January 12, 2012 admin

ਚੋਣਾਂ ਦੇ ਦੌਰ ਵਿੱਚ ਕਲਾਕਾਰ , ਗਾਇਕ ਅਤੇ ਲੇਖਕ ਸੋਚ ਸਮਝਕੇ ਭੂਮਿਕਾ ਨਿਭਾਉਣ-ਜਗਦੇਵ ਸਿੰਘ ਜੱਸੋਵਾਲ

ਲੁਧਿਆਣਾ : ਅੱਜ ਪੰਜਾਬੀ ਭਵਨ ਵਿਖੇ ਅਯੋਜਤ ਇੱਕ ਵਿਸ਼ੇਸ ਸਮਾਗਮ ਦੌਰਾਨ ਉਭਰ ਰਹੇ ਨੌਜਵਾਨ ਲੋਕ ਗਾਇਕ ਵਤਨਜੀਤ ਦੀ ਅਵਾਜ਼ ਵਿੱਚ ਆਰ ਡੀ ਐਕਸ ਸੰਗੀਤ ਕੰਪਨੀ ਵੱਲੋਂ ਤਿਆਰ ਆਡੀਓ ਸੀ ਡੀ ਅਤੇ ਕੈਸਟ’ਵਿਰਾਸਤ’ ਲੋਕ ਅਰਪਣ ਕੀਤੀ ਗਈ । ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਾਈਂ ਮੀਆਂ ਮੀਰ ਫਾਊਡੇਂਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ , ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ , ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਅਤੇ ਸੁਰ ਸੰਗਮ ਰੇਡੀਓ ਕੈਲਗਿਰੀ ਕੈਨੇਡਾ ਦੇ ਡਾਇਰੈਕਟਰ ਕੁਲਦੀਪ ਸਿੰਘ ਹੀਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ।
                    ਇਸ ਮੌਕੇ ਇਕੱਤਰ ਕਲਾਕਾਰਾਂ ਅਤੇ ਕਲਾਪ੍ਰੇਮੀਆਂ ਨੂੰ ਸੰਬੋਧਨ ਹੁੰਿਦਆਂ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਸਮਾਜਕ ਸੁਨੇਹਾ ਦੇਕੇ ਲੋਕ ਮਨਾਂ ਤੇ ਅਸਰ ਪਾਉਣ ਲਈ ਕਲਾਕਾਰਾਂ ਕੋਲ ਕਲਾ ਇੱਕ ਵੱਡਾ ਅਤੇ ਅਸਰਦਾਰ ਸਾਧਨ ਹੈ ।ਸ. ਜੱਸੋਵਾਲ ਨੇ ਕਿਹਾ ਕਿ ਮਨੁਖੀ ਭਲਾਈ ਅਤੇ ਸਮਾਜਕ ਉਸਾਰੀ ਦੇ ਸੁਨੇਹੇ ਨਾਲ ਹੀ ਕਲਾ ਸਹੀ ਮਾਹਨਿਆਂ ਵਿੱਚ ਕਿਰਤ ਬਣਦੀ ਹੈ ਜਿਸ ਨੂੰ ਲੋਕ ਖਿੜੇ ਮੱਥੇ ਸਵਿਕਾਰਦੇ ਹਨ ।ਸ. ਜੱਸੋਵਾਲ ਨੇ ਭਾਵੁਕ ਹੁਦਿੰਆਂ ਕਿਹਾ ਇਸੇ ਲਈ ਸਿਆਸੀ ਅਤੇ ਸਰਮਾਏਦਾਰ ਲੋਕ ਆਪਣੇ ਮਕਸਦਾਂ ਲਈ ਕਲਾਕਾਰਾਂ ਨੂੰ ਵਰਤਦੇ ਹਨ ।ਪੰਜਾਬ ਵਿੱਚ ਇਸ ਵੇਲੇ ਸਿਆਸੀ ਪਾਰਟੀਆਂ ਸਰਗਰਮੀਆਂ ਦੀ ਗੱਲ ਕਰੇ ਬਿਨਾ ਸ. ਜੱਸੋਵਾਲ ਨੇ ਿਕਹਾ ਚੋਣਾਂ ਦੇ ਦੌਰ ਵਿੱਚ ਕਲਾਕਾਰ , ਗਾਇਕ ਅਤੇ ਲੇਖਕ ਸੋਚ ਸਮਝਕੇ ਭੂਮਿਕਾ ਨਿਭਾਉਣ ਕਿਉਕਿ ਉਹਨਾ ਵੱਲੋਂ ਨਿਭਾਈ ਭੂਮਿਕਾ ਭਵਿੱਖ ਵਿੱਚ ਇਤਿਹਾਸ ਬਣਕੇ ਸਵਾਲ ਖੜੇ ਕਰੇਗੀ ਇਸ ਅੱਜ ਹੀ ਆਪਣੀ ਜ਼ਮੀਰ ਤੋਂ ਕੰਮ ਲੈਕੇ ਆਪਣੀ ਕਲਮ ਅਤੇ ਅਵਾਜ਼ ਦਾ ਇਸਤੇਮਾਲ ਕਰਨ ।
                   ਸਾਈਂ ਮੀਆਂ ਮੀਰ ਫਾਊਡੇਂਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਪਸਾਰ ਲਈ ਕਲਾਕਾਰ ਅਤੇ ਲੇਖਕ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਵਤਨਜੀਤ ਨੇ ‘ਵਿਰਾਸਤ’ ਰਾਹੀਂ ਪਹਿਲਾ ਕਦਮ ਹੀ ਬਹੁਤ ਵਧੀਆ ਰੱਖਿਆ ਹੈ ਜੋ ਉਸਦੇ ਸੁਨਿਹਰੇ ਭਵਿੱਖ ਦੀ ਹਾਮੀ ਭਰਦਾ ਹੈ ।ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ‘ਵਿਰਾਸਤ’ ਵਿਚਲੇ ਗੀਤਾਂ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿਹਾ ਕਿ ਪੰਜਾਬੀ ਵਿਰਸੇ ਦੀ ਤਰਜ਼ਮਾਨੀ ਕਰਦੇ ਗੀਤ ਸ਼ਾਮਲ ਕਰਕੇ ਗਾਇਕ ਅਤੇ ਪੇਸ਼ਕਾਰ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰ ਿਦਾ ਸਬੂਤ ਦਿੱਤਾ ਹੈ ।
                     ਸਾਈਂ ਮੀਆਂ ਮੀਰ ਫਾਊਡੇਂਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਅਤੇ ਸਭਿਆਚਾਰਕ ਸੱਥ ਵੱਲੋਂ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਵਤਨਜੀਤ ਨੂੰ ਸਨਮਾਨਤ ਕੀਤਾ ।ਪੰਜਾਬ ਮੈਡੀਕਲ ਰੀਪਰਜੈਂਟੇਟਿਵ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਕੌਸ਼ਲ ਨੇ ਸਵਾਗਤੀ ਸ਼ਬਦ ਕਹੇ । ।ਆਰ ਡੀ ਐਕਸ ਸੰਗੀਤ ਕੰਪਨੀ ਵਲੋਂ ਗੁਰਮੀਤ ਸਿੰਘ ਜੀਤਾ ਅਤੇ ਐਸੋਸੀਏਸ਼ਨ ਵੱਲੋਂ ਯੂਨਿਟ ਸੈਕਟਰੀ ਅਨੁਰਾਗ ਸਿੰਘ ਨੇ ਨੇ ਸਭ ਦਾ ਧਨੰਵਾਦ ਕੀਤਾ ।ਅਖੀਰ ਵਿੱਚ ਵਤਨਜੀਤ ਨੇ “ਵਿਰਾਸਤ’ ਚੋਣਵੇਂ ਗੀਤ ਪੇਸ਼ ਕਰਕੇ ਮਹੌਲ ਨੂੰ ਸੰਗੀਤਕ ਬਣਾਇਆ । ਇਸ ਮੌਕੇ ਗੀਤਕਾਰ ਸਵਰਨ ਸਿਵੀਆ ,ਤਾਰੀ ਤਲਵੰਡੀ, ਬਦੇਸ਼ਾ ਦੁਗਰੀ ,ਵੀ ਡੀ ਓ ਹਰਦੀਪ ਸਿੰਘ ਸਮੇ ਕਲਾਕਾਰ ਅਤੇ  ਕਲਾਪ੍ਰੇਮੀ ਹਾਜ਼ਰ ਸਨ ।

Translate »