ਅੰਮ੍ਰਿਤਸਰ,੧੪ ਜਨਵਰੀ : ਭਾਂਵੇ ਕਿ ਸਾਡੇ ਸਮਾਜ ਵਿਚ ਵਿਚਾਰੀਆਂ ਕੁੜੀਆਂ ਨੂੰ ਜੰਮਦਿਆਂ ਹੀ ਸਦਾ ਦੀ ਨੀਦ ਸਵਾਂ ਦੇਣ ਦੀ ਰੀਤ ਬੜੀ ਪੁਰਾਣੀ ਚੱਲਦੀ ਆ ਰਹੀ ਹੈ,ਪਰ ਕਿਸੇ ਨੇ ਵੀ ਜੁਅਰਤ ਨਹੀ ਕੀਤੀ ਇਸ ਮਾੜੀ ਪਰਮਪਰਾਂ ਨੰ ਰੋਕਣ ਦੀ।ਆਮ ਹੀ ਸੁਣਨ ਵਿਚ ਆਉਦਾ ਹੈ ਕਿ ਮਾਪਿਆਂ ਦਾ ਦਿਲ ਏਨਾ ਨਾਜ਼ੁਕ ਹੁੰਦਾ ਹੈ ਕਿ ਉਹ ਆਪਣੇ ਬੱਚੇ ਦਾ ਕੀ ਕਿਸੇ ਹੋਰ ਪਰਾਏ ਬੱਚੇ ਦਾ ਵੀ ਦੁੱਖ-ਦਰਦ ਸਹਾਰ ਨਹੀ ਸਕਦੇ,ਪਰ ਇਹ ਗੱਲ ਸਾਡੀ ਸਮਝ ਤੋ ਕੋਹਾਂ ਦੂਰ ਹੈ ਕਿ ਉਹ ਮਾਪੇ ਕਿੰਨੇ ਨਿਰਦਈ ਤੇ ਕਠੋਰ ਹੋਣਗੇ, ਜੋ ਆਪਣੀ ਮਸੂਮ ਜਿਹੀ ਬਾਲੜੀ ਨੂੰ ਡਾਕਟਰ ਰੂਪੀ ਜਲਾਦ ਦੇ ਹਵਾਲੇ ਕਰ ਕੇ ਉਸ ਨੂੰ ਜਨਮ ਤੋ ਪਹਿਲਾ ਹੀ ਕੋਖ ਵਿਚ ਹੀ ਸਦਾ ਦੀ ਨੀਦ ਸਵਾਂ ਦੇਦੇ ਹਨ।ਅੱਜ ਇਸ ਦੇ ਉਲਟ ਜ਼ਿਲ•ਾ ਕਾਂਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਸ. ਹਰਬੰਸ ਸਿੰਘ ਤੂਫਾਨ ਨੇ ਸਮਾਜ ‘ਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਰੁਤਬਾ ਦੇਦਿਆਂ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਆਪਣੀ ਦੋਹਤੀ ਦੀ ਪਹਿਲੀ ਲੋਹੜੀ ਮਨਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੋਕੇ ਤੇ ਸਾਂਕ ਸਬੰਧੀਆਂ ਅਤੇ ਯਾਰਾਂ-ਦੋਸਤਾਂ ਨੇ ਜਿੱਥੇ ਡੀ.ਜੇ ਲਗਾ ਕੇ ਖੂਬ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ,aੁੱਥੇ ਸ. ਤੂਫਾਨ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਸਮਾਜ ‘ਚ ਧੀਆਂ ਦਾ ਸਤਿਕਾਰ ਕਰਨ ਅਤੇ ਧੀਆਂ ਨੂੰ ਕੁੱਖ ਵਿਚ ਮਾਰਨ ਦੀ ਬਜਾਏ, ਉਨਾਂ ਨੂੰ ਸਮਾਜ ‘ਚ ਵਿਚਰਨ ਲਈ ਜਨਮ ਦੇਣ ਤਾਂ ਕਿ ਉਹ ਵੱਡੀਆਂ ਹੋ ਕੇ ਇੰਦਰਾਂ ਗਾਂਧੀ,ਕਲਪਨਾ ਚਾਵਲਾ ਜਾਂ ਫਿਰ ਕਿਰਨ ਬੇਦੀ ਵਾਂਗ ਦੇਸ਼ ਅਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕਰ ਸੱਕਣ।ਇਸੇ ਤਰਾਂ ਹੀ ਲੜਕੀ ਦੀ ਮਾਂ ਹਰਮੀਤ ਕੌਰ ਮੱਲੀ ਅਤੇ ਪਿਤਾ ਹਰਸਿਮਰਨ ਸਿੰਘ ਮੱਲੀ ਨੇ ਦੱਸਿਆ ਕਿ ਉਨਾਂ ਨੂੰ ਧੀ ਦੀ ਲੋਹੜੀ ਮਨਾਉਣ ਤੇ ਮੁੰਡਿਆਂ ਨਾਲੋ ਵੱਧ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨਾਂ ਅੱਗੇ ਕਿਹਾ ਕਿ ਉਹ ਸਮਾਜਿਕ ਰੀਤੀ ਰਿਵਾਜ਼ਾ ਨੂੰ ਤੋੜਦਿਆਂ ਉਹ ਹਰ ਸਾਲ ਹੀ ਆਪਣੀ ਧੀ ਦੀ ਲੋਹੜੀ ਪੂਰੀ ਧੂਮ-ਧਾਮ ਨਾਲ ਮਨਾਇਆ ਕਰਨਗੇ।ਉਨਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੁੰਡਿਆਂ ਵਾਂਗ ਕੁੜੀਆ ਨੂੰ ਵੀ ਸਮਾਜ ‘ਚ ਬਰਾਬਰਤਾਂ ਦਾ ਹੱਕ ਹੋਣਾ ਚਾਹੀਦਾ ਹੈ।ਉਨਾਂ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਜਿਹੜੇ ਮਾਪੇ ਕੁੱਖ ਵਿਚ ਹੀ ਕੁੜੀਆਂ ਨੁੰ ਕਤਲ ਕਰਵਾ ਰਹੇ ਹਨ,ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।ਇਸ ਮੋਕੇ ਮਨਮੀਤ ਸਿੰਘ ਮੀਤ, ਗੁਰਜੀਤ ਸਿੰਘ ਮੱਲੀ,ਸੁਖਜੀਤ ਸਿੰਘ,ਹਰਜੀਤ ਕੋਰ,ਅਮਨਦੀਪ ਸਿੰਘ,ਸੰਦੀਪ ਸਿੰਘ,ਗੁਰਪ੍ਰੀਤ ਕੋਰ,ਪ੍ਰਦੀਪ ਕੋਰ, ਸੁਖਦੀਪ ਕੋਰ, ਨਰਿੰਜਨ ਸਿੰਘ ਗਿੱਲ, ਹਰਭਜਨ ਸਿੰਘ ਬਿੱਟੂ,ਹਰਦੀਪ ਸਿੰਘ ਆਦਿ ਹਾਜ਼ਰ ਸਨ।