ਚੰਡੀਗੜ•, 12 ਜਨਵਰੀ: ਪੰਜਾਬ ਸਰਕਾਰ ਨੇ ਪੰਜਾਬ ਮਿੰਨੀ ਸਕੱਤਰੇਤ ਚੰਡੀਗੜ• ਅਤੇ ਜਿਲਾ• ਪੱਧਰ ਦੇ ਦਫਤਰਾਂ ਦੇ ਕੰਪਲੈਕਸ ਦੇ ਨਾਂ ਵਿੱਚ ਪੈ’ਦੇ ਭੁਲੇਖੇ ਨੂੰ ਦੂਰ ਕਰਨ ਲਈ ਪੰਜਾਬ ਮਿੰਨੀ ਸਕੱਤਰੇਤ, ਚੰਡੀਗੜ• ਦਾ ਨਾਂ ਬਦਲ ਕੇ ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ• ਜਦਕਿ ਜਿਲਾ• ਪੱਧਰ ਦੇ ਦਫਤਰਾਂ ਦੇ ਕੰਪਲੈਕਸ ਦਾ ਨਾਂ ਬਦਲ ਕੇ ਜਿਲਾ• ਪ੍ਰਬੰਧਕੀ ਕੰਪਲੈਕਸ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਆਮ ਰਾਜ ਪ੍ਰਬੰਧ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਿਲਾ• ਪੱਧਰ ਦੇ ਸਮੂਹ ਮਿੰਨੀ ਸਕੱਤਰੇਤਾਂ ਦੇ ਬੋਰਡਾਂ ਤੇ ਲਿਖੇ ਨਾਂ ਬਾਰੇ ਉਪਰੋਕਤ ਫੈਸਲੇ ਅਨੂਸਾਰ ਤੁਰੰਤ ਸੋਧ ਕਰਨ ਲਈ ਆਖਿਆ ਗਿਆ ਹੈ।ਬੁਲਾਰੇ ਨੇ ਇਹ ਵੀ ਦੱਸਿਆ ਕਿ ਆਮ ਜਨਤਾ ਨੂੰ ਦੱਸਿਆ ਜਾਂਦਾ ਹੈ ਕਿ ਉਪਰੋਕਤ ਇਮਾਰਤਾਂ ਵਿੱਚ ਸਥਿਤ ਦਫਤਰਾਂ ਨਾਲ ਪੱਤਰ ਵਿਹਾਰ ਕਰਦੇ ਸਮੇ’ ਉਕਤ ਅਨੁਸਾਰ ਪਤਾ ਲਿਖਿਆ ਜਾਵੇ।