ਵਿਦਿਆਰਥੀ ਫਿਲਮ ਤੋਂ ਸਿੱਖਿਆ ਲੈ ਕੇ ਆਪਣੇ ਵਿਵਹਾਰਿਕ ਜੀਵਨ ਵਿੱਚ ਆਗਿਆਕਾਰੀ ਅਤੇ ਚੰਗੇ ਵਿਦਿਆਰਥੀ ਬਣਨ : ਸ੍ਰ. ਬਲਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਅੰਮ੍ਰਿਤਸਰ, 12 ਜਨਵਰੀ : ਸਕੂਲ਼ੀ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਦੀ ਇੱਕ ਸਿੱਖਿਆਦਾਇਕ ਹਿੰਦੀ ਫਿਲਮ ਚਕਾ-ਚੱਕ ਦਾ ਪ੍ਰਦਰਸ਼ਨ ਅੱਜ ਸਾਥਾਨਕ ਨਿਊ ਰਿਆਲਟੋ ਸਿਨੇਮਾ ਵਿੱਚ ਕੀਤਾ ਗਿਆ। ਇਸ ਫਿਲਮ ਦਾ ਉਦਘਾਟਨ ਸ੍ਰ. ਬਲਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੀਤਾ। ਇਸ ਫਿਲਮ ਨੂੰ ਜ਼ਿਲ•ਾ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ 800 ਦੇ ਕਰੀਬ ਵਿਦਿਆਰਥੀਆਂ ਨੇ ਦੇਖਿਆ।
ਨਿਰਮਾਤਾ ਅਤੇ ਨਿਰਦੇਸ਼ਕਾ ਸਾਈਂ ਪ੍ਰਾਂਜਪਈ ਵੱਲੋਂ ਤਿਆਰ ਕੀਤੀ ਦੋ ਘੰਟੇ ਦੀ ਇਸ ਫਿਲਮ ਵਿੱਚ ਜਿਥੇ ਬੱਚਿਆਂ ਦਾ ਭਰਪੂਰ ਮੰਨੋਰੰਜਨ ਕੀਤਾ ਗਿਆ ਹੈ ਉਥੇ ਉਹਨਾਂ ਨੂੰ ਇਸ ਫਿਲਮ ਦੇ ਰਾਹੀਂ ਇਹ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਅਤੇ ਵਾਤਾਵਰਣ ਨੂੰ ਸਾਫ ਅਤੇ ਸਵੱਚ ਰੱਖਣ।
ਇਸ ਮੌਕੇ ਫਿਲਮ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰ. ਬਲਜੀਤ ਸਿੰਘ ਨੇ ਕਿਹਾ ਕਿ ਇਹ ਫਿਲਮ ਜਿਥੇ ਸਕੂਲੀ ਬੱਚਿਆਂ ਦਾ ਭਰਪੂਰ ਮੰਨੋਰੰਜਨ ਕਰਦੀ ਹੈ ਉਥੇ ਨਾਲ ਹੀ ਉਹਨਾਂ ਨੂੰ ਰਲ ਮਿਲ ਕੇ ਕੰਮ ਕਰਨ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਵੀ ਕਰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਫਿਲਮ ਤੋਂ ਸਿੱਖਿਆ ਲੈ ਕੇ ਆਪਣੇ ਵਿਵਹਾਰਿਕ ਜੀਵਨ ਵਿੱਚ ਆਗਿਆਕਾਰੀ ਅਤੇ ਚੰਗੇ ਵਿਦਿਆਰਥੀ ਬਣਨ। ਉਹਨਾਂ ਦਸਿਆ ਕਿ ਇਹ ਫਿਲਮ ਜ਼ਿਲ•ਾ ਅੰਮ੍ਰਿਤਸਰ ਦੇ ਨਿਊ ਰਿਆਲਟੋ ਸਿਨੇਮਾ, ਸੰਗਮ ਸਿਨੇਮਾ, ਐਨਮ ਸਿਨੇਮਾ, ਆਦਰਸ਼ ਸਿਨੇਮਾ, ਰੀਜੈਂਟ ਸਿਨੇਮਾ, ਸੂਰਜ ਸਿਨੇਮਾ, ਇੰਦਰ ਪੈਲੇਸ ਸਿਨੇਮਾ, ਨਿਸ਼ਾਤ ਸਿਨੇਮਾ, ਕ੍ਰਿਸ਼ਨਾ ਸਿਨੇਮਾ ਅਤੇ ਰਾਜ ਸਿਨੇਮਾ ਵਿਖੇ 12 ਜਨਵਰੀ ਤੋਂ 11 ਫਰਵਰੀ 2012 ਤੱਕ ਦਿਖਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਫਿਲਮ ਦਾ ਸ਼ੋਅ ਹਰ ਰੋਜ ਉਰੋਕਤ ਸਿਨੇਮਿਆਂ ਵਿੱਚ ਸਵੇਰੇ 10 ਵਜੇ ਤੋਂ 12 ਵਜੇ ਤੱਕ ਚੱਲੇਗਾ ਅਤੇ ਸਕੂਲ ਦੇ ਬੱਚਿਆਂ ਲਈ ਇਸ ਫਿਲਮ ਦੀ ਟਿਕਟ 10 ਰੁਪਏ ਰੱਖੀ ਗਈ ਹੈ।
ਇਸ ਫਿਲਮ ਦੇ ਪ੍ਰਬੰਧਕ ਸ੍ਰੀ ਦੀਪਕ ਮਰਵਾਹਾ ਨੇ ਦੱਸਿਆ ਕਿ ਇਹ ਫਿਲਮ ਸਿਨੇਮਿਆਂ ਵਿੱਚ ਦਿਖਾਉਣ ਤੋਂ ਇਲਾਵਾ ਪਿੰਡਾਂ ਵਿੱਚ ਵੀ ਪ੍ਰੋਜੈਕਟਰ ਦੇ ਰਾਹੀਂ ਸਕੂਲੀ ਬੱਚਿਆਂ ਨੂੰ ਇਹ ਫਿਲਮ ਦਿਖਾਈ ਜਾਵੇਗੀ ਤਾਂ ਜੋ ਜਿਹੜੇ ਵਿਦਿਆਰਥੀ ਪਿੰਡ ਤੋਂ ਨਹੀਂ ਆ ਸਕਦੇ ਉਹ ਆਪਣੇ ਪਿੰਡ ਹੀ ਇਹ ਫਿਲਮ ਦੇਖ ਸਕਣ।
ਦੋ ਘੰਟੇ ਚੱਲੀ ਇਸ ਫਿਲਮ ਦਾ ਸਕੂਲੀ ਵਿਦਿਆਰਥੀਆਂ ਨੇ ਭਰਪੂਰ ਆਨੰਦ ਉਠਾਇਆ ਅਤੇ ਫਿਲਮ ਵਿੱਚ ਦਿੱਤੇ ਗਏ ਸੁਨੇਹੇ ਅਨੁਸਾਰ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਅਤੇ ਰਲ-ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ।
ਅੱਜ ਫਿਲਮ ਦੇ ਪਹਿਲੇ ਸ਼ੋਅ ਮੌਕੇ ਜ਼ਿਲ•ਾ ਸਿੱਖਿਆ ਅਫਸਰ (ਸ) ਸ੍ਰ. ਸੁਖਵਿੰਦਰ ਸਿੰਘ, ਜ਼ਿਲ•ਾ ਸਿੱਖਿਆ ਅਫਸਰ (ਅ) ਸ੍ਰ. ਜਸਪਾਲ ਸਿੰਘ, ਪੜ•ੋ ਪੰਜਾਬ ਦੇ ਜ਼ਿਲ•ਾ ਕੋਆਰਡੀਨੇਟਰ ਸ੍ਰੀ ਵਿਨੋਦ ਭੂਸ਼ਨ, ਕੰਵਲਜੀਤ ਸਿੰਘ ਬੱਲ, ਸੁਖਰਾਜ ਸਿੰਘ ਸੰਧੂ ਅਤੇ ਮਲਕੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਆਏ ਅਧਿਆਪਕ, ਅਧਿਆਪਕਾਵਾਂ ਹਾਜ਼ਰ ਸਨ।