January 10, 2012 admin

ਬਾਬਾ ਟੇਕ ਸਿੰਘ ਧਨੌਲਾ ਕਾਂਗਰਸ ‘ਚ ਸ਼ਾਮਿਲ – ਪੁਲਿਸ ਦੇ ਅੱਤਿਆਚਾਰਾਂ ਦਾ ਕੀਤਾ ਖੁਲਾਸਾ

ਚੰਡੀਗੜ•, 10 ਜਨਵਰੀ: ਸੰਤ ਬਾਬਾ ਟੇਕ ਸਿੰਘ ਧਨੌਲਾ ਆਪਣੇ ਕਈ ਸਮਰਥਕਾਂ ਤੇ ਅਕਾਲੀ ਆਗੂਆਂ ਸਮੇਤ ਅੱਜ ਕਾਂਗਰਸ ਨਾਲ ਜੁੜ ਗਏ। ਉਨ•ਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰੰਦਰ ਸਿੰਘ ਨੇ ਪਾਰਟੀ ‘ਚ ਸ਼ਾਮਿਲ ਕੀਤਾ। ਵਰਨਣਯੋਗ ਹੈ ਕਿ ਬਾਬਾ ਟੇਕ ਸਿੰਘ ਸਾਬਕਾ ਐਸ.ਜੀ.ਪੀ.ਸੀ ਮੈਂਬਰ ਹਨ। ਇਸ ਤੋਂ ਇਲਾਵਾ, ਉਹ ਐਸ.ਜੀ.ਪੀ.ਸੀ ਕਾਰਜਕਾਰਿਨੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਟੇਕ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਉਨ•ਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਖੁਲਾਸਾ ਕੀਤਾ। ਉਨ•ਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ•ਾਂ ‘ਤੇ ਤਿੰਨ ਝੂਠੇ ਕੇਸ ਦਰਜ ਕੀਤੇ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸਪੱਸ਼ਟ ਤੌਰ ‘ਤੇ ਮਨਜੂਰ ਜਮਾਨਤ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ।
ਬਾਬਾ ਟੇਕ ਸਿੰਘ ਨੇ ਖੁਲਾਸਾ ਕੀਤਾ ਕਿ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵੀ ਉਨ•ਾਂ ਨੂੰ ਇਕ ਵਾਰ ਪੁਲਿਸ ਸਟੇਸ਼ਨ ਨੂੰ ਖਿੱਚਿਆ ਗਿਆ ਅਤੇ ਇਸ ਦੌਰਾਨ ਲੋਕਾਂ ਤੇ ਮੀਡੀਆ ਦੇ ਸਾਹਮਣੇ ਉਨ•ਾਂ ਦੀ ਪੱਗੜੀ ਉਛਾਲ ਦਿੱਤੀ ਗਈ। ਉਨ•ਾਂ ਨੂੰ ਅਕਾਲੀਆਂ ਨੇ ਇਸ ਲਈ ਸ਼ਿਕਾਰ ਬਣਾਇਆ, ਕਿਉਂਕਿ ਉਹ ਉਨ•ਾਂ ਦੇ ਕੋਲੋਂ ਬਾਬਾ ਗਾਲਾ ਸਿੰਘ ਟਰੱਸਟ ਨੂੰ ਹਥਿਆਉਣਾ ਚਾਹੁੰਦੇ ਸਨ, ਜਿਹੜੀ ਹੁਣ ਉਨ•ਾਂ ਦੇ ਨਜਾਇਜ ਕਬਜੇ ‘ਚ ਹੈ।
ਕੈਪਟਨ ਅਮਰਿੰਦਰ ਨੇ ਬਾਬਾ ਟੇਕ ਸਿੰਘ ਨੂੰ ਪੂਰਾ ਇਨਸਾਫ ਦਿਲਾਉਣ ਦਾ ਭਰੌਸਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ‘ਤੇ ਉਨ•ਾਂ ਨੂੰ ਪ੍ਰਤਾੜਿਤ ਕਰਨ ਵਾਲੇ ਸਾਰਿਆਂ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਉਨ•ਾਂ ਨੇ ਅਕਾਲੀਆਂ ਵੱਲੋਂ ਉਨ•ਾਂ ਦਾ ਵਿਰੋਧ ਕਰਨ ਵਾਲੇ ਹਰੇਕ ਵਿਅਕਤੀ ‘ਤੇ ਅੱਤਿਆਚਾਰ ਕੀਤੇ ਜਾਣ ਦੀ ਸਖਤ ਨਿੰਦਾ ਕੀਤੀ। ਜਿਨ•ਾਂ ਨੇ ਇਥੋਂ ਤੱਕ ਕਿ ਧਾਰਮਿਕ ਆਗੂ ਬਾਬਾ ਟੇਕ ਸਿੰਘ ਨੂੰ ਵੀ ਨਹੀਂ ਬਖਸ਼ਿਆ।
ਕਾਂਗਰਸ ਨਾਲ ਜੁੜਨ ਵਾਲੇ ਹੋਰਨਾਂ ਵਿਅਕਤੀਆਂ ਵਿੱਚ ਬੂਟਾ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਦੁੱਗਾ, ਦੋਵੇਂ ਨਗਰ ਕੌਂਸਲ ਬਰਨਾਲਾ ਦੇ ਮੈਂਬਰ ਹਨ ਤੇ ਕੁਲਦੀਪ ਸਿੰਘ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੰਬਰਦਾਰ ਸਮੇਤ ਸਾਰੇ ਅਕਾਲੀ ਆਗੂ ਸ਼ਾਮਿਲ ਹਨ।

Translate »