January 10, 2012 admin

ਪਟਿਆਲਾ ਤੋਂ ਪੰਜਾਬ ਕੇਸਰੀ ਦੇ ਇੰਚਾਰਜ ਸ਼੍ਰੀ ਰਾਜੇਸ਼ ਪੰਜੋਲਾ ਨੂੰ ਸਦਮਾ-ਪਿਤਾ ਦਾ ਦੇਹਾਂਤ

ਪਟਿਆਲਾ: 10 ਜਨਵਰੀ :  ਪਟਿਆਲਾ ਤੋਂ ਪੰਜਾਬ ਕੇਸਰੀ ਅਖ਼ਬਾਰ ਦੇ ਇੰਚਾਰਜ ਸ਼੍ਰੀ ਰਾਜੇਸ਼ ਪੰਜੋਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਵੈਦ ਸ਼੍ਰੀ ਰਾਮਧਾਰੀ ਸ਼ਰਮਾ (76) ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਬੀਤੀ ਰਾਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ । ਉਹ ਆਪਣੇ ਹੱਸਦੇ ਖੇਡਦੇ ਇੱਕ ਵੱਡੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਉਨ੍ਹਾਂ ਦੇ ਗੁਹਲਾ-ਚੀਕਾ ਰੋਡ ‘ਤੇ ਸਥਿਤ ਜੱਦੀ ਪਿੰਡ ਪੰਜੋਲਾ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕਰ ਦਿੱਤਾ ਗਿਆ । ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸ਼੍ਰੀ ਓਮ ਦੱਤ ਸ਼ਾਸ਼ਤਰੀ ਨੇ ਵਿਖਾਈ । ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਤੇ ਪਿੰਡ ਵਾਸੀਆਂ ਨੇ ਸੇਜਲ ਅੱਖਾਂ ਨਾਲ ਸਵ: ਸ਼੍ਰੀ ਰਾਮਧਾਰੀ ਸ਼ਰਮਾ ਨੂੰ ਅੰਤਿਮ ਵਿਦਾਇਗੀ ਦਿੱਤੀ ।
         ਸਵ: ਸ਼੍ਰੀ ਰਾਮਧਾਰੀ ਸ਼ਰਮਾ ਦੇ ਅਕਾਲ ਚਲਾਣੇ ‘ਤੇ ਡਾਇਰੈਕਟਰ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀ ਡੀ.ਐਸ. ਮਾਂਗਟ, ਆਈ.ਜੀ. ਪਟਿਆਲਾ ਜ਼ੋਨ ਸ਼੍ਰੀ ਐਸ.ਐਲ. ਗੱਖੜ, ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਸੁਭਾਸ਼ ਚੰਦਰ ਗੁਪਤਾ ਨੇ ਦੁਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ ।

Translate »