January 14, 2012 admin

ਸ਼ਿਵ ਸੈਨਾ ਆਗੂ ਨੇ ਵੀ ਦਿੱਤਾ ਦਿਲੋਂ ਸਮਰਥਨ-ਕਾਂਗਰਸ, ਅਕਾਲੀ-ਭਾਜਪਾ ਤੇ ਪੀ.ਪੀ.ਪੀ. ਨੂੰ ਪਈਆਂ ਭਾਜੜਾਂ ਅਮਲੋਹ ਨਿਵਾਸੀਆਂ ਨੇ ਦਿੱਤਾਂ ਥਾਂ-ਥਾਂ ‘ਤੇ ਆਹਲੂਵਾਲੀਆ ਨੂੰ ਜਿੱਤ ਦਾ ਭਰੋਸਾ

ਅਮਲੋਹ/ਗੋਬਿੰਦਗੜ•, 14 ਜਨਵਰੀ (ਪੱਤਰ ਪ੍ਰੇਰਕ) – ਵਿਧਾਨ ਸਭਾ ਚੋਣਾਂ ਲਈ ਜਿਲ•ਾ ਫਤਿਹਗੜ• ਦੇ ਅਮਲੋਹ ਹਲਕੇ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸ: ਲਾਭ ਸਿੰਘ ਆਹਲੂਵਾਲੀਆ ਨੂੰ ਅਮਲੋਹ, ਗੋਬਿੰਦਗੜ• ਅਤੇ ਵੱਖ ਵੱਖ ਪਿੰਡਾਂ ਦੇ ਵੋਟਰਾਂ ਵੱਲੋਂ ਮਿਲ ਰਹੇ ਜਬਰਦਸਤ ਸਮਰਥਨ ਨੇ ਉਨ•ਾਂ ਦੀ ਜਿੱਤ ਦੇ ਪੂਰੇ ਆਸਾਰ ਬਣਾ ਦਿੱਤੇ ਹਨ ਜਿਸ ਕਾਰਨ ਹਲਕਾ ਅਮਲੋਹ ਵਿਚ ਸਿਆਸੀ ਗਰਮਾਹਟ ਬੇਹੱਦ ਜ਼ੋਰਾਂ ‘ਤੇ ਪਹੁੰਚ ਗਈ ਹੈ ਅਤੇ ਕਾਂਗਰਸ, ਅਕਾਲੀ, ਭਾਜਪਾ ਅਤੇ ਪੀ.ਪੀ.ਪੀ. ਆਦਿ ਪਾਰਟੀਆਂ ਦੇ ਨਾ ਸਿਰਫ ਉਮੀਦਵਾਰਾਂ ਨੂੰ, ਸਗੋਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਵੀ ਭਾਜੜਾਂ ਪੈ ਗਈਆਂ ਹਨ।
ਕਿਹਾ ਜਾਂਦਾ ਹੈ ਕਿ ਅਮਲੋਹ ਹਲਕੇ ਵਿਚ ਆਜ਼ਾਦ ਉਮੀਦਵਾਰ ਲਾਭ ਸਿੰਘ ਆਹਲੂਵਾਲੀਆ ਨੇ ਜਿਸ ਦਿਨ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕੀਤੇ ਸਨ, ਹਲਕੇ ਦੇ ਵੋਟਰਾਂ ਨੇ ਉਸੇ ਦਿਨ ਹੀ ਉਨਾਂ• ਦੀ ਜਿੱਤ ਦੀ ਸੰਭਾਵਨਾ ਪ੍ਰਗਟ ਕਰ ਦਿੱਤੀ ਸੀ, ਪਰੰਤੂ ਜਿਓਂ ਜਿਓਂ ਦਿਨ ਬੀਤ ਰਹੇ ਹਨ, ਵੋਟਰਾਂ ਵੱਲੋਂ ਲਗਾਤਾਰ ਮਿਲ ਰਹੇ ਜਿੱਤ ਦੇ ਭਰੋਸਿਆਂ ਨੇ ਆਹਲੂਵਾਲੀਆ ਦੀ ਜਿੱਤ ਦੇ ਆਸਾਰ ਬਣਾ ਦਿੱਤੇ ਹਨ।
ਅੱਜ ਗੋਬਿੰਦਗੜ• ਵਿਚ ਹੋਈ ਇਕ ਵਿਚ ਆਯੋਜਿਤ ਇਕ ਛੋਟੀ ਜਿਹੀ ਮੀਟਿੰਗ, ਜੋ ਇਕ ਰੈਲੀ ਦਾ ਰੂਪ ਧਾਰਨ ਕਰ ਗਈ, ਵਿਚ ਸ: ਲਾਭ ਸਿੰਘ ਆਹਲੂਵਾਲੀਆ ਨੇ ਜਿਸ ਤਰਾਂ• ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ, ਉਸ ਤੋਂ ਕੋਈ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ।
ਆਜ਼ਾਦ ਉਮੀਦਵਾਰ ਸ: ਆਹਲੂਵਾਲੀਆ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੋਰ ਵੀ ਜ਼ਿਆਦਾ ਹੁੰਗਾਰਾ ਮਿਲ ਗਿਆ ਜਦੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਵੈਧ ਅਮਰਜੀਤ ਸ਼ਰਮਾ ਨੇ ਰੈਲੀ ਵਿਚ ਖ਼ੁਦ ਪਹੁੰਚ ਕੇ ਉਨ•ਾਂ ਨੂੰ ਦਿਲੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਗੋਬਿੰਦਗੜ• ਦੇ ਲਗਭਗ 500 ਲੋਕ ਹਾਜ਼ਰ ਸਨ। ਸ਼ਿਵ ਸੈਨਾ ਆਗੂ ਦੇ ਸਮਰਥਨ ਨਾਲ ਸ: ਆਹਲੂਵਾਲੀਆ ਦੇ ਸਮਰਥਕਾਂ ਦਾ ਜੋਸ਼ ਹੋਰ ਵੀ ਜ਼ਿਆਦਾ ਵੱਧ ਗਿਆ।
ਉਨ•ਾਂ ਨੇ ਕਿਹਾ ਕਿ ਲਾਭ ਸਿੰਘ ਆਹਲੂਵਾਲੀਆ ਦੇ ਹੱਕ ‘ਚ ਚਲ ਰਹੀ ਹਨ•ੇਰੀ ਅੱਗੇ ਸਾਰੀਆਂ ਪਾਰਟੀਆਂ ਸੁੱਕੇ ਪੱਤਿਆਂ ਵਾਂਗ ਉਡ ਜਾਣਗੀਆਂ। ਉਨਾਂ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਜੋ ਪਿਆਰ ਤੇ ਸਤਿਕਾਰ ਅਮਲੋਹ ਦੇ ਲੋਕ ਸ: ਲਾਭ ਸਿੰਘ ਆਹਲੂਵਾਲੀਆ ਨੂੰ ਦੇ ਰਹੇ ਹਨ, ਉਸ ਤੋਂ ਇਹੀ ਜਾਪਦਾ ਹੈ ਕਿ ਕੋਈ ਵੀ ਉਮੀਦਵਾਰ ਹੁਣ ਸ: ਆਹਲੂਵਾਲੀਆ ਸਾਹਮਣੇ ਨਹੀਂ ਟਿਕ ਸਕਦਾ। ਉਨ•ਾਂ ਨੇ ਕਿਹਾ ਕਿ ਹਲਕਾ ਅਮਲੋਹ ਵਿਚ ਸ: ਆਹਲੂਵਾਲੀਆ ਵੋਟਰਾਂ ਦੇ ਦੁਖ-ਸੁਖ ਵਿਚ ਸ਼ਾਮਲ ਹੁੰਦੇ ਰਹੇ ਹਨ ਅਤੇ ਇਥੇ ਆਯੋਜਿਤ ਸਮਾਗਮਾਂ ਵਿਚ ਵੀ ਆਪਣਾ ਯੋਗਦਾਨ ਦਿੰਦੇ ਰਹੇ ਹਨ। ਇਸ ਤੋਂ ਇਲਾਵਾ ਕੁਝ ਹੀ ਸਮਾਂ ਪਹਿਲਾਂ ਹੀ ਭਾਰਤ-ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਅਮਲੋਹ ਹਲਕੇ ਵਿਚ ਹੀ ਕਬੱਡੀ ਦੇ ਮੈਚ ਕਰਵਾ ਕੇ ਨੌਜਵਾਨਾਂ ਦਾ ਵਿਸ਼ਵਾਸ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ, ਜਿਸ ਕਾਰਨ ਹਰ ਵਰਗ ਉਨ•ਾਂ ਦੇ ਨਾਲ ਹੇ ਅਤੇ ਉਨ•ਾਂ ਦਾ ਸਤਿਕਾਰ ਕਰਦਾ ਹੈ। ਉਨ•ਾਂ ਨੇ ਕਾਂਗਰਸ ਹਾਈ ਕਮਾਨ ਨੂੰ ਸੁਝਾਅ ਦਿੰਦਿਆਂ ਕਿਹਾ ਹੈ ਕਿ ਅਜੇ ਵੀ ਕੁਝ ਨਹੀਂ ਵਿਗੜਿਆ, ਜੇਕਰ ਕਾਂਗਰਸ ਦੀ ਟਿਕਟ ਬਦਲ ਕੇ ਸ: ਲਾਭ ਸਿੰਘ ਆਹਲੂਵਾਲੀਆ ਨੂੰ ਦੇ ਦਿੱਤੀ ਜਾਵੇ ਤਾਂ ਯਕੀਨਨ ਹੀ ਕਾਂਗਰਸ ਦੀ ਜਿੱਤ ਹੋਵੇਗੀ, ਨਹੀਂ ਤਾਂ ਸ: ਆਹਲੂਵਾਲੀਆ ਆਜ਼ਾਦ ਉਮੀਦਵਾਰ ਵੱਜੋਂ ਵੀ ਜਿੱਤ ਹੀ ਜਾਣਗੇ।
  ਜ਼ਿਕਰਯੋਗ ਹੈ ਕਿ  ਸ. ਲਾਭ ਸਿੰਘ ਆਹੂਵਾਲੀਆ ਨੂੰ ਹਲਕੇ ਦੇ ਲੋਕ ਜਿਸ ਤਰ•ਾਂ ਅੱਖਾਂ ‘ਤੇ ਚੁੱਕ ਰਹੇ ਸਨ, ਉਸ ਤੋਂ ਇਹੀ ਸਪਸ਼ਟ ਹੋ ਰਿਹਾ ਸੀ, ਕਿ ਸ: ਆਹਲੂਵਾਲੀਆ ਇਹ ਚੋਣ ਰਿਕਾਰਡ-ਤੋੜ ਵੋਟਾਂ ਪ੍ਰਾਪਤ ਕਰਕੇ ਜਿਤੱਣਗੇ। 

Translate »