੍ਰੀ ਚੰਦਰ ਸ਼ੀਲ (ਦੋਵੇਂ ਵਾਇਸ ਪ੍ਰੈਜ਼ੀਡੈਂਟ), ਸ਼੍ਰੀ ਧਰਮ ਪਾਲ ਸ਼ਰਮਾ ਪ੍ਰੈਸ ਸਕੱਤਰ, ਸ਼੍ਰੀ ਕੇਦਾਰ ਨਾਥ ਬਤੌਰ ਜਨਰਲ ਸਕੱਤਰ, ਸ਼੍ਰੀ ਬੀ.ਆਰ. ਗਰੋਵਰ ਬਤੌਰ ਕੈਸ਼ੀਅਰ ਅਤੇ ਸ਼੍ਰੀ ਓਮਪਾਲ ਸਿੰਘ ਰਾਣਾ ਦੇ ਨਾਲ ਸ਼੍ਰੀ ਸ਼ਮਸ਼ੇਰ ਸਿੰਘ ਚੌਹਾਨ ਨੂੰ ਬਤੌਰ ਸਟੋਰ ਕੀਪਰ ਨਾਮਜ਼ਦ ਕੀਤਾ।