ਬਰਨਾਲਾ, 10 ਜਨਵਰੀ- ਚੋਣਾ ਸਬੰਧੀ ਬਾਣਏ ਗਏ ਉਡਨ ਦਸਤੇ ਨਾਕਿਆਂ ‘ਤੇ ਨੀਲੀ ਅਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ, ਐਂਬੂਲੈਂਸ ਤੋਂ ਇਲਾਵਾ ਜੇਕਰ ਕੋਈ ਹੈਲੀਕਪਟਰ ਉਤਰਦਾ ਹੈ ਤਾਂ ਉਸ ਵਿਚ ਆਉਣ ਵਾਲੇ ਵਿਅਕਤੀ ਅਤੇ ਸਮਾਨ ਦੀ ਚੈਕਿੰਗ ਵੀ ਬਿਨਾ ਕਿਸੇ ਡਰ ਦੇ ਯਕੀਨੀ ਬਣਾਉਣ ਕਿਉਂਕਿ ਇਸ ਵਾਰ ਚੋਣ ਕਮਿਸ਼ਨ ਦਾ ਮੁੱਖ ਨਿਸ਼ਾਨਾ ਚੋਣਾ ਵਿਚ ਵੋਟਾਂ ਬਟੋਰਨ ਲਈ ਪੈਸੇ ਅਤੇ ਨਸ਼ੇ ਦੀ ਵਰਤੋ ਨੂੰ ਮੁਕੰਮਲ ਤੌਰ ਤੇ ਰੋਕਣਾ ਹੈ।ਇਸ ਸਬੰਧੀ ਹਦਾਇਤਾਂ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਐਸ.ਆਰ ਲੱਧੜ ਨੇ ਬਰਨਾਲਾ ਵਿਖੇ ਜ਼ਿਲ•ੇ ਦੇ ਤਿਨੋ ਵਿਧਾਨ ਸਭਾ ਹਲਕਿਆਂ ਵਿਚ ਚੋਣ ਅਮਲ ਨਾਲ ਜੁੜੇ ਅਧਿਕਾਰੀਆਂ ਨਾਲ ਚੋਣਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।
ਇਸ ਮੌਕੇ ਉਨ•ਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾ ਕਿਸੇ ਪੱਖਪਾਤ ਦੇ ਕੰਮ ਕਰਨ ਕਿਉਂਕਿ ਜੇਕਰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੇ ਕਾਰਵਾਈ ਅਤੇ ਫੈਸਲਾ ਵੀ ਚੋਣ ਕਮਿਸ਼ਨ ਵਲੋਂ ਹੀ ਲਿਆ ਜਾਵੇਗਾ ਭਾਂਵੇ ਬਾਅਦ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਬਣ ਜਾਵੇ।
ਇਸ ਮੌਕੇ ਸ੍ਰੀ ਲੱਧੜ ਨੇ ਕਿਹਾ ਇਸ ਵਾਰ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਸਰਕਾਰੀ ਮੁਲਾਜਮ ਵੀ ਵੱਧ ਤੋਂ ਵੱਧ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਤਾਂ ਜੋ 100 ਫੀਸਦੀ ਵੋਟਿੰਗ ਦੇ ਨਿਸ਼ਾਨੇ ਨੂੰ ਛੂਹਿਆ ਜਾ ਸਕੇ।ਇਸ ਲਈ ਚੋਣ ਅਧਿਕਾਰੀ ਯਕੀਨੀ ਬਣਾਉਣ ਕਿ ਸਰਕਾਰੀ ਮੁਲਾਜਮਾ ਨੂੰ ਸਮੇ ਸਿਰ ਲੋੜੀਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ ਅਤੇ ਸਰਕਾਰੀ ਮੁਲਾਜ਼ਮਾ ਨੂੰ ਵੋਟ ਪੋਲ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ।ਇਸ ਤੋਂ ਇਲਾਵਾ ਵੋਟਰਾਂ ਤੱਕ ਸਮਂੇ ਸਿਰ ਵੋਟਰ ਸਲਿੱਪਾਂ ਪਹੁੰਚਾਈਆਂ ਜਾਣ ਤੇ ਵੋਟਰ ਲਿਸਟਾਂ ਵਿਚ ਕੋਈ ਤਰੁੱਟੀ ਨਾ ਰਹਿਣ ਦਿੱਤੀ ਜਾਵੇ।
ਉਨ•ਾਂ ਨਾਲ ਹੀ ਕਿਹਾ ਕਿ ਬਾਹਰਲੇ ਜ਼ਿਲਿਆਂ ਤੋਂ ਚੋਣ ਪ੍ਰਚਾਰ ਲਈ ਆਏ ਵਿਆਕਤੀ ਚੋਣਾ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹਰ ਹਾਲਤ ਵਿਚ ਬਾਹਰ ਚਲੇ ਜਾਣੇ ਚਾਹੀਦੇ ਹਨ,ਇਸ ਸਬੰਧੀ ਪੁਲਿਸ ਨੂੰ ਸਕਤੀ ਵਰਤਣ ਲਈ ਵੀ ਸ੍ਰੀ ਲੱਧੜ ਨੇ ਹਦਾਇਤਾਂ ਦਿੱਤੀਆਂ।ਇਸ ਮੌਕੇ ਉਨ•ਾਂ ਪੁਲਿਸੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਹੀ ਗੜਬੜੀ ਵਾਲੇ ਇਲਾਕਿਆਂ ਦੀ ਪਹਿਚਾਣ ਕਰਕੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ।ਉਨ•ਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਕਿਸੇ ਤਬਕੇ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਜੋਰ ਜਵਰਦਸਤੀ ਕਰੇ।
ਇਸ ਮੌਕੇ ਜ਼ਿਲ•ਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਵਿਜੇ ਐਨ ਜਾਦੇ ਨੇ ਜ਼ਿਲ•ੇ ਦੇ ਤਿਨੋ ਵਿਧਾਨ ਸਭਾ ਹਲਕਿਆ ਵਿਚ ਚੋਣ ਪ੍ਰਬੰਧਾ ਬਾਰੇ ਜਾਰਕਾਰੀ ਦਿੰਦਿਆਂ ਦੱਸਿਆ ਕਿ ਪੋਲੰਿਗ ਸਟੇਸ਼ਨਾ ਦੀ ਜਾਂਚ ਅਤੇ ਚੋਣ ਅਮਲੇ ਦੀ ਪਹਿਲੀ ਚੋਣ ਰਹਿਰਸਲਹੋ ਚੁੱਕੀ ਹੈ।ਇਸ ਤੋਂ ਇਲਾਵਾ ਉਨ•ਾਂ ਦੱਸਿਆਂ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਚੋਣ ਅਮਲੇ ਲਈ ਆਵਾਜਾਈ ਅਤੇ ਸੰਚਾਰ ਦੇ ਪ੍ਰਬੰਧ ਵੀ ਕਰ ਲਏ ਗਏ ਹਨ।ਸ੍ਰੀ ਜਾਦੇ ਨੇ ਦੱਸਿਆ ਕਿ ਚੋਣ ਜਾਬਤੇ ਨੂੰ ਸਖਤੀ ਨਾਲ ਸਾਰੇ ਹਲਕਿਆਂ ਵਿਚ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਸਾਰੀਆਂ ਟੀਮਾ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।
ਇਸ ਮੀਟਿੰਗ ਵਿਚ ਐਸ.ਐਸ.ਪੀ ਬਰਨਾਲਾ ਧਨਪ੍ਰੀਤ ਕੌਰ ਰੰਧਵਾ, ਖਰਚਾ ਨਿਗਰਾਨ ਸ੍ਰੀ ਨਿਤੇਸ਼ ਸਿਰਵਾਸਤਵਾ, ਚੋਣ ਨਿਗਰਾਨ ਸ੍ਰੀ ਅਕਾਸ਼ ਦੇਵਗਨ, ਵਧੀਕ ਜ਼ਿਲ•ਾ ਚੋਣ ਅਫਸਰ ਅਨੁਪ੍ਰਿਤਾ ਜੋਹਲ, ਐਸ.ਡੀ.ਐਮ ਬਰਨਾਲਾ ਸ੍ਰੀ ਅਮਿਤ ਕੁਮਾਰ, ਐਸ.ਡੀ.ਐਮ ਤਪਾ ਸ੍ਰੀ ਜਸਪਾਲ ਸਿੰਘ, ਏ.ਡੀ.ਸੀ ਸ੍ਰੀ ਭੁਪਿੰਦਰ ਸਿੰਘ, ਡੀ.ਡੀ.ਪੀ.ਓ ਸ੍ਰੀ ਵਿਨੋਦ ਕੁਮਾਰ, ਤਹਿਸੀਲਦਾਰ ਚੋਣਾ ਕਪੂਰ ਸਿੰਘ ਗਿੱਲ, ਏ.ਈ.ਟੀ.ਸੀ ਦਰਬਾਰਾ ਸਿੰਘ ਤੋਂ ਇਲਾਵਾ ਚੋਣਾਂ ਨਾਲ ਸਬੰਧਿਤ ਵੱਖ ਟੀਮਾ ਦੇ ਅਧਿਕਾਰੀ ਵੀ ਮੌਜੂਦ ਸਨ।