ਬਰਨਾਲਾ, 10 ਜਨਵਰੀ- ਬਰਨਾਲਾ ਵਿਖੇ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਐਸ.ਡੀ.ਕਾਲਜ ਵਿਖੇ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਮੌਕੇ ਵੋਟਰਾਂ ਵੱਲੋਂ ਪ੍ਰਣ ਲਿਆ ਜਾਵੇਗਾ ਕਿ ਉਹ ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਨਾਗਰਿਕ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਂਤੀਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ ਬਿਨਾਂ ਕਿਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਕਰਦੇ ਹਨ।
ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਭਾਰਤ ਚੋਣ ਕਮਿਸ਼ਨ ਦਾ ਗਠਨ ਸੰਵਿਧਾਨ ਦੀ ਧਾਰਾ 24 ਅਧੀਨ 25 ਜਨਵਰੀ 1950 ਨੂੰ ਹੋਇਆ ਸੀ ਅਤੇ ਬਾਅਦ ਵਿੱਚ 2011 ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਹਰ ਸਾਲ 25 ਜਨਵਰੀ ਨੂੰ ਦੇਸ਼ ਭਰ ਵਿਚ ਰਾਸ਼ਟਰੀ ਵੋਟਰ ਦਿਹਾੜੇ ਦੇ ਤੌਰ ਤੇ ਮਨਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਵੋਟ ਅਤੇ ਸ਼ਨਾਖਤੀ ਕਾਰਡ ਦੀ ਮਹੱਤਤਾ ਬਾਰੇ ਦੱਸਿਆ ਕਿ ਸੰਵਿਧਾਨ ਰਾਂਹੀ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਾਨੂੰ ਆਪਣੀ ਵੋਟ ਦੀ ਵਰਤੋ ਕਿਸੇ ਲਾਲਚ ਜਾਂ ਬਿਨਾ ਕਿਸੇ ਡਰ-ਭੈਅ ਤੋਂ ਕਰਨੀ ਚਾਹੀਦੀ ਹੈ, ਕਿਉਕਿ ਸਾਡੇ ਵੋਟ ਦੀ ਵਰਤੋ ਕਰਨ ਨਾਲ ਹੀ ਯੋਗ ਸਰਕਾਰ ਬਣਦੀ ਹੈ।
ਉਨਾਂ ਅੱਗੇ ਦੱਸਿਆ ਕਿ ਸ਼ਨਾਖਤੀ ਕਾਰਡ ਸਬੂਤ ਦੇ ਤੌਰ ਤੇ ਹਰ ਥਾਂ ਤੇ ਵਰਤੋਂ ਵਿੱਚ ਆਉਂਦਾ ਹੈ। ਚੋਣਾਂ ਸਮੇਂ ਕੋਈ ਵੀ ਵੋਟਰ ਜਾਅਲੀ ਵੋਟ ਨਹੀਂ ਪਾ ਸਕਦਾ। ਉਨ•ਾਂ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਇਸ ਸਮੇਂ ਚੋਣ ਹਲਕਾ 102-ਭਦੌੜ, 103-ਬਰਨਾਲਾ ਅਤੇ 104-ਮਹਿਲ ਕਲਾਂ ਵਿੱਚ 99.70% ਸ਼ਨਾਖਤੀ ਕਾਰਡ ਬਣੇ ਹੋਏ ਹਨ।
ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ. ਭੁਪਿੰਦਰ ਸਿੰਘ ਨੇ 25 ਜਨਵਰੀ ਨੂੰ ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਐਸ.ਡੀ.ਕਾਲਜ ਬਰਨਾਲਾ ਵਿਖੇ ਮਨਾਉਣ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 25 ਜਨਵਰੀ ਨੂੰ ਸਾਰੇ ਸਕੂਲਾਂ ਕਾਲਜਾਂ ਵਿੱਚ ਸਵੇਰੇ ਪ੍ਰਾਥਨਾ ਸਮੇਂ ਸਹੁੰ ਚੁੱਕ ਰਸਮ ਕੀਤੀ ਜਾਵੇਗੀ।
ਉਨ•ਾਂ ਜ਼ਿਲ•ੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਲੋਕਤੰਤਰ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਜਾਣ ਅਤੇ ਜੇਤੂ ਤਿੰਨ ਬੱਚਿਆਂ ਨੂੰ 25 ਜਨਵਰੀ ਨੂੰ ਜ਼ਿਲ•ਾ ਪੱਧਰੀ ਸਮਾਗਮ ਮੌਕੇ ਪ੍ਰਸੰਸਾ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਵਿਜੈ ਐਨ ਜਾਦੇ ਵੱਲੋਂ ਦਿੱਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਨੇ ਸਮੂਹ ਬੀ.ਐੱਲ.ਓਜ਼. ਨੂੰ ਅਪੀਲ ਕੀਤੀ ਕਿ ਉਹ ਪੋਲਿੰਗ ਬੂਥਾਂ ਤੇ ਵੋਟਰਾਂ ਨੂੰ ਬੁਲਾ ਕੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਜਾਣਕਾਰੀ ਦੇਣ।
ਇਸ ਮੀਟਿੰਗ ਵਿੱਚ ਅੇਸ.ਡੀ. ਕਾਲਜ਼ ਬਰਨਾਲਾ ਦੇ ਪ੍ਰਿੰਸੀਪਲ ਮੁਕੰੰਦ ਲਾਲ ਸਰਮਾ, ਤਹਿਸੀਲਦਾਰ ਚੋਣਾ ਸ. ਕਪੂਰ ਸਿੰਘ ਗਿੱਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਬਰਨਾਲਾ ਸ੍ਰੀ ਪਰਮਜੀਤ ਸਿੰਘ ਪੱਡਾ, ਡੀ.ਈ.ਓ ਸਕੰਡਰੀ ਸ੍ਰੀਮਤੀ ਮਹਿੰਦਰ ਕੌਰ, ਡੀ.ਈ.ਓ ਪ੍ਰਾਈਮਰੀ ਮੇਵਾ ਸਿੰਘ ਸਿੱਧੂ, ਜ਼ਿਲ•ੇ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਨੁਮਇੰਦੇ ਵੀ ਹਾਜਿਰ ਸਨ।