ਕਪੂਰਥਲਾ, 11 ਜਨਵਰੀ : ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ-ਜਿਲ•ਾ ਚੋਣ ਅਫਸਰ, ਕਪੂਰਥਲਾ ਨੇ ਜਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 505421 ਵੋਟਰਾਂ ਦੁਆਰਾ ਵੋਟਾਂ ਪਾਉਣ ਦੇ ਅਮਲ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ•ਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਲੈਣ ਲਈ ਅੱਜ ਸਾਰੇ ਸੈਕਟਰ ਅਫਸਰਾਂ ਨਾਲ ਯੋਜਨਾ ਭਵਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ।ਸ਼੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਰਨਲ),ਸ਼੍ਰੀ ਹਰੀਸ਼ ਕੁਮਾਰ ਤਹਿਸੀਲਦਾਰ ਚੋਣਾਂ ਅਤੇ ਸ਼੍ਰੀ ਪਰਮਿੰਦਰ ਸਿੰਘ ਕਾਨੂੰਨਗੋ ਵੀ ਇਸ ਮੀਟਿੰਗ ਵਿੱਚ ਹਾਜਰ ਸਨ ।ਜਿਲ•ਾ ਚੋਣ ਅਫਸਰ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀ ਪੂਰਵਕ ਨੇਪਰੇ ਚਾੜ•ਨ ਲਈ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ । ਉਹਨਾਂ ਨੇ ਇਹ ਵੀ ਕਿਹਾ ਕਿ ਚੋਣ ਡਿਊਟੀ ਵਿੱਚ ਅਣਗਿਹਲੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।
ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਕਪੂਰਥਲਾ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਵੋਟਰਾਂ ਦੀਆਂ ਸੋ ਫੀਸਦੀ ਵੋਟਾਂ ਦੀ ਪੋਲਿੰਗ ਯਕੀਨੀ ਬਣਾਉਣ ਲਈ ਕੰਮ ਕਰਨ ।ਉਹਨਾਂ ਨੇ ਇਸ ਮੀਟਿੰਗ ਵਿੱਚ ਸੈਕਟਰ ਅਫਸਰਾਂ ਤੋਂ ਜਿਲ•ੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਵਿੱਚ ਵੋਟਾਂ ਨੂੰ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ।ਮੀਟਿੰਗ ਦੋਰਾਨ ਉਹਨਾਂ ਨੇ ਸੈਕਟਰ ਅਫਸਰਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸੇ ਵਿਸ਼ੇਸ਼ ਪੋਲਿੰਗ ਸਟੇਸ਼ਨ ਦੇ ਵੋਟਰਾਂ ਨੂੰ ਕੋਈ ਲਾਲਚ ਦੇ ਕੇ ਜਾਂ ਡਰਾ-ਧਮਕਾ ਕੇ ਕਿਸੇ ਖਾਸ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਤਾਂ ਨਹੀਂ ਕਿਹਾ ਗਿਆ ।ਉਹਨਾਂ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਗਰੀਬ ਵੋਟਰਾਂ ਦੀ ਬਹੁਸੰਮਤੀ ਵਾਲੇ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਨਜਰ ਰੱਖਣ ਤਾਂ ਕਿ ਇਹਨਾਂ ਲੋਕਾਂ ਨੂੰ ਪੈਸੇ ਦੇ ਲਾਲਚ,ਨਸ਼ਿਆਂ ਦੇ ਲਾਲਚ ਦੇ ਕੇ ਜਾਂ ਡਰਾ-ਧਮਕਾ ਕੇ ਉਹਨਾਂ ਦੇ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਤਾਂ ਨਹੀ ਕੀਤਾ ਜਾ ਰਿਹਾ ।ਉਹਨਾਂ ਨੇ ਸੈਕਟਰ ਅਫਸਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਗਰੀਬ ਲੋਕਾਂ ਦੀਆਂ ਬਸਤੀਆਂ ਵਿੱਚ ਜਾ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਪੈਸਾ ਦਾ ਲਾਲਚ ਦੇਣ ਵਾਲੇ ਜਾਂ ਵੋਟਰਾਂ ਨੂੰ ਡਰਾਉਣ ਧਮਕਾਉਣ ਵਾਲੇ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਸਕੇ ਅਤੇ ਜਿਲ•ੇ ਅੰਦਰ ਪੋਲਿੰਗ ਪ੍ਰਕਿਰਿਆ ਨੁੰ ਪੁਰ ਅਮਨ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ ।
ਡਿਪਟੀ ਕਮਿਸ਼ਨਰ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਆਪਣੇ ਅਧਨਿ ਆਉਦੇ ਪੋਲਿੰਗ ਬੂਥਾਂ ਦਾ ਮੌਕੇ ਤੇ ਜਾ ਕੇ ਨਰੀਖਣ ਕਰਨ ਤਾਂ ਕਿ ਪੋਲਿੰਗ ਬੂਥਾਂ ਦੀ ਸਹੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕੇ ।ਉਹਨਾਂ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪੋਲਿੰਗ ਬੂਥਾਂ ਵਿੱਚ ਬਿਜਲੀ, ਪੀਣ ਦਾ ਪਾਣੀ, ਸੁਰੱਖਿਆ ਅਤੇ ਰੈਂਪਾ ਦਾ ਪ੍ਰਬੰਧ ਯਕੀਨੀ ਬਣਾਉਣ । ਜੇਕਰ ਅਜੇ ਤੱਕ ਵੀ ਕਿਸੇ ਪੋਲਿੰਗ ਬੂਥ ਤੇ ਕਿਸੇ ਸਹੂਲਤ ਦੀ ਘਾਟ ਹੈ ਤਾਂ ਉਸ ਸਬੰਧੀ ਸਬੰਧਤ ਰੀਟਰਨਿੰਗ ਅਫਸਰ ਦੇ ਧਿਆਨ ਵਿੱਚ ਲਿਆ ਕੇ ਕਮੀਆਂ ਨੂੰ ਪੂਰਾ ਕੀਤਾ ਜਾਵੇ । ਉਹਨਾਂ ਨੇ ਸੈਕਟਰ ਅਫਸਰਾਂ ਨੂੰ ਕਿਹਾ ਕਿ ਉਹ ਸਾਰੇ ਪੋਲਿੰਗ ਬੂਥਾਂ ਉੱਪਰ ਬੂਥ ਨੰਬਰ, ਵੋਟਰਾਂ ਦੀ ਕੁਲ ਗਿਣਤੀ ਅਤੇ ਸਬੰਧਤ ਬੀ. ਐਲ. ਓ ਦਾ ਮੋਬਾਈਲ ਨੰਬਰ ਲਿਖਵਾਉਣ । ਉਹਨਾਂ ਨੇ ਇਸ ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਵੋਟਰ ਪਰਚੀਆਂ ਬੀ.ਐਲ.ਓਜ ਵੱਲੋਂ 26 ਜਨਵਰੀ ਤੋਂ ਸਾਰੇ ਵੋਟਰਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਅਤੇ ਵੋਟਰਾਂ ਨੁੰ ਪਰਚੀਆਂ ਦੇਣ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਨੁੰ ਬੂਥ ਕੈਂਪ ਲਾਉਣ ਦੀ ਆਗਿਆ ਨਹੀ ਦਿੱਤੀ ਜਾਵੇਗੀ ।