January 11, 2012 admin

ਕੈਂਸਰ ਦੀ ਖੋਜ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਹੋ ਰਹੇ ਕਾਰਜ ਦੀ ਰਾਸ਼ਟਰੀ ਕਾਨਫਰੰਸ ਵਿੱਚ ਸ਼ਲਾਘਾ

ਲੁਧਿਆਣਾ-11-ਜਨਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਰੋਗ ਨਿਵਾਰਣ ਸਬੰਧੀ ਵਿਭਾਗ ਦੇ ਵਿਗਿਆਨੀਆਂ ਨੇ ਚੈਨਈ ਵਿਖੇ ਰਾਸ਼ਟਰੀ ਕਾਨਫਰੰਸ ਵਿੱਚ ਕਈ ਮਹੱਤਵਪੂਰਨ ਪਰਚੇ ਪੇਸ਼ ਕੀਤੇ। ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ ਸੂਦ ਨੇ ਦੱਸਿਆ ਕਿ ਵਿਭਾਗ ਦੇ ਵੱਖ ਵੱਖ ਵਿਗਿਆਨੀਆਂ ਨੂੰ ਕਈ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਵਿਭਾਗ ਨੇ ‘ਕੁੱਤੀਆਂ ਦੇ ਥਣਾਂ ਦੇ ਫੋੜੇ ਨੂੰ ਔਰਤਾਂ ਦੇ ਛਾਤੀ ਦੇ ਕੈਂਸਰ ਸਬੰਧੀ ਲੱਛਣਾਂ ਨੂੰ ਸਮਝਣ’ ਲਈ ਵਿਸ਼ੇਸ਼ ਖੋਜ ਦਾ ਉੋਪਰਾਲਾ ਸ਼ੁਰੂ ਕੀਤਾ ਹੈ। ਇਸ ਵਿਸ਼ੇ ਦੇ ਅਲਗ ਅਲਗ ਨੁਕਤਿਆਂ ਨੂੰ ਕਾਨਫਰੰਸ ਵਿੱਚ ਬਹੁਤ ਸਲਾਹਿਆ ਗਿਆ। ਡਾ. ਕੁਲਦੀਪ ਗੁਪਤਾ, ਡਾ. ਨਰੇਸ਼ ਕੁਮਾਰ ਸੂਦ ਅਤੇ ਡਾ. ਅਮਰਜੀਤ ਸਿੰਘ ਨੂੰ ਪ੍ਰੋ. ਰਾਮਾਚੰਦਰਨ ਯਾਦਗਾਰੀ ਅਵਾਰਡ ਦਿੱਤਾ ਗਿਆ ਜਦਕਿ ਬਿਹਤਰ ਪੋਸਟਰ ਮੁਕਾਬਲਿਆਂ ਵਿੱਚ ਧਨੰਨੇ ਸ਼ਿਵਾਜੀ, ਦੀਪਤੀ ਨਾਰੰਗ, ਮਿਰਜ਼ਾ ਰਿਜ਼ਵਾਨ ਬੇਗ, ਰਮਨੀਕ ਵਰਮਾ, ਕੁਲਦੀਪ ਗੁਪਤਾ, ਅਮਰਜੀਤ ਸਿੰਘ ਅਤੇ ਨਰੇਸ਼ ਕੁਮਾਰ ਸੂਦ ਨੂੰ ਸਨਮਾਨਿਤ ਕੀਤਾ ਗਿਆ।
ਡਾ. ਸੂਦ ਨੂੰ ਇੰਡੀਅਨ ਕਾਲਜ ਆਫ ਵੈਟਨਰੀ ਪਥਾਲੋਜਿਸਟ ਦਾ ਉਪ ਪ੍ਰਧਾਨ ਅਤੇ ਡਾ. ਅਮਰਜੀਤ ਸਿੰਘ ਨੂੰ ਡਿਪਲੋਮੇਟ ਥਾਪਿਆ ਗਿਆ। ਡਾ.ਚਰਨਕੰਵਲ ਸਿੰਘ ਨੂੰ ਉੱਤਰੀ ਜ਼ੋਨ ਦਾ ਜੋਨਲ ਸੱਕਤਰ ਅਤੇ ਡਾ. ਬੀ. ਐਸ. ਸੰਧੂ ਅਤੇ ਡਾ. ਕੁਲਦੀਪ ਗੁਪਤਾ ਨੂੰ ਕਾਰਜਕਾਰੀ ਕਮੇਟੀ ਮੈਂਬਰ ਚੁਣਿਆ ਗਿਆ। ਡਾ. ਸੂਦ ਨੇ ਕਿਹਾ ਕਿ ਵਿਭਾਗ ਵਿੱਚ ਹੋ ਰਹੀਆਂ ਇਨ•ਾਂ ਖੋਜਾਂ ਦੇ ਬੜੇ ਦੂਰਰਸੀ ਸਿੱਟੇ ਨਿਕਲਣਗੇ ਜਿਸ ਨਾਲ ਪਸ਼ੂ ਸਿਹਤ ਤੋਂ ਇਲਾਵਾ ਮਨੁੱਖੀ ਸਿਹਤ ਲਈ ਵੀ ਮਾਰਗ ਦਰਸ਼ਨ ਮਿਲੇਗਾ।

Translate »