January 12, 2012 admin

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਮਨਾਹੀ ਦੇ ਹੁਕਮ ਲਾਗੂ

ਫਤਹਿਗੜ੍ਹ ਸਾਹਿਬ, 12 ਜਨਵਰੀ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੀ ਭਾਖੜਾ ਮੇਨ ਲਾਈਨ ਨਹਿਰ ਉਪਰ ਮੁਰੰਮਤ ਲਈ ਬਣੀ ਪਟੜੀ ਉਪਰ ਲੋਕਾਂ ਵੱਲੋਂ ਵਾਹਨ ਸਮੇਤ ਲੰਘਣ  ਅਤੇ ਨਹਿਰ ਵਿੱਚ ਤੈਰਨ ਕਾਰਨ ਹੋਣ ਵਾਲ਼ੇ ਸੰਭਾਵੀ ਖਤਰੇ ਅਤੇ ਦੁਰਘਟਨਾਵਾਂ ਹੋਣ ਦੇ ਅੰਦੇਸ਼ੇ ਨੂੰ ਮੁੱਖ ਰੱਖਦਿਆਂ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੀ ਹੱਦ ਅੰਦਰ ਪੈਦੀ ਭਾਖੜਾ ਨਹਿਰ ਦੀ ਪਟੜੀ ‘ਤੇ ਅਣ-ਅਧਿਕਾਰਤ ਵਾਹਨ ਲੈ ਕੇ ਲੰਘਣ ਅਤੇ ਨਹਿਰ ਵਿੱਚ ਕਿਸੇ ਵੀ ਵਿਅਕਤੀ ਦੇ ਤੈਰਨ ‘ਤੇ ਪਾਬੰਦੀ ਲਗਾਈ ਹੈ।
         ਇੱਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਯਸ਼ਵੀਰ ਮਹਾਜਨ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਸਕਰੈਪ ਦੇ ਗੁਦਾਮਾਂ,ਫਰਨਿਸਾਂ ਅਤੇ ਫੈਕਟਰੀਆਂ ਵਿੱਚ ਸਕਰੈਪ ਵਿੱਚੋਂ ਸੰਭਾਵਿਤ ਤੌਰ ‘ਤੇ ਧਮਾਕਾਖੇਜ/ਬੰਬਨੁਮਾਂ ਵਸਤੂ ਜਾਂ ਅਜਿਹੀ ਕੋਈ ਵੀ ਵਸਤੂ, ਜਿਸ ਤੋਂ ਧਮਾਕਾ ਹੋਣ ਦਾ ਅੰਦੇਸ਼ਾ ਹੋਵੇ, ਤੋਂ ਹੋਣ ਵਾਲ਼ੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਲਈ ਸਬੰਧਤ ਮਾਲਕਾਂ ਵਾਸਤੇ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਸਕਰੈਪ ਦੇ ਗੁਦਾਮਾਂ, ਫਰਨਿਸਾਂ ਅਤੇ ਫੈਕਟਰੀਆਂ ਵਿੱਚ ਕਿਸੇ ਵੀ ਧਮਾਕਾਖੇਜ਼ ਸਮੱਗਰੀ/ਬੰਬਨੁਮਾ ਵਸਤੂ ਬਰਾਮਦ ਹੋਣ ਦੀ ਸੂਰਤ ਵਿੱਚ ਇਸ ਸਬੰਧੀ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰਸ਼ਾਸ਼ਨ, ਪੁਲਿਸ ਵਿਭਾਗ ਜਾਂ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇ, ਨਿਸ਼ਚਿਤ ਸਮੇਂ ਉਪਰੰਤ ਜੇਕਰ ਕਿਸੇ ਸਕਰੈਪ ਦੇ ਗੋਦਾਮ, ਫਰਨਿਸਾਂ ਅਤੇ ਫੈਕਟਰੀਆਂ ਵਿੱਚ ਜੇਕਰ ਕੋਈ ਅਜਿਹੀ ਦੁਰਘਟਨਾ ਹੁੰਦੀ ਹੈ, ਜਾਂ ਅਜਿਹੀ ਸਮੱਗਰੀ ਬਰਾਮਦ ਹੁੰਦੀ ਹੈ ਤਾਂ ਸਬੰਧਤ ਮਾਲਕ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
              ਇੱਕ ਹੋਰ ਹੁਕਮ ਅਨੁਸਾਰ ਜਿਲਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਜਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਅਧੀਨ ਜਿਲੇ ਵਿੱਚ ਅਮਨ ਤੇ ਸ਼ਾਤੀ ਕਾਇਮ ਰੱਖਣ, ਅਸਮਾਜਿਕ ਅਤੇ ਅਪਰਾਧੀ ਤੱਤਾਂ ਵਲੋਂ ਸਾਈਬਰ ਕੈਫੇ ਦੀ ਦੁਰਵਰਤੋਂ ਨੂੰ ਰੋਕਣ ਲਈ ਮਨਾਹੀ ਹੁਕਮ ਜਾਰੀ ਕੀਤੇ ਹਨ, ਜਿਸ ਅਧੀਨ ਜਿਲੇ ਵਿਚ ਪੈਂਦੇ ਸਮੂਹ ਸਾਈਬਰ ਕੈਫੇ ਦੇ ਮਾਲਕਾਂ ਨੂੰ ਆਦੇਸ਼ ਦਿਤੇ ਗਏ ਹਨ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਨੂੰ ਜਿਸ ਦੀ ਪਹਿਚਾਣ ਕੈਫੇ ਦੇ ਮਾਲਕ ਵਲੋਂ ਨਹੀਂ ਕੀਤੀ ਗਈ, ਨੂੰ ਸਾਈਬਰ ਕੈਫੇ ਦੀ ਵਰਤੋਂ ਕਰਨ ਦੀ ਆਗਿਆ ਨਾ ਦੇਣ। ਸਾਈਬਰ ਕੈਫੇ ਦੇ ਮਾਲਕ ਨੂੰ ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਦਾ ਰਿਕਾਰਡ ਰੱਖਣ ਲਈ ਰਜਿਸਟਰ ਲਗਾਉਣਾ ਲਾਜ਼ਮੀ ਹੋਵੇਗਾ, ਜਿਸ ਵਿਚ ਸਾਈਬਰ ਕੈਫੇ ਦੀ ਵਰਤੋ ਕਰਨ ਵਾਲਾ ਵਿਅਕਤੀ ਆਪਣਾ ਨਾਮ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕਰੇਗਾ ਅਤੇ ਰਜਿਸਟਰ ਵਿਚ ਆਪਣੇ ਹਸਤਾਖਰ ਵੀ ਕਰੇਗਾ।
              ਇਸ ਤੋਂ ਬਿਨਾਂ ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਈਬਰ ਕੈਫੇ ਦੇ ਮਾਲਕ ਨੂੰ ਐਕਟੀਵਿਟੀ ਸਰਵਰ ਲੌਗ ਮੁੱਖ ਸਰਵਰ ਵਿਚ ਛੇ ਮਹੀਨਿਆ ਤੱਕ ਸੁਰੱਖਿਅਤ ਰੱਖਣਾ ਹੋਵੇਗਾ। ਜੇਕਰ ਸਾਈਬਰ ਕੈਫੇ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਕੈਫੇ  ਦੇ ਮਾਲਕ ਨੂੰ ਸ਼ੱਕੀ ਲੱਗਦੀ ਹੈ ਤਾਂ ਉਹ ਸਬੰਧਤ ਥਾਣੇ ਨੂੰ ਤੁਰੰਤ ਸੂਚਿਤ ਕਰੇਗਾ। ਇਹ ਮਨਾਹੀ ਹੁਕਮ ਜ਼ਿਲ੍ਹੇ ਵਿਚ  29 ਫਰਵਰੀ 2012 ਤੱਕ ਲਾਗੂ ਰਹਿਣਗੇ।

Translate »