January 12, 2012 admin

ਵੈਟਨਰੀ ਯੂਨੀਵਰਸਿਟੀ ਵਿਖੇ 17-18 ਜਨਵਰੀ ਨੂੰ ਪੁਸਤਕ ਪ੍ਰਦਰਸ਼ਨੀ

ਲੁਧਿਆਣਾ-12-ਜਨਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ 17-18 ਜਨਵਰੀ ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਜਾਏਗੀ। ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਲਗਾਈ ਜਾ ਰਹੀ ਇਹ ਪੰਜਵੀਂ ਪੁਸਤਕ ਪ੍ਰਦਰਸ਼ਨੀ ਦੋਵੇਂ ਦਿਨ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਚਾਹਵਾਨ ਪੁਸਤਕ ਪ੍ਰੇਮੀਆਂ ਵਾਸਤੇ ਖੁੱਲੀ ਹੋਵੇਗੀ।
ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ. ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ 17 ਜਨਵਰੀ ਨੂੰ ਸਵੇਰੇ 11.00 ਵਜੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਵਿਜੇ ਕੁਮਾਰ ਤਨੇਜਾ, ਵੈਟਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਵਿਖੇ ਕਰਨਗੇ।
ਡਾ. ਬਰਾੜ ਨੇ ਜਾਣਕਾਰੀ ਦਿੱਤੀ ਕਿ 20 ਉੱਘੇ ਪ੍ਰਕਾਸ਼ਕ ਜੋ ਕਿ ਨਵੀਂ ਦਿੱਲੀ, ਲਖਨਊ, ਜੈਪੁਰ, ਜੋਧਪੁਰ, ਰੋਹਤਕ ਅਤੇ ਲੁਧਿਆਣਾ ਨਾਲ ਸਬੰਧਤ ਹਨ ਪ੍ਰਦਰਸ਼ਨੀ ਵਿੱਚ ਕਿਤਾਬਾਂ ਪ੍ਰਦਰਸ਼ਿਤ ਕਰਨਗੇ। ਇਹ ਕਿਤਾਬਾਂ ਪਸ਼ੂ ਇਲਾਜ, ਪਸ਼ੂ ਵਿਗਿਆਨ, ਡੇਅਰੀ ਤਕਨਾਲੋਜੀ, ਮੱਛੀ ਪਾਲਣ, ਬਾਇਓਤਕਨਾਲੋਜੀ ਅਤੇ ਆਮ ਰੂਚੀ ਦੇ ਵਿਸ਼ਿਆਂ ਨਾਲ ਸਬੰਧਤ ਹੋਣਗੀਆਂ। ਜਿੱਥੇ ਇਹ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਅਤੇ ਮੁਹਾਰਤ ਭਰਪੂਰ ਵਿਸ਼ਿਆਂ ਤੇ ਚਾਨਣ ਪਾਏਗੀ ਉੱਥੇ ਅਧਿਆਪਕ ਅਤੇ ਵਿਦਿਆਰਥੀ ਪਾਠਕ ਵਰਗ ਨੂੰ ਕੁੱਝ ਨਵਾਂ ਸਿੱਖਣ ਲਈ ਵੀ ਪ੍ਰੇਰੇਗੀ। ਇਸ ਪ੍ਰਦਰਸ਼ਨੀ ਵਿੱਚੋਂ ਪਾਠਕ ਅਤੇ ਯੂਨੀਵਰਸਿਟੀ  ਲਾਇਬ੍ਰੇਰੀ ਕੋਲ ਇਕੋ ਛੱਤ ਥੱਲੇ ਕਈ ਵਿਸ਼ਿਆਂ ਦੀ ਪੁਸਤਕਾਂ ਚੁਣਨ ਦਾ ਵਧੀਆ ਮੌਕਾ ਵੀ ਹੋਏਗਾ।

Translate »