January 12, 2012 admin

ਚਾਈਨਾ ਡੋਰ ਵੇਚਣ ਤੇ ਸਟੋਰ ਕਰਨ ‘ਤੇ ਪਾਬੰਦੀ ਦੇ ਹੁਕਮ

ਬਠਿੰਡਾ, 12 ਜਨਵਰੀ – ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚਾਈਨਾ ਡੋਰ ਵੇਚਣ/ਸਟੋਰ ਕਰਨ / ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਾਫੀ ਲੋਕਾਂ ਵੱਲੋਂ ਬਸੰਤ ਪੰਚਮੀਂ ਦੇ ਤਿਉਹਾਰ ਦੌਰਾਨ ਪਤੰਗ ਚੜ੍ਹਾਉਣ ਲਈ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਡੋਰ ਬਹੁਤ ਬਰੀਕ ਪਲਾਸਟਿਕ ਦੀ ਤਾਰ ਹੈ ਤੇ ਇਸ ਨਾਲ ਖਤਰਨਾਕ ਕੈਮੀਕਲ ਲੱਗਿਆ ਹੁੰਦਾ ਹੈ ਜੋ ਪੰਛੀਆਂ ਤੇ ਮਨੁੱਖੀ ਜਾਨ ਲਈ ਨੁਕਸਾਨਦਾਇਕ ਹੈ। ਇਹ ਡੋਰ ਪਤੰਗ ਚੜਾਉਣ ਵਾਲੇ ਬੱਚਿਆਂ ਦੇ ਹੱਥਾਂ ਉੇੱਤੇ ਵੀ ਡੂੰਘੇ ਜ਼ਖਮ ਕਰ ਸਕਦੀ ਹੈ ਤੇ ਨਾਲ ਇਨਫੈਕਸ਼ਨ ਵੀ ਹੋ ਸਕਦੀ ਹੈ। ਇਹ ਚਾਈਨਾ ਡੋਰ ਰਾਹ ਜਾਂਦੇ ਸਕੂਟਰ, ਮੋਟਰਸਾਈਕਲ ਤੇ ਸਾਈਕਲ ਸਵਾਰਾਂ ਦੇ ਗਲੇ ਵਿੱਚ ਫਸ ਕੇ ਡੂੰਘੇ ਜ਼ਖਮ ਵੀ ਕਰ ਸਕਦੀ ਹੈ ਜੋ ਕਿ ਜਾਨਲੇਵਾ ਵੀ ਹੋ ਸਕਦਾ ਹੈ।

Translate »