January 10, 2012 admin

ਕਾਂਗਰਸੀ ਉਮੀਦਵਾਰ ਸਿਮਰਪ੍ਰੀਤ ਕੋਰ ਦੀ ਟਿਕਟ ਕੱਟੇ ਜਾਣ ਤੇ ਲੋਕਾਂ ਵਿੱਚ ਰੋਸ – ਵਰਕਰਾਂ ਅਤੇ ਲੋਕਾਂ ਕਿਹਾ ਭਾਟੀਆ ਨਹੀਂ ਤਾਂ ਵੋਟ ਨਹੀਂ

ਕਾਂਗਰਸੀ ਵਰਕਰਾਂ ਵਲੋਂ ਟਿਕਟ ਨਾ ਮਿਲਣ ਤੇ  ਪਰਿਵਾਰ ਤੇ ਅਜਾਦ ਚੋਣ ਲੜਨ ਦਾ ਦਬਾਅ
ਅੰਮ੍ਰਿਤਸਰ 10 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਕਾਂਰਗਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਪਤਨੀ ਸਿਮਰਪ੍ਰੀਤ ਕੌਰ ਦੀ ਕਾਂਗਰਸ ਹਾਈਕਮਾਨ ਵਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ। ਪਾਰਟੀ ਹਾਈਕਮਾਨ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਹਲਕੇ ਦੇ ਕਾਂਗਰਸੀ ਵਰਕਰਾਂ,ਵੋਟਰਾਂ ਅਤੇ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਚਾਹੁੰਣ ਵਾਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਂਿÂਕੱਠੇ ਹੋ ਕੇ ਸ੍ਰੀਮਤੀ ਭਾਟੀਆ ਨੂੰ ਪਾਰਟੀ ਦੇ ਫੈਸਲੇ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਸੈਂਕੜੇ ਕਾਂਗਰਸੀ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਜੇਕਰ ਪਾਰਟੀ ਨੇ ਆਪਣੇ ਫੈਸਲੇ ਤੇ ਗੌਰ ਨਾ ਕੀਤਾ ਤਾਂ ਉਹ ਰੋਸ ਵਜੋਂ ਪਾਰਟੀ ਤੋਂ ਅਸਤੀਫੇ ਦੇਣਗੇ। ਅੱਜ ਹਜਾਰਾਂ ਦੇ ਇਕੱਠ ਦੀ ਹਾਜਰੀ ਵਿੱਚ ਸ੍ਰੀਮਤੀ ਭਾਟੀਆ ਨੇ ਸਪੱਸ਼ਟ ਕੀਤਾ ਕਿ ਜਿਸ ਤਰਾਂ ਵਰਕਰਾਂ ਨੇ ਇਸ ਔਖੀ ਘੜੀ ਵਿੱਚ ਉਨਾਂ ਦਾ ਅਤੇ ਉਨਾਂ ਦੇ ਪਰਿਵਾਰ ਦਾ ਸਾਥ ਦਿੰਦਿਆਂ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਹੈ ਵਰਕਰਾਂ ਅਤੇ ਸਮਰਥਕਾਂ ਦੇ ਇਸ ਅਹਿਸਾਨ ਦਾ ਬਦਲਾ ਉਹ ਕਦੇ ਨਹੀਂ ਚੁਕਾ ਸਕਣਗੇ। ਇਸ ਦੇ ਨਾਲ ਹੀ ਉਨਾਂ ਪੂਰੇ ਜੋਸ਼ ਨਾਲ ਵਰਕਰਾਂ,ਸਮਰਥਕਾਂ ਅਤੇ ਵੋਟਰਾਂ ਨੂੰ ਕਿਹਾ ਕਿ ਜਿਸ ਤਰਾਂ ਪਾਰਟੀ ਨੇ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਅੜਿੱਕਾ ਡਾਹਿਆ ਹੈ ਤੁਸੀਂ ਵੀ ਪਾਰਟੀ ਦੇ ਅਜਿਹੇ ਆਗੂਆਂ ਨੂੰ ਸਬਕ ਸਿਖਾ ਦਿਓ।
ਜਿਕਰਯੋਗ ਹੈ ਕਿ ਪੂਰਬੀ ਹਲਕੇ ਦੇ ਕਾਂਗਰਸ ਦੀ ਟਿਕਟ ਤੇ ਕੌਂਸਲਰ ਦੀ ਚੋਣ ਲੜ ਚੁੱਕੇ 15 ਵਿੱਚੋਂ 13 ਕਾਂਗਰਸੀ ਆਗੂਆਂ ਦੀ ਹਮਾਇਤ ਪ੍ਰਾਪਤ ਦਸਤਖਤਾਂ ਵਾਲਾ ਇੱਕ ਪੱਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਹਰਪਾਲ ਸਿੰਘ ਭਾਟੀਆ ਦੀ ਫਾਈਲ ਨਾਲ ਪਹਿਲਾਂ ਹੀ ਦਿੱਤਾ ਹੋਣ ਦੇ ਬਾਵਜੂਦ ਵੀ ਸਵਰਗੀ ਭਾਟੀਆ ਦੀ ਪਤਨੀ ਸਿਮਰਪ੍ਰੀਤ ਕੌਰ ਦੀ ਟਿਕਟ ਨੂੰ ਕੱਟ ਦਿੱਤੇ ਜਾਣ ਤੋਂ ਕਾਂਗਰਸੀ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਵਿੱਚ ਵੀ ਕਾਂਗਰਸ ਪਾਰਟੀ ਪ੍ਰਤੀ ਨਿਰਾਸ਼ਾਵਾਦੀ ਸੋਚ ਪੈਦਾ ਹੋ ਗਈ ਹੈ। ਅੱਜ ਦੇ ਇਕੱਠ ਵਿੱਚ ਅਨੇਕ ਸਿੰਘ,ਦਲਬੀਰ ਕੌਰ,ਚਰਨਜੀਤ ਕੌਰ,ਉਮ ਪ੍ਰਕਾਸ਼ ਭਾਟੀਆ,ਅਮਰੀਕ ਕੌਰ,ਗਿਆਨ ਸਿੰਘ,ਸੁਨੀਤਾ ਰਾਣੀ,ਅਨਿਲ ਮਿੰਨਾ ਵੀ ਮੌਜੂਦ ਸਨ। ਅੱਜ ਪਾਰਟੀ ਤੋਂ ਅਸਤੀਫੇ ਦੇਣ ਦੀ ਪੇਸ਼ਕਸ਼ ਕਰਨ ਵਾਲਿਆਂ ਵਿੱਚ ਯੂਥ ਕਾਂਰਗਸ ਦੇ ਲੋਕ ਸਭਾ ਹਲਕੇ ਦੇ ਮੀਤ ਪ੍ਰਧਾਨ ਦਮਨਦੀਪ ਸਿੰਘ, ਬਲਾਕ ਕਾਂਗਰਸ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ,ਪੰਜਾਬ ਓ.ਬੀ.ਸੀ ਸੈਲ ਦੇ ਪ੍ਰਧਾਨ ਮਨਜੀਤ ਸਿੰਘ ਵੇਰਕਾ,ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਸੇਠੀ,ਐਡਵੋਕੇਟ ਸ਼ੀਤਲ ਜੁਨੇਜਾ,ਜਿਲਾ ਜਨਰਲ ਸਕੱਤਰ ਸੁਖਬੀਰ ਸਿੰਘ ਕੁੱਕੂ,ਵਾਰਡ ਨੰਬਰ 34 ਤੋਂ ਸਾਬਕਾ ਕੌਂਸਲਰ ਸੁਨੀਤਾ ਰਾਣੀ,ਬਲਾਕ ਪ੍ਰਧਾਨ ਸਤਨਾਮ ਕੌਰ,ਜੈਇੰਦਰ ਸਿੰਘ ਗੋਲਡੀ,ਕੇਵਲ ਸਿੰਘ ਟਿੰਕੂ ਡੈਲੀਗੇਟ ਦਬੁਰਜੀ,ਸਿਰੰਦਰ ਸਿੰਘ ਮੋਹਨੀ,ਹਰਜੀਤ ਸਿੰਘ ਘੁੰਮਣ,ਵਿਧਾਨ ਸਭਾ ਹਲਕਾ ਪੂਰਬੀ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਸੰਤ ਐਵੀਨਿਊ,ਹਰਮੀਤ ਕੌਰ,ਨਰਿੰਦਰ ਸਿੰਘ,ਕੁਲਜਿੰਦਰ ਸਿੰਘ,ਹਰਦਾਸ ਸਿੰਘ,ਪ੍ਰਗਟ ਸਿੰਘ ਪ੍ਰਧਾਨ ਕਿਰਤੀ ਮਜਦੂਰ ਦਲ,ਗੁਰਦਿਆਲ ਸਿੰਘ,ਸੁਖਦੇਵ ਸਿੰਘ ਮਿੱਠੂ,ਕੁਲਬੀਰ ਸਿੰਘ ਅਤੇ ਮਨਦੀਪ ਸਿੰਘ ਸਮੇਤ ਹਲਕਾ ਪੂਰਬੀ ਤੋਂ ਯੂਥ ਕਾਂਗਰਸ ਦੇ 243ਡੈਲੀਗੇਟਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕੀਤੀ।

Translate »