January 14, 2012 admin

ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਪ੍ਰੋ: ਧੁੰਦਾ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ 14 ਜਨਵਰੀ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਰਤਨ ਦੀ ਮਹਿਮਾ ਤੇ ਮਰਿਯਾਦਾ ਸਬੰਧੀ ਬੋਲਦਿਆਂ ਕਿਹਾ ਹੈ ਕਿ  ਗੁਰਮਤਿ ਕੀਰਤਨ ਪ੍ਰੰਪਰਾ ਦਾ ਮੁੱਢ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ”ਜਗਤ ਜਲੰਦੇ ਨੂੰ ਤਾਰਨ” ਅਤੇ ਮਾਨਵਤਾ ਦੀ ‘ਸਗਲੀ ਚਿੰਤ ਮਿਟਾਉਣ’ ਖਾਤਰ ਗੁਰੂ ਸਾਹਿਬ ਦੇ ਹਿਰਦੇ ਵਿਚੋਂ ਜੋ ‘ਧੁਰ ਕੀ ਬਾਣੀ’ ਉਤਰੀ ਆਪ ਨੇ ਉਹ ਰਾਗ ਵਿਚ ਪਾ ਕੇ ਗਾਈ।
 ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਲਕਸ਼ ਮਨੁੱਖ ਨੂੰ ਅੰਤਰਮੁੱਖੀ ਕਰਨਾ ਹੈ। ਰਾਗ ਮਨੁੱਖ ਦੀ ਖਿੰਡੀ ਬਿਰਤੀ ਨੂੰ ਇਕਾਗਰ ਕਰਨ ਦੀ ਸਮਰੱਥਾ ਰੱਖਦਾ ਹੈ। ਰਾਗ ਬ੍ਰਹਮੰਡ ਦੇ ਹਰੇਕ ਤੱਤ ਉਪਰ ਆਪਣਾ ਪ੍ਰਭਾਵ ਪਾਉਂਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਧਰਤ ਲੁਕਾਈ ਨੂੰ ਸੋਧਣ ਲਈ ਅਥਾਹ ਸ਼ਕਤੀ ਦੇ ਸੋਮੇ, ਸ਼ਬਦ ਕੀਰਤਨ ਨੂੰ ਜ਼ਰੀਆ ਬਣਾਇਆ ਅਤੇ ਸ਼ਬਦ ਦੁਆਰਾ ਸਿੱਧ ਮੰਡਲੀ ਨੂੰ ਜਿੱਤ ਕੇ ਆਪਣਾ ‘ਪੰਥ ਨਿਰਾਲਾ’ ਕੀਤਾ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਪਹਿਲੇ ਗੁਰੂਆਸੇ ਅਨੁਸਾਰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਗੁਰਬਾਣੀ ਕੀਰਤਨ ਪਰੰਪਰਾ ਨੂੰ ਸਥਾਪਤ ਕੀਤਾ ਜੋ ਨਿਰਵਿਗਨ ਤੇ ਨਿਰੰਤਰ ਅੱਜ ਵੀ ਜਾਰੀ ਹੈ। ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸ:ਸਰਬਜੀਤ ਸਿੰਘ ਧੁੰਦਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵਿਦੇਸ਼ਾਂ ਵਿਚਲੀਆਂ ਧਾਰਮਿਕ ਸਟੇਜਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਗੁਰਬਾਣੀ ਦੇ ਇਲਾਹੀ ਕੀਰਤਨ ਨੂੰ ਮੱਸਾ ਰੰਗੜ ਵੇਲੇ ਹੁੰਦੇ ਕੰਜਰੀਆਂ ਤੇ ਵੇਸਵਾਵਾਂ ਦੇ ਨਿਰਤ ਸੰਗੀਤ ਨਾਲ ਤੁਲਨਾ ਦੇਣੀ ਅਤੇ ਰਾਗੀਆਂ ਸਬੰਧੀ ਕੀਤੇ ਜਾ ਰਹੇ ਘੱਟੀਆ, ਨਿੰਦਣਯੋਗ, ਅਤਿ-ਸ਼ਰਮਨਾਕ, ਕੁਸੰਗਤ, ਹਿਰਦੇ ਵੇਦਕ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੀ ਗਈ ਕਾਰਵਾਈ ਨੂੰ ਯੋਗ ਕਰਾਰ ਦਿੱਤਾ ਹੈ ਅਤੇ ਸ੍ਰ:ਧੂੰਦਾ ਨੂੰ ਕਿਹਾ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਨ।
ਉਨ•ਾਂ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਮਿਸ਼ਨਰੀ ਕਾਲਜਾਂ ਦੇ ਪ੍ਰੋਫੈਸਰ ਅਖਵਾਉਣ ਵਾਲੇ ਅਜਿਹੇ ਅਖੋਤੀ ਪ੍ਰਚਾਰਕ ਸਿੱਖ ਇਤਿਹਾਸ, ਗੁਰੂ ਘਰ ਦੀਆਂ ਮਾਣਮੱਤੀਆਂ ਪਰੰਪਰਾਵਾਂ, ਰਹੁਰੀਤਾਂ ਤੇ ਮਰਿਯਾਦਾ ਤੇ ਕਿੰਤੂ-ਪਰੰਤੂ ਕਰਨ ਲੱਗ ਪੈਣ ਤਾਂ ਗੁਰਮਤਿ ਦੇ ਚੰਗੇ ਪ੍ਰਚਾਰ ਦੀ ਆਸ ਕਿਸ ਤੋਂ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਪ੍ਰੋ: ਧੁੰਦਾ ਵੱਲੋਂ ਕੁਝ ਅਖੋਤੀ ਤੇ ਪੰਥ ਵਿਰੋਧੀ ਤਾਕਤਾਂ ਦੇ ਹੱਥ ਚੜ• ਕੇ ਅਜਿਹੀ ਭਾਵਨਾ ਤੇ ਗੈਰ ਜ਼ਿੰਮੇਵਾਰੀ ਵਾਲੀ ਕਥਾ ਕਰਕੇ ਸੰਗਤਾਂ ਵਿਚ ਭਰਮ ਭੁਲੇਖੇ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਹੀ ਕੁਝ ਲੋਕ ਸਿੱਖੀ ਭੇਸ ਵਿਚ ਵਿਦੇਸ਼ਾਂ ਵਿਚ ਸਿੱਖ ਸਾਹਿਤ, ਸਿੱਖ ਦਰਸ਼ਨ, ਸਿੱਖ ਧਰਮ ਵਿਚ ਰੋਲ-ਘਚੋਲਾ ਪਾਉਣ ਲਈ ਸਾਜਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਕੂੜ ਪ੍ਰਚਾਰ ਵਿਚ ਗਲਤਾਨ ਹਨ। ਉਨ•ਾਂ ਕਿਹਾ ਕਿ ਅਖੋਤੀ ਤਾਕਤਾਂ ਦੇ ਢਾਹੇ ਚੜ• ਕੇ ਇਹ ‘ਧੁੰਦਾ’ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਜਿਹੜੇ ਵੀ ਲੋਕਾਂ ਨੇ ਸਰਵਉੱਚ ਅਕਾਲ ਸ਼ਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿੱਤੀ ਹੈ ਉਨ•ਾਂ ਦੀ ਆਤਮਿਕ ਤੇ ਸਮਾਜਿਕ ਤੌਰ ਤੇ ਮੌਤ ਹੋਈ ਹੈ। ਸੰਗਤਾਂ ਨੇ ਉਨ•ਾਂ ਨੂੰ ਬੁਰੀ ਤਰ•ਾਂ ਨਕਾਰਿਆ ਹੈ। ਜਿਹੜੇ ਲੋਕ ਉਨ•ਾਂ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ ਉਹ ਵੀ ਕੌਮ ਦੇ ਉਨੇ ਹੀ ਦੁਸ਼ਮਣ ਹਨ ਜਿੰਨੇ ਕੌਮ ਅਤੇ ਗੁਰਬਾਣੀ ਵਿਰੋਧੀ ਪ੍ਰਚਾਰ ਕਰਨ ਵਾਲੇ। ਉਨ•ਾਂ ਕਿਹਾ ਕਿ ਸਿੱਖ ਕੌਮ ਤੇ ਮਨੁੱਖਤਾ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਹੇ ਗੁਰਬਾਣੀ ਕੀਰਤਨ ਨੂੰ ਵੇਸਵਾਵਾਂ ਤੇ ਕੰਜਰੀਆਂ ਦੇ ਸੰਗੀਤ ਨਾਲ ਤੁਲਨਾ ਦੇਣੀ ਪ੍ਰੋ:ਧੂੰਦਾ ਵੱਲੋਂ ਇਸ ਪਵਿੱਤਰ ਅਸਥਾਨ ਦੀ ਆਭਾ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ, ਇਹ ਉਸ ਦਾ ਦਿਵਾਲੀਆ-ਪਨ ਨਹੀ ਤਾਂ ਹੋਰ ਕੀ ਹੈ। ਦੇਸ-ਵਿਦੇਸ਼ ਵਿੱਚ ਬੈਠੇ ਸਿੱਖਾਂ ਦੀ ਆਸਥਾ, ਟੇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤੇ ਹੀ ਹੈ। ਲੱਖਾਂ ਦੀ ਗਿੱਣਤੀ ਵਿੱਚ ਸੰਗਤਾਂ ਆਪਣੀ ਅਕੀਦਤ ਭੇਟ ਕਰਨ ਹਰ ਰੋਜ ਪੁੱਜਦੀਆਂ ਹਨ। ਉਨਾਂ ਨਾਲ ਹੀ ਕਿਹਾ ਕਿ ਜਿਹੜੇ ਪ੍ਰੋ:ਧੂੰਦਾ ਦਾ ਉਲਟ ਸਨਮਾਨ ਕਰਨ ਦੀਆਂ ਗੱਲਾਂ ਕਰਦੇ ਹਨ ਉਨਾਂ ਨੂੰ ਵੀ ਆਪਣੀ ਸਵੈਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਕਿਹੜੀ ਸੇਵਾ ਨਿਭਾ ਰਹੇ ਹਨ। ਉਨ•ਾਂ ਹੋਰ ਕਿਹਾ ਕਿ ਅਜਿਹੇ ਪੰਥ, ਕੌਮ ਦੋਖੀ ਪ੍ਰਚਾਰਕਾਂ ਨੂੰ ‘ਗੁਰੂ ਘਰ’ ਅਤੇ ਗੁਰਬਾਣੀ ਕੀਰਤਨ ਵਿਰੁੱਧ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ•ਾਂ ਸਮੂੰਹ ਗੁਰੂ ਘਰ ਦੀਆਂ ਸਭਾ ਸੁਸਾਇਟੀਆਂ, ਧਾਰਮਿਕ ਜਥੇ ਬੰਦੀਆਂ, ਟਕਸਾਲਾਂ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਵਿਅਕਤੀ ਜੋ ਗੁਰੂ-ਘਰ ਵਿਰੁੱਧ ਪ੍ਰਚਾਰ ਕਰਦਾ ਹੈ ਨੂੰ ਧਾਰਮਿਕ ਜਟੇਜਾਂ ਤੇ ਬੁਲਾਉਣ ਤੋਂ ਗੁਰੇਜ ਕਰਨ।

Translate »