January 11, 2012 admin

ਬੀਰਮੀ ਬਾਵਾ ਦੇ ਲੋਕ ਸੇਵਾਵਾਂ ਦਫਤਰ ਵਿਖੇ ਪਹੁੰਚੇ

ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਮਲਕੀਤ ਸਿੰਘ ਬੀਰਮੀ ਦਾ ਲੋਕ ਸੇਵਾਵਾਂ ਦਫਤਰ ਗਿੱਲ ਰੋਡ ਵਿਖੇ ਪਹੁੰਚੇ। ਇਸ ਸਮੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਅਤੇ ਸੈਕੜੇ ਕਾਂਗਰਸੀ ਵਰਕਰਾਂ ਵਲੋ ਉਹਨਾਂ ਦਾ ਸਵਾਗਤ ਕੀਤਾ ਗਿਆ।
ਇਸ ਸਮੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਸ੍ਰੀ ਬਾਵਾ ਪਿਛਲੇ 3 ਸਾਲ ਤੋ ਇਥੇ ਦਫਤਰ ਖੋਲ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਅਤੇ ਹਲਕਾ ਆਤਮ ਨਗਰ ਦੇ ਲੋਕਾਂ ਦੇ ਕੰਮ ਕਰਦੇ ਆ ਰਹੇ ਹਨ। ਉਹਨਾਂ ਨੇ ਜੋ ਹਲਕਾ ਆਤਮ ਨਗਰ ਦੇ ਲੋਕਾਂ ਦੇ ਦਿਲਾਂ ਅੰਦਰ ਜਗ•ਾ ਬਣਾਈ ਹੈ, ਉਹ ਵਿਲੱਖਣ ਹੈ। ਉਹਨਾਂ ਕਿਹਾ ਕਿ ਸ੍ਰੀ ਬਾਵਾ ਦਾ ਜੀਵਨ ਕੁਰਬਾਨੀ ਅਤੇ ਸੇਵਾ ਵਾਲਾ ਹੈ। ਉਹਨਾਂ ਕਿਹਾ ਕਿ ਸ੍ਰੀ ਬਾਵਾ ਤੇ 1989 ਵਿਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਵਲੋ ਹਮਲਾ ਹੋਇਆ ਉਹਨਾਂ ਦੇ ਨਾਲ ਦੇ ਦੋ ਸਾਥੀ ਇਸ ਹਮਲੇ ਵਿਚ ਮਾਰੇ ਗਏ ਅਤੇ ਬਾਵਾ ਦੀਆਂ ਦੋਨੋ ਲੱਤਾ ਦੇ ਵਿਚ ਗੋਲੀਆਂ ਲੱਗੀਆਂ ਪਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਤਿਰੰਗਾ ਝੰਡਾ ਆਪਣੇ ਮਜਬੂਤ ਹੱਥਾਂ ਨਾਲ ਪਕੜ ਕੇ ਰੱਖਿਆ। ਉਹਨਾ ਕਿਹਾ ਕਿ ਸਾਨੂੰ ਪੂਰਨ ਆਸ ਸੀ ਕਿ ਕਾਂਗਰਸ ਹਾਂਈ ਕਮਾਂਡ ਅਤੇ ਮੈਬਰ ਪਾਰਲੀਮੈਟ ਮਨੀਸ਼ ਤਿਵਾੜੀ ਸ੍ਰੀ ਬਾਵਾ ਨੂੰ ਟਿਕਟ ਦੇ ਕੇ ਨਿਵਾਜਣਗੇ ਪਰ ਅਜਿਹਾ ਨਹੀ ਹੋਇਆ ਜਿਸ ਕਰਕੇ ਸਾਡੇ ਮਨ ਭਰੇ ਹੋਏ ਹਨ ਪਰ ਅਸੀ ਪਾਰਟੀ ਦਾ ਅਤੇ ਸ੍ਰੀ ਬਾਵਾ ਦਾ ਹੁਕਮ ਮੰਨਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ। ਇਸ ਸਮੇ ਸ੍ਰੀ ਬਾਵਾ ਨੇ ਜਿਥੇ ਵਰਕਰਾਂ ਵਲੋ ਉਹਨਾਂ ਨੂੰ ਦਿੱਤੇ ਜਾ ਰਹੇ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ ਦਿੱਤਾ ਅਤੇ ਕਿਹਾ ਕਿ ਅੱਜ ਹਰ ਪਾਰਟੀ ਵਰਕਰ ਦਾ ਫਰਜ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ ਤਦ ਹੀ ਅਸੀ ਪੰਜਾਬ ਵਿਚ ਕੈ; ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਸਕਦੇ ਹਾਂ
ਇਸ ਸਮੇ ਮਲਕੀਤ ਸਿੰਘ ਬੀਰਮੀ ਨੇ ਬੋਲਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਜਜਬਾਤਾਂ ਦੀ ਕਦਰ ਕਰਦੇ ਹਨ। ਮੈ ਹੋਰ ਹਲਕੇ ਤੋ ਚੌਣ ਲੜਨੀ ਚਾਹੁੰਦਾ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ ਮੰਨਿਆ ਹੈ ਤੇ ਮੈਨੂੰ ਪੂਰਨ ਉਮੀਦ ਹੈ ਤੁਸੀ ਸਾਰੇ ਵਰਕਰ ਸਾਥੀ ਮੈਨੂੰ ਸਹਿਯੋਗ ਦੇਵੋਗੇ ਤਾਂਕਿ ਪੰਜਾਬ ਵਿਚ ਅਮਨ, ਸਾਂਤੀ ਅਤੇ ਖੁਸ਼ਹਾਲੀ ਨੂੰ ਬਹਾਲ ਕੀਤਾ ਜਾ ਸਕੇ।
ਇਸ ਸਮੇ ਨਿਰਮਲ ਕੈੜਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਰਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਹਰੀ ਦਾਸ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ, ਜਤਿੰਦਰ ਮੋਤੀ ਸੂਦ, ਦਰਸ਼ਨ ਬੀਰਮੀ, ਜਗਤਾਰ ਸਿੰਘ ਤਾਰੀ, ਬਲੇਸਰ ਦੈਤਿਯ, ਰਾਜੇਸ਼ ਮਲਹੋਤਰਾ, ਮਹੰਤ ਰਜਿੰਦਰ ਗਿਰੀ, ਕਰਮਵੀਰ ਸ਼ੈਲੀ, ਵਿਕਰਮ ਚੋਹਾਨ, ਸ਼ੁਰੇਸ਼ ਕੁਮਾਰ, ਕੁਲਵੰਤ ਵਨਜਾਣੀਆ, ਗੁਰਦੇਵ ਟਾਕ ਵਾਰਡ ਪ੍ਰਧਾਨ, ਜੀਤ ਰਾਮ ਸੰਧੂ, ਕੁਲਦੀਪ ਚੰਦ ਸ਼ਰਮਾਂ, ਵਰਿੰਦਰ ਸੋਨੀ, ਸੁਖਵਿੰਦਰ ਸੋਨੀ, ਸੁਖਵਿੰਦਰ ਸੋਹਲ, ਸੁਖਦੇਵ ਮਾਲੜਾ, ਬਲਜਿੰਦਰ ਭਾਰਤੀ, ਅਜੀਤ ਸੀਹ, ਅਸ਼ਵਨੀ ਸ਼ਰਮਾਂ ਟੀ.ਟੀ, ਰੁਪਿੰਦਰ ਰਿਕੂ, ਜਸਵਿੰਦਰ ਹੈਪੀ, ਅਮ੍ਰਿਤਪਾਲ ਕਲਸੀ, ਦਰਬਾਰਾ ਸਿੰਘ ਲਾਲਕਾ, ਸੁੱਚਾ ਸਿੰਘ ਲਾਲਕਾ, ਅਯੁੱਧਿਆ ਸਾਗਰ ਘੁੱਕ, ਯਸ਼ਪਾਲ ਸ਼ਰਮਾਂ, ਸੁਰਿੰਦਰ ਸਿੰਘ, ਰਾਧੇ ਸ਼ਿਆਮ ਜੇ.ਈ, ਸੁਮਿਤ ਭਗਰੀਆਂ ਇਕਬਾਲ ਭੱਲਾ, ਮਨਜੀਤ ਸਿੰਘ, ਕੇਵਲ ਕ੍ਰਿਸ਼ਨ ਡਾਬਰ, ਗੋਰੀ ਲਾਲ, ਸੰਕਰ ਦੇਵ, ਲਾਲ ਬਹਾਦਰ, ਰੇਸ਼ਮ ਸਿੰਘ ਸੱਗੂ, ਵੇਦ ਬਹਾਦਰ ਅਤੇ ਭਾਨੂੰ ਪ੍ਰਤਾਪ ਹਾਜਰ ਸਨ।

Translate »