January 11, 2012 admin

ਸਕੂਲਾਂ ‘ਚ ਹਫ਼ਤੇ ਦੀਆਂ ਛੁੱਟੀਆਂ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ – ਸ਼ਹਿਰੀ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਡਾ.ਵਿਜੈ ਸੁਖੀਜਾ ਨੇ ਸਕੂਲਾਂ ਦਾ ਸਮਾਂ 9 ਵਜੇ ਤੋਂ ਵਧਾ ਕੇ 9:30 ਵਜੇ ਕੀਤੇ ਜਾਣ ਨੂੰ ਨਾ-ਕਾਫ਼ੀ ਦੱਸਿਆ ਹੈ। ਉਨ•ਾਂ ਕਿਹਾ ਕਿ ਕੜਾਕੇ ਦੀ ਪੈ ਰਹੀ ਠੰਡ ਅਤੇ ਕੋਹਰੇ ਕਰਕੇ ਬੱਚਿਆਂ ਨੂੰ ਜ਼ੁਕਾਮ, ਖੰਗ ਅਤੇ ਬੁਖਾਰ ਹੋਣ ਦਾ ਖਤਰਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਰਾਜਸਥਾਨ ਦੀ ਤਰਜ ਤੇ ਬੱਚਿਆਂ ਨੂੰ ਇਕ ਹਫ਼ਤੇ ਦੀਆਂ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ। ਧੁੰਦ ਅਤੇ ਠੰਡ ਕਾਰਨ ਸਕੂਲੀ ਵੈਨਾਂ ਸਕੂਲਾਂ ਵਿਚ ਦੇਰੀ ਨਾਲ ਪਹੁੰਚ ਰਹੀਆਂ ਹਨ ਤੇ ਇਸ ਲਈ ਜਲਦਬਾਜ਼ੀ ਕਾਰਨ ਅਣਸੁਖਾਵੀਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਉਨ•ਾਂ ਕਿਹਾ ਕਿ ਤੇਜ਼ ਸਰਦੀ ਅਤੇ ਧੁੰਦ ਕਾਰਨ ਮਾਪੇ ਦੁਵਿਧਾ ਵਿਚ ਹਨ ਕਿ ਬੱਚਿਆਂ ਨੂੰ ਸਕੂਲ ਭੇਜਣ ਕਿ ਨਾ।

Translate »