ਬਠਿੰਡਾ, ੧੪ ਜਨਵਰੀ : ਲੋਹੜੀ ਦਾ ਤਿਉਹਾਰ ਭਾਵੇਂ ਹੁਣ ਤੱਕ ਲੜਕਿਆਂ ਦੀ ਲੋਹੜੀ ਵੰਡ ਕੇ ਮਨਾਇਆ ਜਾਂਦਾ ਰਿਹਾ ਹੈ ਪਰ ਜ਼ਮਾਨੇ ਨਾਲੋਂ ਹੱਟਕੇ ਹੁਣ ਲੜਕੀਆਂ ਦੀ ਲੋਹੜੀ ਵੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਮਾਡਲ ਟਾਊਨ ਵਾਸੀ ਕਰਨੈਲ ਸਿੰਘ ਬਰਾੜ ਨੇ ਆਪਣੀ ੨੦ ਦਿਨ ਪਹਿਲਾਂ ਪੈਦਾ ਹੋਈ ਪੋਤੀ ਦੀ ਲੋਹੜੀ ਮਨਾ ਕੇ ਖੁਸ਼ੀ ਮਨਾਈ। ਪੋਤੀ ਅਸੀਸ ਕੌਰ ਬਰਾੜ ਦੇ ਨਾਨਕੇ ਘਰ ਹਾਊਸ ਫੈਡ ਵਿਖੇ ਮਨਾਈ ਲੋਹੜੀ ਮੌਕੇ ਦਾਦਕਾ, ਨਾਨਕਾ ਪਰਿਵਾਰ ਤੋਂ ਇਲਾਵਾ ਹੋਰ ਰਿਸ਼ਤੇਦਾਰ ਦੋਸਤ ਮਿੱਤਰ ਵੀ ਸ਼ਾਮਲ ਹੋਏ। ਇਸ ਸਮੇਂ ਕਰਨੈਲ ਸਿੰਘ ਬਰਾੜ ਨੇ ਕਿਹਾ ਕਿ ਉਹ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਦੇ ਬਲਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮੁਤਾਬਕ ਲੜਕੀਆਂ ਨੂੰ ਲੜਕਿਆਂ ਨਾਲੋਂ ਉੱਪਰ ਸਮਝਦੇ ਹਨ। ਲੜਕੀ ਦੇ ਨਾਨਾ ਜਗਜੀਤ ਸਿੰਘ ਗਿੱਲ ਤੇ ਨਾਨੀ ਮੁਖਤਿਆਰ ਕੌਰ ਨੇ ਵੀ ਖੁਸ਼ੀ ਵਿੱਚ ਖੀਵੇ ਹੋਏ ਕਿਹਾ ਕਿ ਉਨ•ਾਂ ਲਈ ਉਨ•ਾਂ ਦੀ ਲੜਕੀ ਭਾਵੇਂ ਬਹੁਤ ਪਿਆਰੀ ਸੀ ਪਰ ਉਨ•ਾਂ ਦੀ ਦੋਹਤੀ ਉਸ ਤੋਂ ਵੀ ਵੱਧ ਪਿਆਰੀ ਹੈ ਤੇ ਉਹ ਇਸਨੂੰ ਲੜਕਿਆਂ ਨਾਲੋਂ ਵੀ ਵੱਧ ਮੱਹਤਤਾ ਦੇਣਗੇ। ਅਸੀਸ ਕੌਰ ਦੇ ਮਾਮੇ, ਮਾਸੀਆਂ, ਚਾਚੇ, ਚਾਚੀਆਂ ਆਦਿ ਵੀ ਇਸ ਮੌਕੇ ਬਹੁਤ ਖੁਸ਼ ਸਨ।