January 14, 2012 admin

ਉਮੀਦਵਾਰਾਂ ਨੂੰ ਜਲਸਿਆਂ, ਗੱਡੀਆਂ ਅਤੇ ਝੰਡੇ ਲਾਉਣ ਆਦਿ ਪ੍ਰਵਾਨਗੀਆਂ ਦੇਣ ਲਈ ‘ਸਿੰਗਲ ਵਿੰਡੋ’ ਸਿਟਮ ਦਾ ਪ੍ਰਬੰਧ ਕੀਤਾ ਗਿਆ ਹੈ- ਜ਼ਿਲ•ਾ ਚੋਣ ਅਫਸ਼ਰ

ਲੁਕਵੇਂ ਤੌਰ ਤੇ ਕੀਤੇ ਜਾ ਰਹੇ ਖਰਚੇ ਵੀ ਉਮੀਦਵਾਰਾਂ ਦੇ ਖਰਚੇ ਵਿਚ ਜੋੜੇ ਜਾਣਗੇ- ਚੋਣ ਨਿਗਾਰਨ
ਬਰਨਾਲਾ, 14 ਜਨਵਰੀ- ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਉਣਾ ਸਾਡਾ ਸੰਵਿਧਾਨਕ ਫਰਜ਼ ਅਤੇ ਡਿਉਟੀ ਹੈ। ਇਸ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ। ਇਹ ਹਦਾਇਤਾਂ ਜ਼ਿਲ•ਾ ਬਰਨਾਲਾ ਪਹੁੰਚੇ ਚੋਣ ਨਿਗਰਾਨਾ ਨੇ ਜ਼ਿਲੇ ਦੇ ਚੋਣ ਅਮਲੇ ਨਾਲ ਜੁੜੇ ਸਾਰੇ ਅਧਿਕਾਰੀਆਂ ਨਾਲ ਅੱਜ ਮੀਟਿੰਗ ਦੌਰਾਨ ਦਿੱਤੀਆਂ। ਇਸ ਮੌਕੇ ਉਨ•ਾਂ ਚੋਣ ਲੜ ਰਹੇ ਸਾਰੇ ਉਮੀਦਵਾਰਾ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਵਿਚ ਰਹਿ ਕੇ ਹੀ ਸ਼ਾਤੀਪੂਰਨ ਢੰਗ ਨਾਲ ਚੋਣ ਗਤੀਵਿਧੀਆਂ ਚਲਾਉਣ ਤਾਂ ਜੋ ਆਮ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ•ਾਂ ਨਾਲ ਹੀ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਖਿਲਾਫ ਭੱਦੀ, ਨਫਰਤ ਭਰੀ, ਮੰਦੀ ਸ਼ਬਦਾਬਲੀ ਨਾ ਵਰਤੀ ਜਾਵੇ ਅਤੇ ਨਿੱਜੀ ਜਿੰਦਗੀ ਬਾਰੇ ਕੋਈ ਵੀ ਕਟਾਸ ਨਾ ਕੀਤੀ ਜਾਵੇ । ਉਨ•ਾਂ ਨਾਲ ਹੀ ਉਮੀਦਵਾਰਾਂ ਨੂੰ ਸਖਦ ਆਦੇਸ਼ ਕਰਦਿਆਂ ਕਿਹਾ ਕਿ ਚੋਣ ਖਰਚੇ ‘ਤੇ ਸਖਤ ਨਿਗਰਾਨੀ ਰੱਖੀ ਜਾਵੇਗੀ ਅਤੇ ਲੁਕਵੇਂ ਤੌਰ ਤੇ ਕੀਤੇ ਜਾ ਰਹੇ ਖਰਚੇ ਵੀ ਉਮੀਦਵਾਰਾਂ ਦੇ ਖਰਚੇ ਵਿਚ ਜੋੜੇ ਜਾਣਗੇ।
ਇਸ ਮੌਕੇ ਉਨ•ਾਂ ਪਿਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੋਣਾ ਦੌਰਾਨ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਬਟੋਰਨ ਵਾਲੇ ਸੰਭਾਵਿਤ ਵਿਆਕਤੀਆਂ ਦੀਆਂ ਲਿਸਟਾਂ ਤਿਆਰ ਕਰਕੇ ਚੋਣ ਅਧਿਕਾਰੀਆਂ ਨੂੰ ਜਾਣੂ ਕਰਵਾਉਣ।
ਇਸ ਮੌਕੇ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਵਿਜੈ ਐਨ ਜਾਦੈ ਕਿਹਾ ਕਿ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਲਈ ਜਲਸਿਆਂ, ਗੱਡੀਆਂ ਅਤੇ ਝੰਡੇ ਲਾਉਣ ਆਦਿ ਲਈ ਪ੍ਰਵਾਨੀਗੀਆਂ ਲੈ ਕੇ ਹੀ ਇੰਨ•ਾਂ ਦੀ ਵਰਤੋ ਕਰਨ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੇ। ਉਨ•ਾਂ ਨਾਲ ਹੀ ਦੱਸਿਆਂ ਕਿ ਉਮੀਦਵਾਰਾਂ ਨੂੰ ਜਲਸਿਆਂ, ਗੱਡੀਆਂ ਅਤੇ ਝੰਡੇ ਲਾਉਣ ਆਦਿ ਪ੍ਰਵਾਨਗੀਆਂ ਦੇਣ ਲਈ ‘ਸਿੰਗਲ ਵਿੰਡੋ’ ਸਿਟਮ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਪ੍ਰਵਾਨਗੀ ਲਈ ਉਮੀਦਵਾਰਾਂ ਦਾ ਸਮਾਂ ਬਰਬਾਦ ਨਾ ਹੋਵੇ ਅਤੇ ਕੋਈ ਖੱਜਲ ਖੁਆਰੀ ਨਾ ਹੋਵੇ।
ਇਸ ਮੌਕੇ ਉਨਾਂ ਦੱਸਿਆ ਕਿ ਭਦੌੜ (102) ਵਿਧਾਨ ਸਭਾ ਹਲਕੇ ਲਈ ਜਨਰਲ ਚੋਣ ਨਿਗਰਾਨ ਆਈ.ਏ.ਐਸ ਸ੍ਰੀ ਪੀ.ਕੇ ਪਰਮਾਰ ਹਨ, ਜਿੰਨਾਂ ਦਾ ਮੋਬਾਈਲ ਨੰਬਰ 94786-91815 ਹੈ। ਵਿਧਾਨ ਸਭਾ ਹਲਕਾ ਬਰਨਾਲਾ (103) ਅਤੇ ਮਹਿਲ ਕਲਾਂ (104) ਲਈ ਜਨਰਲ ਚੋਣ ਨਿਗਰਾਨ ਆਈ.ਏ.ਐਸ ਸ੍ਰੀ ਅਮਰਿੰਦਰ ਕੁਮਾਰ ਰਾਕੇਸ਼ ਹਨ, ਜਿੰਨਾ ਦਾ ਮੋਬਾਈਲ ਨੰਬਰ 81467-71429 ਹੈ। ਇੰਨਾਂ ਤੋਂ ਇਲਾਵਾ ਪੁਲਿਸ ਚੋਣ ਨਿਗਰਾਨ ਆਈ. ਪੀ.ਐਸ ਸ੍ਰੀ ਪਵਨ ਕੁਮਾਰ ਹਨ, ਜਿੰਨਾਂ ਦਾ ਮੋਬਾਈਲ ਨੰਬਰ 94786-91832 ਹੈ। ਲੋਕ ਕਿਸੇ ਵੀ ਸਮੇਂ ਚੋਣਾਂ ਸਬੰਧੀ ਕੋਈ ਸ਼ਿਕਾਇਤ ਇੰਨਾਂ• ਨੂੰ ਫੋਨ ਤੇ ਜਾ ਨਿੱਜੀ ਤੌਰ ਤੇ ਕਰ ਸਕਦੇ ਹਨ।
ਦੋਵਾਂ ਜਨਰਲ ਨਿਗਰਾਨਾ,ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਸ਼੍ਰੀ ਨਿਤੇਸ਼ ਸ੍ਰਿਵਾਸਤਵਾ ਦੀ ਰਿਹਾਇਸ਼ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਉਸ ਬਰਨਾਲਾ ਅਤੇ ਖਰਚਾ ਨਿਗਰਾਨ ਸ੍ਰੀ ਅਕਾਸ਼ ਦੇਵਗਨ ਦੀ ਰਿਹਾਇਸ਼ ਇੰਪਰੂਮੈਂਟ ਟਰੱਸਟ ਬਰਨਾਲਾ ਦੇ ਰੈਸਟ ਹਾਉਸ ਵਿਖੇ ਹੈ। ਲੋਕੀ ਚੋਣਾ ਸਬੰਧੀ ਇੰਨਾਂ ਕੋਲ ਡੀ.ਆਰ.ਓ ਦਫਤਰ ਵਿਖੇ ਸ਼ਾਮੀ 4 ਤੋਂ 6 ਵਜੇ ਤੱਕ ਦਰਖਾਸਤਾਂ ਵੀ ਦੇ ਸਕਦੇ ਹਨ।
ਲੋਕੀ ਚੋਣਾ ਸਬੰਧੀ ਇਸ ਟੋਲ ਫਰੀ ਨੰਬਰ- 01679-244368 ਉਪੱਰ ਕਿਸੇ ਵੀ ਸਮਂੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਕਾਇਤ ਕਰ ਸਕਦੇ ਹਨ। ਉਨਾਂ ਨਾਲ ਹੀ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦਾ ‘ਤੇ ਕਾਰਵਾਈ ਤੁਰੰਤ ਕੀਤੀ ਜਾਵੇਗੀ।

Translate »