January 10, 2012 admin

ਪੀ ਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਸ: ਮਨਜੀਤ ਸਿੰਘ ਗਰੇਵਾਲ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ

ਲੁਧਿਆਣਾ: 10 ਜਨਵਰੀ : ਗਦਰ ਪਾਰਟੀ ਦੇ ਬਾਨੀਆਂ ਵਿਚੋਂ ਇਕ ਉੱਘੇ ਦੇਸ਼ ਭਗਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੋਤਰੇ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵਿੱਚ ਲੰਮਾ ਸਮਾਂ ਯੂਵਕ ਸਰਗਰਮੀਆਂ ਦੇ ਕੋਆਰਡੀਨੇਟਰ ਰਹੇ ਸ: ਮਨਜੀਤ ਸਿੰਘ ਗਰੇਵਾਲ ਦੇ ਦੇਹਾਂਤ ਤੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾ: ਢਿੱਲੋਂ ਨੇ ਕਿਹਾ ਕਿ ਸ: ਮਨਜੀਤ ਸਿੰਘ ਗਰੇਵਾਲ ਸਹਿਜ ਭਾਵੀ ਅਤੇ ਕੋਮਲ ਕਲਾਵਾਂ ਨੂੰ ਸਮਰਪਿਤ ਕਰਮਚਾਰੀ ਸਨ ਜਿਨ•ਾਂ ਨੇ ਲਗਪਗ 30 ਸਾਲ ਇਸ ਯੂਨੀਵਰਸਿਟੀ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਕਲਾਕਾਰਾਂ ਨੂੰ ਸਿਖ਼ਰ ਤੇ ਪਹੁੰਚਾਇਆ। ਉਨ•ਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਾਈ ਰਣਧੀਰ ਸਿੰਘ ਮੈਮੋਰੀਅਲ ਟਰੱਸਟ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸਵੇਰੇ 8.00 ਵਜੇ ਤੋਂ ਆਖੰਡ ਕੀਰਤਨ ਦੇ ਰੂਪ ਵਿੱਚ 1.00 ਵਜੇ ਤੀਕ ਹੋਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ  ਧੀਮਾਨ ਨੇ ਵੀ ਸ: ਮਨਜੀਤ ਸਿੰਘ ਗਰੇਵਾਲ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਪੀ ਏ ਯੂ ਸਾਹਿਤ ਸਭਾ ਵੱਲੋਂ ਸ: ਮਨਜੀਤ ਸਿੰਘ ਗਰੇਵਾਲ ਦੀ ਯਾਦ ਵਿੱਚ ਗੁਰਭਜਨ ਗਿੱਲ ਦੀ ਪ੍ਰਧਾਨਗੀ ਵਿੱਚ ਸ਼ੋਕ ਸਭਾ ਕੀਤੀ ਗਈ। ਸਕੱਤਰ ਡਾ: ਗੁਲਜ਼ਾਰ ਪੰਧੇਰ ਅਤੇ ਡਾ: ਨਿਰਮਲ ਜੌੜਾ ਨੇ ਸ: ਮਨਜੀਤ ਸਿੰਘ ਗਰੇਵਾਲ ਨਾਲ ਸਬੰਧਿਤ ਯਾਦਾਂ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ।

Translate »