January 14, 2012 admin

ਕਾਂਗਰਸੀ ਆਬਜਰਵਰ ਰਾਠੀ ਪਹੁੰਚੇ ਭਾਟੀਆ ਪਰਿਵਾਰ ਕੋਲ ਕਾਂਗਰਸੀ ਵਰਕਰਾਂ ਵਲੋਂ ਸਵਾਗਤ ਵੀ ਤੇ ਧੱਕੇ ਖਿਲਾਫ ਰੋਸ ਭਰੀ ਅਪੀਲ ਵੀ

ਅੰਮ੍ਰਿਤਸਰ 13ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਪਤਨੀ ਸਿਮਰਪ੍ਰੀਤ ਕੌਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਸ੍ਰੀਮਤੀ ਭਾਟੀਆ ਵਲੋਂ ਅਜਾਦ ਤੌਰ ਤੇ ਕਾਗਜ ਦਾਖਲ ਕਰਵਾਉਣ ਤੋਂ ਬਾਅਦ ਕਾਂਗਰਸ ਦੇ ਆਬਜਰਵਰ ਪ੍ਰਦੀਪ ਰਾਠੀ ਸ੍ਰ ਅਜੀਤ ਭਾਟੀਆ ਅਤੇ ਸਿਮਰਪ੍ਰੀਤ ਕੌਰ ਭਾਟੀਆ ਨੂੰ ਮਿਲਣ ਲਈ ਉਨਾਂ ਦੇ ਘਰ ਆਏ। ਇਸ ਦੌਰਾਨ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਵੇਖ ਕੇ ਉਹ ਅਸਲੀਅਤ ਤੋਂ ਜਾਣੂ ਹੋ ਗਏ ਪਰ ਸ੍ਰੀਮਤੀ ਭਾਟੀਆ ਦੀ ਟਿਕਟ ਕੱਟੇ ਜਾਣ ਦੇ ਕਾਰਣ ਸਬੰਧੀ ਕੋਈ ਠੋਸ ਜਵਾਬ ਉਨਾਂ ਨੂੰ ਨਹੀ ਅਹੁੜਿਆ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦਮਨਦੀਪ ਸਿੰਘ ਅਤੇ ਉਥੇ ਮੌਜੂਦ ਹੋਰਨਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖਰੀਆਂ ਖਰੀਆਂ ਸੁਣਾਈਆਂ ਅਤੇ ਵਰਕਰਾਂ ਦੇ ਹੱਕਾਂ ਦੀ ਦੁਹਾਈ ਦਿੱਤੀ। ਦਮਨਦੀਪ ਸਿੰਘ ਨੇ ਪੂਰੇ ਜੋਸ਼ ਨਾਲ ਉਨਾਂ ਨੂੰ ਦੱਸਿਆ ਕਿ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਕਾਂਗਰਸ ਦੀ ਹੋਈ ਚੋਣ ਵਿੱਚ ਜਿੱਤੇ ਯੂਥ ਕਾਂਗਰਸ ਦੇ ਡੈਲੀਗੇਟਾਂ ਵਿੱਚੋਂ 243 ਡੈਲੀਗੇਟ ਭਾਟੀਆ ਪਰਿਵਾਰ ਨਾਲ ਹੋਏ ਧੱਕੇ ਤੋਂ ਪੂਰੇ ਰੋਹ ਅਤੇ ਸਦਮੇ ਵਿੱਚ ਹਨ। ਉਨਾਂ ਕਿਹਾ ਕਿ ਜੇਕਰ ਪਾਰਟੀ ਨੇ ਇਸ ਟਿਕਟ ਸਬੰਧੀ ਕੋਈ ਵਿਚਾਰ ਨਾ ਕੀਤੀ ਤਾਂ ਯੂਥ ਆਗੂ ਅਸਤੀਫੇ ਦੇਣ ਦੇ ਨਾਲ ਨਾਲ ਭਾਟੀਆ ਪਰਿਵਾਰ ਨੂੰ ਨਾਲ ਲੈ ਕੇ ਸ਼ਹਿਰ ਦੇ ਬਾਕੀ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਵਲੋਂ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਜਾਣੂ ਕਰਵਾਉਣਗੇ ਕਿ ਪਾਰਟੀ ਵਾਸਤੇ ਆਪਣੀਆਂ ਜਾਨਾਂ ਤੱਕ ਵਾਰਨ ਵਾਲੇ ਵਰਕਰਾਂ ਦਾ ਹੱਕ ਖੋਹ ਕੇ ਪਾਰਟੀ ਹਾਈਕਮਾਨ ਨੂੰ ਵੀ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਉਨਾਂ ਨੇ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਹਲਕਾ ਪੂਰਬੀ ਦੀ ਟਿਕਟ ਸਬੰਧੀ ਹੋ ਰਹੀਆਂ ਬੇਨਿਯਮੀਆਂ ਨੂੰ ਚੰਗੀ ਤਰਾਂ ਘੋਖਿਆ ਅਤੇ ਵਿਚਾਰਿਆ ਜਾਵੇ ਤਾਂ ਜੋ ਪਾਰਟੀ ਵਰਕਰਾਂ ਨੂੰ ਆਪਣੇ ਪਨ ਦਾ ਅਹਿਸਾਸ ਹੋ ਸਕੇ। ਇਸ ਦੇ ਨਾਲ ਹੀ ਘਟੀਆ ਹੱਥਕੰਡੇ ਅਪਣਾਉਣ ਵਾਲੇ ਆਗੂਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬਲਾਕ ਕਾਂਗਰਸ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ ਨੇ ਵੀ ਸ੍ਰੀ ਰਾਠੀ ਨਾਲ ਮੁਲਾਕਾਤ ਕਰਕੇ ਹਲਕਾ ਦੱਖਣੀ ਵਿੱਚ ਟਿਕਟ ਰੱਦ ਕਰਨ ਤੇ ਰੋਸ ਜਤਾਇਆ ਅਤੇ ਇਸ ਮਾਮਲੇ ਤੇ ਦੁਬਾਰਾ ਨਜਰਸਾਨੀ ਕਰਨ ਦੀ ਅਪੀਲ ਕੀਤੀ। ਸ੍ਰੀ ਰਾਠੀ ਭਾਂਵੇ ਭਾਟੀਆ ਪਰਿਵਾਰ ਨੂੰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਤੋਰਨ ਆਏ ਸਨ,ਪਰ ਵਰਕਰਾਂ ਦਾ ਰੋਹ ਵੇਖ ਕੇ ਉਹ ਇਸ ਮਾਮਲੇ ਨੂੰ ਹਾਈਕਮਾਨ ਦੇ ਧਿਆਨ ਵਿੱਚ ਲਿਆਉਣ ਬਾਰੇ ਕਹਿ ਕੇ ਤੁਰਦੇ ਬਣੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਵੇਰਕਾ,ਉਂਕਾਰ ਭਾਟੀਆ,ਓਮ ਪ੍ਰਕਾਸ਼ ਭਾਟੀਆ, ਸਾਧੂ ਸਿੰਘ ਭਾਟੀਆ, ਜਿਲਾ ਜਨਰਲ ਸਕੱਤਰ ਸੁਖਬੀਰ ਸਿੰਘ ਕੁੱਕੂ,ਨਗਿੰਦਰ ਸਿੰਘ,ਬੀਬੀ ਚਰਨਜੀਤ ਕੋਰ ਕੌਂਸਲਰ,ਸ਼ਰਨਜੀਤ ਸਿੰਘ,ਮੁਨਸ਼ਾ ਸਿੰਘ ਢੀਂਗਰਾ,ਨਿਰਮਾਣ ਸਿੰਘ,ਇੰਦਰਜੀਤ ਸਿੰਘ,ਹਰਪਾਲ ਸਿੰਘ ਸੰਤ ਐਵੀਨਿਊ,ਬਿੱਲਾ ਸੰਤ ਐਵੀਨਿਊ,ਉਂਕਾਰ ਸਿੰਘ ਭਾਟੀਆ,ਪਰਮਜੀਤ ਸਿੰਘ ਮੁਧਲ,ਰਮੇਸ਼ ਬੱਲ,ਦਾਮਨੀ,ਕੁਲਦੀਪ ਸਿੰਘ ਲਾਲੀ,ਹਰਪ੍ਰੀਤ ਸਿੰਘ,ਐਡਵੋਕੇਟ ਪਰਮਿੰਦਰ ਸਿੰਘ ਸੇਠੀ,ਕੁਲਦੀਪ ਸਿੰਘ,ਸੁਨੀਤਾ ਸ਼ਰਮਾਂ,ਮਲਵਿੰਦਰ ਮੱਲੀ,ਪ੍ਰਗਟ ਸਿੰਘ,ਹਰਦਿਆਲ ਸਿੰਘ,ਬਖਸ਼ੀਸ਼ ਸਿੰਘ,ਪ੍ਰਗਟ ਸਿੰਘ,ਜੈਇੰਦਰ ਸਿੰਘ ਗੋਲਡੀ,ਹਨੀ ਬੀ ਐਮ ਸੀ,ਨਿਰਵੈਲ ਸਿੰਘ,ਦਿਲਬਾਗ ਲਾਡੀ,ਪ੍ਰਦੀਪ ਢੰਡ,ਟਿੰਕੂ ਧੋਤਰਾ,ਗੁਲਸ਼ਨ ਵੋਹਰਾ,ਮਿੱਠੂ ਸ਼ਰੀਫਪੁਰਾ,ਹਰਜੀਤ ਸਿੰਘ,ਬਿੱਲਾ ਘੁੰਮਣ ਡੇਅਰੀ,ਪਵਿੱਤਰ ਸਿੰਘ,ਚਾਚਾ ਚਮਨ,ਅਸ਼ਵਨੀ ਬਿੱਟੂ,ਡਾ ਸਿੰਦਾ,ਮਨਜੀਤ ਸਿੰਘ ਵਾਲੀਆ,ਸਰਬਦੀਪ ਸਿੰਘ ਲਾਲੀ,ਅੰਕੁਸ਼ ਮੋਹਕਮ ਪੁਰਾ,ਰੌਕੀ,ਗੁਰਦਿਆਲ ਸਿੰਘ,ਰਾਜ ਕੁਮਾਰ ਅਤੇ ਪਰਮਜੀਤ ਸਿੰਘ ਨਿਊ ਅੰਮ੍ਰਿਤਸਰ ਵੀ ਮੌਜੂਦ ਸਨ।

Translate »