January 10, 2012 admin

ਕਾਂਗਰਸ ਦੀ ਜਿੱਤ ਉਪਰੰਤ ਅਕਾਲੀਆਂ ਤੋਂ ਧੱਕੇਸ਼ਾਹੀਆਂ ਹਿਸਾਬ ਲਵਾਂਗੇ¸ਡਾ ਸ਼ੈਲੀ

10 ਜਨਵਰੀ -ਪੰਜਾਬ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾ ਨੂੰ ਰੱਜ ਕੇ ਕੁਟਿਆ ਤੇ ਲੁਟਿਆ ਅਕਾਲੀਆਂ ਵੱਲੋਂ ਪਿਛਲੇ ਸਮੇਂ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਧੱਕੇਸ਼ਾਹੀਆਂ ਤੇ ਨਜਾਇਜ਼ ਪਰਚਿਆਂ ਦਾ ਕਾਂਗਰਸ ਦੀ ਜਿੱਤ ਉਪਰੰਤ ਸਰਕਾਰ ਬਦਲਾ ਤੇ ਹਿਸਾਬ ਲਿਆ ਜਾਵੇਗਾ। ਇਹ ਸ਼ਬਦ ਹਲਕਾ ਮਜੀਠਾ ਤੋਂ ਕਾਂਗਰਸੀ ਉਮੀਦਵਾਰ ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਚੋਣ ਮੁਹਿੰਮ ਦੌਰਾਨ ਪਿੰਡ ਰੂਪੋਵਾਲੀ, ਕਾਜੀਕੋਟ, ਬੱਗਾ, ਸਿਧਵਾ, ਖੈੜੇਬਾਲਾ ਚੱਕ ਆਦਿ ਪਿੰਡ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖੇ। ਉਨ•ਾਂ ਹੋਰ ਕਿਹਾ ਕਿ ਅਕਾਲੀ ਸਰਕਾਰ ਵੇਲੇ ਭ੍ਰਿਸ਼ਟਾਚਾਰ ਸਾਰੇ ਹੱਦਾਂ ਬੰਨੇ  ਟੱਪ ਗਿਆ ਸੀ ਅਤੇ ਆਮ ਆਦਮੀ ਦਾ ਕੋਈ ਵੀ ਕੰਮ ਬਗੈਰ ਰਿਸ਼ਵਤ ਜਾਂ ਸਿਫਾਰਸ਼ ਦੇ ਨਹੀਂ ਹੁੰਦਾ ਸੀ। ਉਨ•ਾਂ ਨੇ ਹੋਰ ਕਿਹਾ ਕਿ ਹਲਕੇ ਵਿਚੋਂ ਨਸ਼ੇ ਪਤਮ ਕਰਨ ਨੂੰ ਉਹ ਪਹਿਲ ਦੇਣਗੇ ਤਾਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਡਾ: ਸ਼ੈਲੀ ਨੇ ਵਰਕਰਾਂ ਨੂੰ ਜ਼ੋਰਦਾਰ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਾਂਗਰਸ ਦੀ ਜਿੱਤ ਨੂੰ ਯਕੀਨੀ ਕਿਹਾ। ਇਸ ਮੌਕੇ ਉਨ•ਾਂ ਦੇ ਨਾਲ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਨੰਗਲ, ਜਿਲ•ਾ ਪ੍ਰੀਸਦ ਦੇ ਸਾਬਕ ਉਪ ਚੇਅਰਮੈਨ ਭਗਵੰਤਪਾਲ ਸਿੰਘ ਸੱਚਰ, ਜਗਦੇਵ ਸਿੰਘ ਬੱਗਾ, ਅਜੀਤ ਸਿੰਘ, ਕਰਮ ਸਿੰਘ, ਕਸਤੂਰੀ ਲਾਲ, ਪ੍ਰੇਮ ਕੁਮਾਰ, ਅਸੋਕ ਕੁਮਾਰ, ਬਚਨ ਦਾਸ, ਨਰਿੰਜਣ ਮੱਲ, ਮਹਿੰਦਰ ਸਿੰਘ ਬਾਊ, ਰਣਜੀਤ ਸਿੰਘ, ਜੋਗਿੰਦਰ ਸਿੰਘ (ਸਾਰੇ ਵਾਸੀ ਰੂਪੋਵਾਲੀ), ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਾਬਕਾ ਸਰਪੰਚ ਤਰਲੋਕ ਸਿੰਘ, ਚੈਚਲ ਸਿੰਘ, ਸਾਬਕਾ ਸਰਪੰਚ ਵੱਸਣ ਸਿੰਘ, ਪ੍ਰੀਤਮ ਸਿੰਘ, ਸੰਤੋਖ ਸਿੰਘ, ਫੌਜੀ ਖ਼ਜਾਨ ਸਿੰਘ, ਸੁਖਦੇਵ ਸਿੰਘ, ਰਤਨ ਚੰਦ, ਹਰਚਰਨ ਸਿੰਘ, ਜਨਕ ਰਾਜ, ਦਿਵਾਨ ਚੰਦ, ਸਰੂਪ ਸਿੰਘ(ਸਾਰੇ ਵਾਸੀ ਕਾਜੀਕੋਟ), ਨਿਰਮਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਲਾਭ ਸਿੰਘ, ਦਰਸ਼ਨ ਸਿੰਘ, ਜਰਨੈਨ ਸਿੰਘ, ਬੀਰ ਸਿੰਘ, ਮੇਜਰ ਸਿੰਘ ਪੰਚ, (ਸਾਰੇ ਵਾਸੀ ਬੱਗਾ), ਆਦਿ ਪ੍ਰਮੁੱਖ ਰੂਪ ਵਿਚ ਮੌਜੂਦ ਸਨ।

Translate »