ਬਠਿੰਡਾ, 12 ਜਨਵਰੀ -ਵਿਧਾਨ ਸਭਾ ਚੋਣਾਂ-2012 ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਸਾਰੇ ਅਬਜ਼ਰਵਰ ਇਥੇ ਪਹੁੰਚ ਚੁੱਕੇ ਹਨ। ਜ਼ਿਲ੍ਹੇ ‘ਚ ਤਾਇਨਾਤ ਕੀਤੇ ਤਿੰਨੋਂ ਜਨਰਲ ਅਬਜ਼ਰਵਰ ਆਈ ਏ ਐਸ ਅਧਿਕਾਰੀ ਹਨ ਜਿਨ੍ਹਾਂ ਵਿਚ ਸ੍ਰੀ ਵੀ. ਐਲ. ਕਾਂਤਾ ਰਾਓ, ਡਾ. ਪ੍ਰੇਮ ਸਿੰਘ ਅਤੇ ਸ੍ਰੀਕਾਂਤ ਸਿੰਘ ਸ਼ਾਮਿਲ ਹਨ। ਇਸੇ ਤਰ੍ਹਾਂ ਪੁਲਿਸ ਅਬਜ਼ਰਵਰ ਸ੍ਰੀ ਜ਼ੋਰਮਵੀਆ ਆਈ. ਪੀ. ਐਸ. ਨੂੰ ਲਗਾਇਆ ਗਿਆ ਹੈ। ਵਿਧਾਨ ਸਭਾ ਹਲਕਾ 90-ਰਾਮਪੁਰਾ ਅਤੇ 91-ਭੁੱਚੋ ਮੰਡੀ (ਐਸ. ਸੀ) ਲਈ ਜਨਰਲ ਅਬਜ਼ਰਵਰ ਲਗਾਏ ਸ੍ਰੀ ਵੀ. ਐਲ. ਕਾਂਤਾ ਰਾਓ ਇਥੇ ਗੁਲਮੋਹਰ ਐਨ. ਐਫ. ਐਲ. ਬਠਿੰਡਾ ਵਿਖੇ ਠਹਿਰੇ ਹੋਏ ਹਨ ਅਤੇ ਉਨ੍ਹਾਂ ਦਾ ਸੰਪਰਕ ਤੇ ਫੈਕਸ ਨੰਬਰ 0164-2270264 ਅਤੇ ਮੋਬਾਈਲ ਨੰਬਰ 94640-61537 ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਅਤੇ 93-ਬਠਿੰਡਾ ਦਿਹਾਤੀ (ਐਸ. ਸੀ) ਲਈ ਜਨਰਲ ਅਬਜ਼ਰਵਰ ਡਾ ਪ੍ਰੇਮ ਸਿੰਘ ਨੂੰ ਲਗਾਇਆ ਗਿਆ ਹੈ ਅਤੇ ਉਨ੍ਹਾਂ ਦਾ ਸੰਪਰਕ ਤੇ ਫੈਕਸ ਨੰਬਰ 0164-2270185 ਅਤੇ ਮੋਬਾਈਲ ਨੰਬਰ 94640-61563 ਹੈ ਅਤੇ ਉਹ ਫੀਲਡ ਹੋਸਟਲ ਬਠਿੰਡਾ ਵਿਖੇ ਠਹਿਰੇ ਹੋਏ ਹਨ। ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਅਤੇ 95-ਮੌੜ ਲਈ ਜਨਰਲ ਅਬਜ਼ਰਵਰ ਸ੍ਰੀਕਾਂਤ ਸਿੰਘ ਦਾ ਸੰਪਰਕ ਤੇ ਫੈਕਸ ਨੰਬਰ 0164-2281200 ਅਤੇ ਮੋਬਾਈਲ ਨੰਬਰ 94640-61564 ਹੈ ਅਤੇ ਉਹ ਗਿਆਨੀ ਜ਼ੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲਜੀ ਵਿਖੇ ਠਹਿਰੇ ਹੋਏ ਹਨ। ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ ਪੁਲਿਸ ਅਬਜ਼ਰਵਰ ਸ੍ਰੀ ਜ਼ੋਰਮਵੀਆ ਦਾ ਸੰਪਰਕ ਤੇ ਫੈਕਸ ਨੰਬਰ 0164-2274400 ਹੈ ਅਤੇ ਉਹ ਗੁਲਮੋਹਰ ਐਨ. ਐਫ. ਐਲ. ਬਠਿੰਡਾ ਵਿਖੇ ਠਹਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਚੋਣ ਖ਼ਰਚਿਆਂ ‘ਤੇ ਨਿਗਰਾਨੀ ਰੱਖਣ ਲਈ ਦੋ ਖ਼ਰਚ ਅਬਜ਼ਰਵਰ ਸ੍ਰੀ ਕੇ. ਕੇ. ਨਾਥ (ਆਈ. ਆਰ. ਐਸ) ਅਤੇ ਸ੍ਰੀ ਨਵੀਨ ਗੁਪਤਾ (ਆਈ. ਆਰ. ਐਸ) ਪਹਿਲਾਂ ਤੋਂ ਹੀ ਇਥੇ ਮੌਜੂਦ ਹਨ। ਸ੍ਰੀ ਕੇ. ਕੇ. ਨਾਥ 90-ਰਾਮਪੁਰਾ ਫੂਲ, 91-ਭੁੱਚੋ ਅਤੇ 92-ਬਠਿੰਡਾ ਸ਼ਹਿਰੀ ਹਲਕਿਆਂ ‘ਚ ਹੋਣ ਵਾਲੇ ਖ਼ਰਚ ‘ਤੇ ਨਿਗਰਾਨੀ ਰੱਖ ਰਹੇ ਹਨ ਅਤੇ ਉਹ ਫੀਲਡ ਹੋਸਟਲ, ਬਠਿੰਡਾ ਵਿਖੇ ਠਹਿਰੇ ਹੋਏ ਹਨ। ਉਨ੍ਹਾਂ ਦਾ ਲੈਂਡਲਾਈਨ ਫੋਨ ਨੰਬਰ 0164-2270098 ਅਤੇ ਮੋਬਾਈਲ ਨੰਬਰ 94640-61378 ਹੈ। ਸ੍ਰੀ ਨਵੀਨ ਗੁਪਤਾ 93-ਬਠਿੰਡਾ ਰੂਰਲ, 94-ਤਲਵੰਡੀ ਸਾਬੋ ਅਤੇ 95-ਮੌੜ ਵਿਧਾਨ ਸਭਾ ਹਲਕਿਆਂ ‘ਚ ਹੋਣ ਵਾਲੇ ਖ਼ਰਚ ‘ਤੇ ਨਿਗਰਾਨੀ ਰੱਖ ਰਹੇ ਹਨ ਅਤੇ ਉਹ ਗਿਆਨੀ ਜ਼ੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲਜੀ ਠਹਿਰੇ ਹੋਏ ਹਨ ਅਤੇ ਉਨ੍ਹਾਂ ਦਾ ਲੈਂਡਲਾਈਨ ਫੋਨ ਨੰਬਰ 0164-2284200 ਹੈ ਜਦਕਿ ਮੋਬਾਈਲ ਨੰਬਰ 94640-61582 ਹੈ।