January 14, 2012 admin

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸੀਪਲ ਧਨਵੰਤ ਸਿੰਘ ਨੂੰ ਸਨਮਾਨਤ ਕੀਤਾ

ਅੰਮ੍ਰਿਤਸਰ 13 ਜਨਵਰੀ:- ਸ੍ਰੀ ਗੁਰੂ ਤੇਗ ਬਹਾਰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੇ ਸਾਬਕਾ ਪ੍ਰਿਸੀਪਲ ਸ੍ਰ:ਧਨਵੰਤ ਸਿੰਘ ਨੂੰ ਆਪਣੇ ਸਮੇਂ ‘ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਦਫਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਤੇ ਐਡੀ:ਸਕੱਤਰ ਸ੍ਰ:ਮਨਜੀਤ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ।
  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਸਾਲ 1995 ਤੋਂ 2002 ਤੀਕ ਬਤੌਰ ਪ੍ਰਿੰਸੀਪਲ ਰਹੇ ਤੇ ਉਸ ਸਮੇਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਸਕੂਲ ਨੇ ਪੂਰੀ ਤਰੱਕੀ ਕੀਤੀ। ਸ੍ਰ:ਧਨਵੰਤ ਸਿੰਘ ਵਧੀਆ ਪ੍ਰਬੰਧਕ ਸਨ ਤੇ ਆਪਣੇ ਸਮੇਂ ‘ਚ ਸਟਾਫ ਤੋਂ ਇਲਾਵਾ ਸਕੂਲ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸ਼ਨ ‘ਚ ਰੱਖਦੇ ਸਨ। ਉਹ 2002 ‘ਚ ਅਸਤੀਫਾ ਦੇ ਕੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਚਲੇ ਗਏ ਤੇ ਉਥੋ ਦੇ ਵਸਨੀਕ ਬਣ ਗਏ।
  ਸਾਬਕਾ ਪ੍ਰਿੰਸੀਪਲ ਸ੍ਰ:ਧਨਵੰਤ ਸਿੰਘ ਦਫਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਉਚੇਚੇ ਤੌਰ ਤੇ ਆਏ ਤੇ ਇਥੇ ਆਉਣ ਤੇ ਉਹਨਾਂ ਨੂੰ ਸ੍ਰੋਮਣੀ ਕਮੇਟੀ ਦੇ ਐਡੀ:ਸਕੱਤਰ ਸ੍ਰ:ਮਨਜੀਤ ਸਿੰਘ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ ਤੇ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ:ਸਕੱਤਰ ਵਿਦਿਆ ਸ੍ਰ:ਤਰਲੋਚਨ ਸਿੰਘ ਤੇ ਸ੍ਰ:ਸਤਬੀਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ:ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਸ੍ਰ:ਬਲਵਿੰਦਰ ਸਿੰਘ, ਸੁਪਰਵਾਈਜਰ ਸ੍ਰ:ਪਲਵਿੰਦਰ ਸਿੰਘ, ਸ੍ਰ:ਬਲਵਿੰਦਰ ਸਿੰਘ ਮੰਡ ਵੀ ਹਾਜ਼ਰ ਸਨ।

Translate »