ਪਟਿਆਲਾ, 10 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ-1 ਵਿਧਾਨ ਸਭਾ ਹਲਕੇ ਤੋਂ ਆਪਣੀ ਨਾਮਜਦਗੀ ਦੇ ਕਾਗਜ ਦਾਖਲ ਕਰ ਦਿੱਤੇ। ਇਸ ਦੌਰਾਨ ਉਨ•ਾਂ ਦੀ ਪਤਨੀ ਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਬੇਟਾ ਰਣਇੰੰਦਰ ਸਿੰਘ, ਬੇਟੀ ਜੈਇੰਦਰ ਕੌਰ ਅਤੇ ਨੂੰਹ ਰਿਸ਼ਮਾ ਕੌਰ ਵੀ ਸਨ।
ਉਹ ਕਰੀਬ ਦੁਪਹਿਰ ਦੇ ਸਮੇਂ ਮਿੰਨੀ ਸਕਤਰੇਤ ਪਹੁੰਚੇ ਅਤੇ ਸਬ ਡਵੀਜਨ ਮੈਜਿਸਟਰੇਟ ਪਟਿਆਲਾ ਅਨਿਲ ਗਰਗ ਦੇ ਦਫਤਰ ‘ਚ ਆਪਣੀ ਨਾਮਜਦਗੀ ਦੇ ਕਾਗਜ ਦਾਖਲ ਕੀਤੇ।
ਮਿੰਨੀ ਸਕਤਰੇਤ ਤੋਂ ਵਾਪਿਸ ਆਉਂਦੇ ਵੇਲੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ‘ਚ ਪੂਰੀ ਤਰ•ਾਂ ਨਾਲ ਬਦਲਾਅ ਦਾ ਮਾਹੌਲ ਹੈ, ਜਿਸ ਨਾਲ ਕਾਂਗਰਸ ਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੀ ਸਰਕਾਰ ਉਸਦੀ ਹੀ ਹੋਵੇਗੀ। ਉਨ•ਾਂ ਨੇ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਭਾਜਪਾ ਗਠਜੋੜ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਹਨ। ਜਿਹੜੇ ਅਕਾਲੀ ਭਾਜਪਾ ਨੂੰ ਸੱਤਾ ਤੋਂ ਉਖਾੜ ਸੁੱਟਣ ਲਈ ਵੋਟਿੰਗ ਵਾਲੇ ਦਿਨ ਦਾ ਬੇਸਬ੍ਰੀ ਨਾਲ ਇੰਤਜਾਰ ਕਰ ਰਹੇ ਹਨ।
ਪੀ.ਸੀ.ਸੀ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ‘ਚ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਕਿਸੇ ਤਰ•ਾਂ ਦਾ ਮਤਭੇਦ ਨਹੀਂ ਹੈ। ਹਾਲਾਂਕਿ, ਉਨ•ਾਂ ਨੇ ਮੰਨਿਆ ਕਿ ਸ਼ੁਰੂਆਤ ‘ਚ ਕੁਝ ਪ੍ਰਤੀਕ੍ਰਿਆਵਾਂ ਆਈਆਂ ਸਨ, ਮਗਰ ਇਕ ਦੋ ਲੋਕਾਂ ਨੂੰ ਛੱਡ ਕੇ ਸਾਰੇ ਨਰਾਜ ਉਨ•ਾਂ ਦੇ ਨਾਲ ਮਿਲ ਚੁੱਕੇ ਹਨ। ਜਿਨ•ਾਂ ਨੇ ਭਰੌਸਾ ਦਿੱਤਾ ਹੈ ਕਿ ਉਹ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਇਨ•ਾਂ ‘ਚੋਂ ਕਈ ਤਾਂ ਪ੍ਰਚਾਰ ‘ਚ ਲੱਗ ਵੀ ਗਏ ਹਨ।
ਕੈਪਟਨ ਅਮਰਿੰਦਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਂਗਰਸ ‘ਤੇ 25 ਕਰੋੜ ਰੁਪਏ ਦੀ ਪ੍ਰਤੀ ਟਿਕਟ ਵੇਚਣ ਸਬੰਧੀ ਨਿਰਾਧਾਰ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਹਾਲਾਂਕਿ ਕਾਂਗਰਸ ਪਾਰਟੀ ਅਕਾਲੀਆਂ ਦੀ ਤਰ•ਾਂ ਟਿਕਟਾਂ ਦੀ ਵਿਕ੍ਰੀ ਨਹੀਂ ਕਰਦੀ, ਮਗਰ ਫਿਰ ਵੀ ਜੇਕਰ ਸੁਖਬੀਰ ਅਜਿਹਾ ਸੋਚਦੇ ਹਨ ਕਿ ਕਾਂਗਰਸ ਦੀ ਟਿਕਟਾਂ ਨੂੰ ਵੇਚਿਆ ਗਿਆ ਹੈ ਅਤੇ ਉਹ ਵੀ ਇੰਨੀ ਵੱਡੀ ਰਾਸ਼ੀ ‘ਤੇ ਤਾਂ ਉਨ•ਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ•ਾਂ ਦਾ ਬੋਰੀਆ ਬਿਸਤਰਾ ਬੰਨ•ਣ ਦਾ ਸਮਾਂ ਆ ਚੁੱਕਾ ਹੈ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕਾਂਗਰਸ ਦੀ ਪੰਜਾਬ ‘ਚ ਸਰਕਾਰ ਬਣਨਾ ਤੈਅ ਹੈ, ਕਿਉਂਕਿ ਕੋਈ ਵੀ ਘਾਟੇ ਦਾ ਸੌਦਾ ਨਹੀਂ ਕਰਦਾ।
ਉਥੇ ਹੀ, ਪੀ.ਸੀ.ਸੀ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਰਣਇੰਦਰ ਨੂੰ ਪਾਰਟੀ ਟਿਕਟ ਹਾਈਕਮਾਂਡ ਨੇ ਜਾਰੀ ਕੀਤੀ ਹੈ। ਜਿਸਦਾ ਪ੍ਰਮੁੱਖ ਕਾਰਨ ਰਣਇੰਦਰ ਵੱਲੋਂ ਬਠਿੰਡਾ ਪਾਰਲੀਮਾਨੀ ਚੋਣਾਂ ਵੇਲੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਰੂਪ ‘ਚ ਬਾਦਲਾਂ ਨੂੰ ਇਥੋਂ ਮਜਬੂਤੀ ਨਾਲ ਟੱਕਰ ਦੇਣਾ ਹੈ। ਇਸ ਲੜੀ ਹੇਠ ਚਾਹੇ ਉਹ ਚਾਰ ਗਏ ਸਨ, ਲੇਕਿਨ ਉਨ•ਾਂ ਨੇ 4.18 ਲੱਖ ਵੋਟ ਪ੍ਰਾਪਤ ਕੀਤੇ ਸਨ, ਜਿਹੜੇ ਕੁਝ ਚੁਣੇ ਗਏ ਸੰਸਦ ਮੈਂਬਰਾਂ ਦੇ ਮੁਕਾਬਲੇ ਜਿਆਦਾ ਸਨ।
ਉਨ•ਾਂ ਨੇ ਖੁਲਾਸਾ ਕੀਤਾ ਕਿ ਅਗਾਮੀ ਦਿਨਾਂ ‘ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਜਨਰਲ ਸਕੱਤਰ ਰਾਹੁਲ ਗਾਂਧੀ ਸਮਤੇ ਪਾਰਟੀ ਦੇ ਸਾਰੇ ਸੀਨੀਅਰ ਆਗੂ ਪੰਜਾਬ ‘ਚ ਪ੍ਰਚਾਰ ਲਈ ਆਉਣਗੇ।
ਉਨ•ਾਂ ਨੇ ਕਾਂਗਰਸ ਵੱਲੋਂ ਕਿੰਨੀਆਂ ਸੀਟਾਂ ਨੂੰ ਜਿੱਤਣ ਦੇ ਅਨੁਮਾਨ ਸਬੰਧੀ ਸਵਾਲ ਦੇ ਜਵਾਬ ‘ਚ ਕਿਹਾ ਕਿ ਪਾਰਟੀ ਨੂੰ ਘੱਟ ਤੋਂ ਘੱਟ 75 ਸੀਟਾਂ ਨੂੰ ਜਿੱਤਣ ‘ਤੇ ਪੂਰਾ ਵਿਸ਼ਵਾਸ ਹੈ। ਇਸਦਾ ਖੁਲਾਸਾ ਸੂਬਾ ਸਰਕਾਰ ਦੀ ਖੂਫੀਆ ਏਜੰਸੀਆਂ ਸਮੇਤ ਵੱਖ ਵੱਖ ਸਰਵੇਖਣਾਂ ਦੌਰਾਨ ਹੋਇਆ ਹੈ। ਉਨ•ਾਂ ਨੇ ਜੋਰ ਦਿੰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਇਨ•ਾਂ ਸੀਟਾਂ ਦੀ ਗਿਣਤੀ ਨੂੰ ਵਧ ਤੋਂ ਵੱਧ ਲੈ ਜਾਏਗੀ। ਅਜਿਹੇ ‘ਚ ਕਿਉਂਕਿ ਹਰ ਚੀਜ ਕਾਂਗਰਸ ਦੇ ਪੱਖ ‘ਚ ਜਾ ਰਹੀ ਹੈ, ਸਾਡੇ ਹਰੇਕ ਉਮੀਦਵਾਰ ਨੂੰ ਆਪਣੀ ਜਿੱਤ ‘ਤੇ ਪੂਰਾ ਵਿਸ਼ਵਾਸ ਹੈ।
ਜਦਕਿ ਉਨ•ਾਂ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ‘ਚ ਪ੍ਰਚਾਰ ਕਰਨ ਸਬੰਧੀ ਸਵਾਲ ਦੇ ਜਵਾਬ ‘ਚ ਉਨ•ਾਂ ਨੇ ਕਿਹਾ ਕਿ ਸ਼ਾਇਦ ਉਹ ਪਟਿਆਲਾ ਵਿਧਾਨ ਸਭਾ ਹਲਕੇ ‘ਚ ਜਿਆਦਾ ਸਮਾਂ ਨਾ ਦੇ ਪਾਉਣ। ਕਿਉਂਕਿ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਾਸਤੇ ਉਨ•ਾਂ ਨੂੰ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ‘ਚ ਜਾਣਾ ਪਏਗਾ। ਜਦੋਂ ਉਨ•ਾਂ ਤੋਂ ਪੁੱਛਿਆ ਗਿਆ ਕੀ ਤੁਸੀਂ ਇਹ ਸਮਝਦੇ ਹੋ ਕਿ ਤੁਹਾਨੂੰ ਇਥੋਂ ਪ੍ਰਚਾਰ ਕਰਨਾ ਚਾਹੀਦਾ ਹੈ? ਤਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਪਟਿਆਲਾ ਦਾ ਹਰੇਕ ਨਿਵਾਸੀ ਅਤੇ ਵੋਟਰ ਮੇਰੇ ਲਈ ਪ੍ਰਚਾਰ ਕਰੇਗਾ।