January 11, 2012 admin

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸੰਗੀਤ ਵਿਦਿਆਲਾ ਬਾਦੀਆਂ (ਮੁਕਤਸਰ) ‘ਚ ਦਾਖਲਾ ਸ਼ੁਰੂ- ਸਤਬੀਰ ਸਿੰਘ

ਅੰਮ੍ਰਿਤਸਰ 11 ਜਨਵਰੀ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਆਪਣੀ ਜਿੰਮੇਵਾਰੀ ਤਹਿਤ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਣ ਵਜੋਂ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਮਤਿ ਸੰਗੀਤ ਵਿਦਿਆਲਾ ਬਾਦੀਆਂ ਮੁਕਤਸਰ ਵਿਚ ਦਾਖਲੇ ਦੀ ਅੰਤਿਮ ਤਾਰੀਖ 8 ਜਨਵਰੀ ਤੀਕ ਨਿਰਧਾਰਤ ਕੀਤੀ ਗਈ ਸੀ ਪਰੰਤੂ ਬਹੁਤ ਸਾਰੇ ਚਾਹਵਾਨ ਨੌਜਵਾਨ ਗੁਰਸਿਖੀ ਨਾਲ ਜੋੜਨ ਵਾਲੇ ਇਸ ਵਿਦਿਆਲੇ ਵਿਚ ਦਾਖਲਾ ਲੈਣੋਂ ਰਹਿ ਗਏ ਸਨ।
ਧਰਮ ਪ੍ਰਚਾਰ ਕਮੇਟੀ ਦੇ ਐਡੀ. ਸਕੱਤਰ ਸ. ਸਤਬੀਰ ਸਿੰਘ ਵੱਲੋਂ ਪ੍ਰੈੱਸ ਰਲੀਜ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕਾਂ ਵੱਲੋਂ ਦਾਖਲੇ ਦੀ ਤਾਰੀਕ ਵਾਧੇ ਸਬੰਧੀ ਪੁੱਜੇ ਟੈਲੀਫੋਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਸੰਗੀਤ ਵਿਦਿਆਲਾ ਬਾਦੀਆਂ ਮੁਕਤਸਰ ‘ਚ ਦਾਖਲਾ ਲੈਣ ਲਈ 25 ਜਨਵਰੀ ਤੱਕ ਤਾਰੀਕ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਤਾਰੀਖ ਤੱਕ ਵਿਦਿਆਰਥੀ ਸੰਗੀਤ ਅਤੇ ਤਬਲਾ ਕਲਾਸਾਂ ‘ਚ ਦਾਖਲਾ ਲੈਣ ਲਈ ਆਪਣੀਆਂ ਅਰਜੀਆ ਇੰਚਾਰਜ ਗੁਰਮਤਿ ਸੰਗੀਤ ਵਿਦਿਆਲਾ ਬਾਦੀਆਂ ਮੁਕਤਸਰ ਪਾਸ ਡਾਕ ਰਾਹੀਂ ਜਾਂ ਦਸਤੀ ਜਮ•ਾਂ ਕਰਵਾ ਸਕਦੇ ਹਨ।

Translate »