January 11, 2012 admin

ਸਾਰੇ ਖੇਤਰਾਂ ‘ਚ ਹੋਵੇਗਾ ਸਮਾਨ ਵਿਕਾਸ: ਕੈਪਟਨ ਅਮਰਿੰਦਰ

ਸ਼ਹਿਰਾਂ ਨੂੰ ਯੋਜਨਾਬੱਧ ਵਿਕਾਸ ਦੀ ਲੋੜ
ਧੂਰੀ (ਸੰਗਰੂਰ), 11 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੀ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਸਾਰੇ ਛੋਟੇ ਸ਼ਹਿਰਾਂ ਤੇ ਕਸਬਿਆਂ ਦਾ ਉਚਿਤ ਤੇ ਯੋਜਨਾਬੰਧ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਵਿਸ਼ੇਸ਼ ਸ਼ਹਿਰੀ ਤੇ ਕਸਬਾ ਵਿਕਾਸ ਅਥਾਰਿਟੀਆਂ ਦਾ ਗਠਨ ਕਰੇਗੀ।
ਕਾਂਗਰਸ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਸਾਰੇ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਦੇ ਮਾਮਲੇ ‘ਚ ਵਿਸ਼ੇਸ਼ ਖੇਤਰ ਨੂੰ ਲੈ ਕੇ ਕਿਸੇ ਵੀ ਤਰ•ਾਂ ਦਾ ਪੱਖਪਾਤ ਜਾਂ ਪ੍ਰਾਥਮਿਕਤਾ ਨਾ ਦਿੱਤੀ ਜਾਵੇ। ਉਨ•ਾਂ ਨੇ ਕਿਹਾ ਕਿ ਸਾਰੇ ਖੇਤਰਾਂ ਦਾ ਸਮਾਨ ਵਿਕਾਸ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਪਾਰਟੀ ਦੇ ਸਥਾਨਕ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਧੂਰੀ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰੀ ਕਾਗਜ ਦਾਖਿਲ ਕਰਨ ਤੋਂ ਉਪਰੰਤ ਉਨ•ਾਂ ਦੇ ਨਾਲ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਆਪਣੀ ਸ਼ਹਿਰੀ ਵਿਕਾਸ ਨੀਤੀ ‘ਚ ਪੂਰੀ ਤਰ•ਾਂ ਨਾਲ ਸੁਧਾਰ ਲਿਆਉਣਾ ਪਵੇਗਾ। ਇਸ ਲੜੀ ਹੇਠ ਅਕਾਲੀਆਂ ਦੀ ਤਰ•ਾਂ ਸਿਆਸੀ ਮਜਬੂਰੀਆਂ ਦੇ ਚਲਦੇ ਨਜਾਇਜ ਕਲੋਨੀਆਂ ਨੂੰ ਵੈਧ ਐਲਾਨ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਕਿਉਂਕਿ ਸ਼ਹਿਰਾਂ ਨੂੰ ਯੋਜਨਾਬੱਧ ਵਿਕਾਸ ਦੀ ਲੋੜ ਹੈ, ਨਹੀਂ ਤਾਂ ਇਹ ਝੁੱਗੀਆਂ ‘ਚ ਤਬਦੀਲ ਹੋ ਜਾਣਗੇ।
ਉਨ•ਾਂ ਨੇ ਕਿਹਾ ਕਿ ਸਾਲ 2022 ਤੱਕ ਪੰਜਾਬ ਦੀ 60 ਪ੍ਰਤੀਸ਼ਤ ਜਨਸੰਖਿਆ ਸ਼ਹਿਰੀ ਖੇਤਰ ‘ਚ ਰਹਿਣਾ ਸ਼ੁਰੂ ਕਰ ਦੇਵੇਗੀ। ਅਜਿਹੇ ‘ਚ ਸਾਨੂੰ ਹਾਲੇ ਤੋਂ ਹੀ ਯੋਜਨਾ ਬਣਾਉਣ ਦੀ ਲੋੜ ਹੈ। ਹਾਲਾਂਕਿ ਉਨ•ਾਂ ਨੇ ਇਹ ਸਾਫ ਕੀਤਾ ਕਿ ਉਹ ਸ਼ਹਿਰਾਂ ‘ਚ ਨਜਾਇਜ ਕਲੋਨੀਆਂ ਨੂੰ ਵੈਧ ਕਰਾਰ ਦਿੱਤੇ ਜਾਣ ਦੇ ਵਿਰੁੱਧ ਨਹੀਂ ਹਨ। ਉਹ ਤਾਂ ਚਾਹੁੰਦੇ ਹਨ ਕਿ ਇਨ•ਾਂ ਕਲੋਨੀਆਂ ‘ਚ ਜਲ ਦੀ ਨਿਕਾਸੀ, ਸੀਵਰੇਜ, ਪੀਣ ਵਾਲੇ ਪਾਣੀ ਤੇ ਉਚਿਤ ਸੜਕਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ, ਤਾਂਕਿ ਇਥੇ ਰਹਿਣ ਵਾਲੇ ਲੋਕ ਚੰਗਾ ਜੀਵਨ ਬਤੀਤ ਕਰ ਸਕਣ।
ਪੀ.ਸੀ.ਸੀ ਪ੍ਰਧਾਨ ਨੇ ਅਫਸੋਸ ਜਾਹਿਰ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਦੇ ਜਨਾਦੇਸ਼ ਦਾ ਅਪਮਾਨ ਕੀਤਾ ਅਤੇ ਉਨ•ਾਂ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ•ਾਂ ਨੀਤੀਆਂ ਦੇ ਚਲਦੇ ਅਕਾਲੀ ਭਾਜਪਾ ਤੋਂ ਹੁਣ ਲੋਕਾਂ ਦਾ ਭਰੌਸਾ ਉੱਠ ਗਿਆ ਹੈ। ਉਹ ਇਸ ਸਰਕਾਰ ਨੂੰ ਬਦਲਣਾ ਚਾਹੁੰਦੇ ਹਨ। ਜਿਸ ‘ਤੇ ਉਨ•ਾਂ ਨੇ ਲੋਕਾਂ ਨੂੰ ਸੱਤਾ ‘ਚ ਬਦਲਾਅ ਦੀ ਅਗਵਾਈ ਕਰਨ ਦੀ ਅਪੀਲ ਕਰਦੇ ਹੋਏ ਕਾਂਗਰਸ ਨੂੰ ਵੋਟ ਦੇਣ ਨੂੰ ਕਿਹਾ।
ਉਥੇ ਹੀ, ਕੈਪਟਨ ਅਮਰਿੰਦਰ ਨੇ ਪਾਰਟੀ ਦੇ ਸਥਾਨਕ ਉਮੀਦਵਾਰ ਅਰਵਿੰਦ ਖੰਨਾ ਦੀ ਧੂਰੀ ਨੂੰ ਪਟਿਆਲਾ ਦੀ ਤਰ•ਾਂ ਵਾਧੂ ਗ੍ਰਾਂਟ ਦਿੱਤੇ ਜਾਣ ਦੀ ਮੰਗ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਕਿਹਾ ਕਿ ਉਨ•ਾਂ ਨੇ ਕਦੇ ਵੀ ਸਥਾਨਾਂ ਨੂੰ ਲੈ ਕੇ ਪੱਖਪਾਤ ਨਹੀਂ ਕੀਤਾ। ਉਨ•ਾਂ ਲਈ ਪੂਰਾ ਪੰਜਾਬ ਇਕੋ ਸਮਾਨ ਹੈ। ਉਨ•ਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਸਥਾਨਕ ਨਿਵਾਸੀਆਂ ਦੀ ਕਾਫੀ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕਰਦੇ ਹੋਏ ਧੂਰੀ ‘ਚ ਉਚਿਤ ਸੀਵਰੇਜ ਤੇ ਜਲ ਨਿਕਾਸੀ ਦੀ ਵਿਵਸਥਾ ਦਾ ਪ੍ਰਬੰਧ ਕਰੇਗੀ। ਉਨ•ਾਂ ਨੂੰ ਵਿਕਾਸ ਦੀ ਗਤੀ ‘ਚ ਹੋਰਨਾਂ ਦੇ ਸਮਾਨ ਲਿਆਇਆ ਜਾਵੇਗਾ।
ਇਸ ਦੌਰਾਨ ਅਰਵਿੰਦ ਖੰਨਾ ਨੇ ਵਿਧਾਨ ਸਭਾ ਹਲਕੇ ਦੀ ਸਮਾਜਿਕ-ਆਰਥਿਕ ਹਾਲਤ ‘ਚ ਬਦਲਾਅ ਕਰਨ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਸਿਹਤ, ਸਿੱਖਿਆ ਅਤੇ ਪਿਛੜੇ ਵਰਗਾਂ ਦ ਸਮਾਜਿਕ ਵਿਕਾਸ ਉਨ•ਾਂ ਦੀ ਸਰਵਓਚ ਪ੍ਰਾਥਮਿਕਤਾ ਹੋਵੇਗੀ।
ਜਦਕਿ ਹੋਰਨਾਂ ਤੋਂ ਇਲਾਵਾ ਸਥਾਨਕ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ, ਪਾਰਟੀ ਦੇ ਸੀਨੀਅਰ ਆਗੂਆਂ ‘ਚ ਮਾਈ ਰੂਪ ਕੌਰ, ਲਾਲੀ ਜਵੰਦਾ ਆਦਿ ਵੀ ਸ਼ਾਮਿਲ ਰਹੇ।

Translate »