*ਹੁਣ ਤੱਕ ਕੁੱਲ 10 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ
ਪਟਿਆਲਾ: 09 ਜਨਵਰੀ : ਪਟਿਆਲਾ ਜ਼ਿਲ•ੇ ਵਿੱਚ ਪੈਂਦੇ 8 ਵਿਧਾਨ ਸਭਾ ਹਲਕਿਆਂ ਲਈ ਅੱਜ 8 ਉਮੀਦਵਾਰਾਂ ਵੱਲੋਂ 10 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਇਸ ਸਬੰਧੀ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 114- ਸਨੌਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ: ਲਾਲ ਸਿੰਘ ਪੁੱਤਰ ਸ੍ਰ: ਸੁੰਦਰ ਸਿੰਘ, ਇੰਡੀਅਨ ਨੈਸ਼ਨਲ ਪਾਰਟੀ ਦੇ ਹੀ ਸ੍ਰ: ਰਾਜਿੰਦਰ ਸਿੰਘ ਪੁੱਤਰ ਸ੍ਰ: ਲਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ: ਤੇਜਿੰਦਰਪਾਲ ਸਿੰਘ ਸੰਧੂ ਪੁੱਤਰ ਸਵ: ਸ੍ਰ: ਜਸਦੇਵ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਉਮੀਦਵਾਰ ਸ਼੍ਰੀਮਤੀ ਅਨੂਪਇੰਦਰ ਕੌਰ ਸੰਧੂ ਪਤਨੀ ਸ੍ਰ: ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਹਲਕਾ ਸਨੌਰ ਦੇ ਰਿਟਰਨਿੰਗ ਅਫਸਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਕੋਲ ਦਾਖਲ ਕਰਵਾਏ।
ਜ਼ਿਲ•ਾ ਚੋਣ ਅਫਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 113-ਘਨੌਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ਼੍ਰੀ ਮਦਨ ਲਾਲ ਪੁੱਤਰ ਸ਼੍ਰੀ ਰਾਮ ਪ੍ਰਕਾਸ਼ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ਼੍ਰੀਮਤੀ ਅਮਰਜੀਤ ਕੌਰ ਪਤਨੀ ਸ਼੍ਰੀ ਮਦਨ ਲਾਲ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ 113-ਘਨੌਰ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ ਕੋਲ ਦਾਖਲ ਕਰਵਾਏ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਵਿਧਾਨ ਸਭਾ ਹਲਕਾ 110-ਪਟਿਆਲਾ (ਦਿਹਾਤੀ) ਤੋਂ ਆਜ਼ਾਦ ਉਮੀਦਵਾਰ ਸ਼੍ਰੀ ਸਤਬੀਰ ਸਿੰਘ ਖਟੜਾ ਪੁੱਤਰ ਸ੍ਰ: ਰਣਬੀਰ ਸਿੰਘ ਖਟੜਾ ਅਤੇ ਆਜਾਦ ਉਮੀਦਵਾਰ ਸ਼੍ਰੀਮਤੀ ਪ੍ਰੀਤ ਇੰਦਰ ਪਾਲ ਕੌਰ ਪਤਨੀ ਸ੍ਰ: ਸਤਬੀਰ ਸਿੰਘ ਖਟੜਾ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ 110-ਪਟਿਆਲਾ (ਦਿਹਾਤੀ) ਡਾ: ਰਿਸ਼ੀਪਾਲ ਸਿੰਘ ਕੋਲ ਦਾਖਲ ਕਰਵਾਏ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ 111-ਰਾਜਪੁਰਾ ਤੋਂ ਬਹੁਜਨ ਸਮਾਜ ਪਾਰਟੀ ਦੇ ਦੋ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਇਸ ਤਰ•ਾਂ ਹੁਣ ਤੱਕ ਜ਼ਿਲ•ੇ ਵਿੱਚ ਕੁੱਲ 10 ਉਮੀਦਵਾਰਾਂ ਵੱਲੋਂ 12 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਚੁੱਕੇ ਹਨ।